ਅੰਮ੍ਰਿਤਸਰ ਮਾਰਗ ’ਤੇ ਵਾਹਨਾਂ ਦਾ ਦੂਰ-ਦੂਰ ਤੱਕ ਲੱਗਾ ਜਾਮ, ਲੋਕ ਹੋਏ ਪ੍ਰੇਸ਼ਾਨ
ਚੁਗਿੱਟੀ/ਜੰਡੂਸਿੰਘਾ, 15 ਨਵੰਬਰ (ਨਰਿੰਦਰ ਲਾਗੂ)- ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਗੁਰੂ ਗੋਵਿੰਦ ਸਿੰਘ ਐਵੇਨਿਊ ਦੇ ਲਾਗੇ ਐਤਵਾਰ ਨੂੰ ਆਰਮੀ ਦਾ ਇੱਕ ਟਰੱਕ ਖ਼ਰਾਬ ਹੋ ਗਿਆ ਜਿਸ ਕਾਰਨ ਹਾਈਵੇ ‘ਤੇ ਦੂਰ -ਦੂਰ ਤੱਕ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ । ਇਹ ਜਾਮ ਸੂਰਜ ਐਨਕਲੇਵ ਤੋਂ ਮਕਸੂਦਾਂ ਵੇਰਕਾ ਮਿਲਕ ਪਲਾਂਟ ਤੱਕ ਲੱਗ ਗਿਆ।
ਚੁਗਿੱਟੀ/ਜੰਡੂਸਿੰਘਾ, 15 ਨਵੰਬਰ (ਨਰਿੰਦਰ ਲਾਗੂ)- ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਗੁਰੂ ਗੋਵਿੰਦ ਸਿੰਘ ਐਵੇਨਿਊ ਦੇ ਲਾਗੇ ਐਤਵਾਰ ਨੂੰ ਆਰਮੀ ਦਾ ਇੱਕ ਟਰੱਕ ਖ਼ਰਾਬ ਹੋ ਗਿਆ ਜਿਸ ਕਾਰਨ ਹਾਈਵੇ ‘ਤੇ ਦੂਰ -ਦੂਰ ਤੱਕ ਵਾਹਨਾਂ ਦਾ ਲੰਬਾ ਜਾਮ ਲੱਗ ਗਿਆ । ਇਹ ਜਾਮ ਸੂਰਜ ਐਨਕਲੇਵ ਤੋਂ ਮਕਸੂਦਾਂ ਵੇਰਕਾ ਮਿਲਕ ਪਲਾਂਟ ਤੱਕ ਲੱਗ ਗਿਆ। ਇਸ ਦੌਰਾਨ ਐਂਬੁਲੈਂਸ ਤੇ ਵੀ. ਆਈ .ਪੀ. ਵਾਹਨ ਵੀ ਜਾਮ ਵਿਚ ਫਸੇ ਹੋਏ ਵਿਖਾਈ ਦਿੱਤੇ । ਇਸ ਸਬੰਧੀ ਸੂਚਨਾ ਮਿਲਨ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਤੇ ਉਸ ਵਲੋਂ ਭਾਰੀ ਮੁਸ਼ੱਕਤ ਕਰਦੇ ਹੋਏ ਜਾਮ ਨੂੰ ਖੁੱਲ੍ਹਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਆਰਮੀ ਦੇ ਖਰਾਬ ਹੋਏ ਟਰੱਕ ਕਾਰਨ ਕਈ ਘੰਟੇ ਜਾਮ ਲੱਗਾ ਰਿਹਾ। ਦਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬੱਸ ਚਾਲਕਾਂ ਨੂੰ ਸਵਾਰੀਆਂ ਵਲੋਂ ਜੋਰ ਪਾਏ ਜਾਣ ’ਤੇ ਬਦਲਵੇਂ ਰਾਹਾਂ ਵੱਲ ਨੂੰ ਜਾਣਾ ਪਿਆ। ਜਿਸ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ ਵੀ ਹੋਈ।