ਵਿਸ਼ਵ ਨਿਮੋਨੀਆ ਦਿਵਸ ਮੌਕੇ ਸਰਕਾਰੀ ਖ਼ਾਲਸਾ ਗਰਲਜ਼ ਸਕੂਲ ਸੁਰਾਜਗੰਜ ਵਿਖੇ ਜਾਗਰੂਕਤਾ ਸੈਮੀਨਾਰ
ਜਲੰਧਰ, 15 ਨਵੰਬਰ (ਜਤਿੰਦਰ ਪੰਮੀ)- ‘ਵਿਸ਼ਵ ਨਿਮੋਨੀਆ ਦਿਵਸ’ ਮੌਕੇ ਜਨ ਜਾਗਰੂਕਤਾ ਤਹਿਤ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵਲੋਂ ਲਾਇਲਪੁਰ ਖਾਲਸਾ ਗਰਲਜ਼ ਸਕੂਲ ਸੁਰਾਜਗੰਜ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੀ.
ਜਲੰਧਰ, 15 ਨਵੰਬਰ (ਜਤਿੰਦਰ ਪੰਮੀ)- ‘ਵਿਸ਼ਵ ਨਿਮੋਨੀਆ ਦਿਵਸ’ ਮੌਕੇ ਜਨ ਜਾਗਰੂਕਤਾ ਤਹਿਤ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵਲੋਂ ਲਾਇਲਪੁਰ ਖਾਲਸਾ ਗਰਲਜ਼ ਸਕੂਲ ਸੁਰਾਜਗੰਜ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੀ.ਸੀ.ਜੀ. ਅਫਸਰ ਡਾ. ਕਿਰਨ ਨੇ ਦੱਸਿਆ ਕਿ ਨਿਮੋਨੀਆ ਫੇਫੜਿਆਂ ਦੀ ਲਾਗ ਹੈ, ਜਿਸ ਕਾਰਨ ਇਕ ਜਾਂ ਦੋਵੇਂ ਫੇਫੜਿਆਂ ਦੀਆਂ ਹਵਾ ਵਾਲੀਆਂ ਥੈਲੀਆਂ ’ਚ ਸੋਜ ਆ ਜਾਂਦੀ ਹੈ ਅਤੇ ਉਨ੍ਹਾਂ ਵਿੱਚ ਤਰਲ ਜਾਂ ਪਸ (ਰੇਸ਼ਾ) ਭਰ ਜਾਂਦੀ ਹੈ। ਇਹ ਬਿਮਾਰੀ ਬੈਕਟੀਰੀਆ, ਵਾਇਰਸ ਜਾਂ ਫੰਗਲ ਇਨਫੈਕਸ਼ਨ ਕਾਰਨ ਹੋ ਸਕਦੀ ਹੈ ਅਤੇ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਵਾਲੇ ਵਿਅਕਤੀਆਂ, ਖਾਸ ਕਰਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਡਾ. ਕਿਰਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਨਿਮੋਨੀਆ ਨੂੰ ਜੜ੍ਹੋਂ ਖਤਮ ਕਰਨ ਲਈ 12 ਨਵੰਬਰ 2026 ਤੋਂ 28 ਫਰਵਰੀ 2027 ਤੱਕ ਵਿਸ਼ੇਸ਼ ‘ਸਾਂਸ’ ਮੁਹਿੰਮ ਚਲਾਈ ਜਾ ਰਹੀ ਹੈ। ਨਿਮੋਨੀਆ ਨੂੰ ਮਾਤ ਦੇਣ ਲਈ ਸਮੇਂ ਸਿਰ ਟੀਕਾਕਰਨ ਤੇ ਸਹੀ ਇਲਾਜ ਜ਼ਰੂਰੀ- ਸਿਵਲ ਸਰਜਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਨਿਮੋਨੀਆ ਇਲਾਜਯੋਗ ਬਿਮਾਰੀ ਹੈ, ਬਸ਼ਰਤੇ ਇਸ ਦੀ ਪਛਾਣ ਸਹੀ ਸਮੇਂ ‘ਤੇ ਹੋ ਜਾਵੇ। ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ‘ਸਾਂਸ 2026-27’ ਮੁਹਿੰਮ ਦਾ ਮੁੱਖ ਮੰਤਵ ਸਮਾਜਿਕ ਜਾਗਰੂਕਤਾ ਰਾਹੀਂ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣਾ ਹੈ।