ਲਾਂਬੜਾ, 25 ਮਈ (ਗੁਰਮੇਲ ਸਿੰਘ)-ਪੰਥ ਮਿਸਲ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਤਰਨਾਦਲ ਮੁੱਖੀ ਜਥੇਦਾਰ ਮਹਾਕਾਲ ਬਾਬਾ ਹਰੀ ਸਿੰਘ ਦੀ ਅਗਵਾਈ ਵਿੱਚ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਿੰਡ ਜਮਸ਼ੇਰ ਜ਼ਿਲਾ ਜਲੰਧਰ ਵਿਖੇ 24-05-2026 ਨੂੰ ਮੁਹੱਲਾ ਕੱਢਿਆ ਗਿਆ¢ਉਪਰੰਤ ਦਲ ਪੰਥ ਮਿਸਲ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਤਰਨਾਦਲ ਦੀ ਅਗਵਾਈ ਵਿੱਚ ਵਿਸ਼ੇਸ਼ ਇਕੱਤਰਤਾ ਹੋਈ¢ਜਿਸ ਵਿਚ ਜਥੇਦਾਰ ਬਾਬਾ ਜਗਮੋਹਨ ਸਿੰਘ ਬੁੱਢਾ ਦਲ, ਜਥੇਦਾਰ ਬਾਬਾ ਨਰਾਇਣ ਸਿੰਘ ਸ਼ੰਭੂ ਬਾਰਡਰ ਵਾਲੇ ਮਿਸਲ ਸ਼ਹੀਦ ਬਾਬਾ ਬਾਜ ਸਿੰਘ,ਜਥੇਦਾਰ ਪਾਲਾ ਸਿੰਘ ਬੁੱਢਾ ਦਲ, ਜਥੇਦਾਰ ਮਲਕੀਤ ਸਿੰਘ ਗੜ੍ਹਸ਼ੰਕਰ ਵਾਲੇ ਮਿਸਲ ਸ਼ਹੀਦ ਬਾਬਾ ਹਨੂੰਮਾਨ ਸਿੰਘ, ਜਥੇਦਾਰ ਬਾਬਾ ਗੁਰਦੇਵ ਸਿੰਘ ਮਿਸਲ ਭਗਤ ਧੰਨਾ ਜੀ, ਜਥੇਦਾਰ ਬਾਬਾ ਲਖਵੀਰ ਸਿੰਘ ਮਿਸਲ ਸ਼ਹੀਦਾਂ ਤਰਨਾਦਲ,ਜਥੇਦਾਰ ਮਹਾਂਕਾਲ ਤੂਫਾਨ ਸਿੰਘ ਮਿਸਲ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ,ਜਥੇਦਾਰ ਹੀਰਾ ਸਿੰਘ ਮਿਸਲ ਬਾਬਾ ਜੀਵਨ ਸਿੰਘ ਤੇ ਹੋਰ ਵੀ ਦਲਪੰਥ ਮÏਜੂਦ ਸਨ¢ ਇਸ ਮÏਕੇ ਪੰਥ ਦੀ ਚੜ੍ਹਦੀ ਕਲਾ ਅਤੇ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਕਈ ਗੁਰਮਤੇ ਕੀਤੇ ਗਏ¢ ਜਥੇਦਾਰ ਹਰੀ ਸਿੰਘ ਜੀ ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਗੁਰਮਤੇ ਨਾਲ ਚੱਲਣ ਦੀ ਬੇਨਤੀ ਕੀਤੀ ਗਈ¢ ਇਸ ਮÏਕੇ ਸਾਰਿਆਂ ਦੇ ਗੁਰਮਤੇ ਨਾਲ ਜੋਰਾ ਸਿੰਘ ਨੂੰ ਮਿਸਲ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਤਰਨਾਦਲ ਦਾ ਨਕੋਦਰ ਜਿਲੇ ਦਾ ਜਥੇਦਾਰ ਥਾਪ ਕੇ ਨਕੋਦਰ ਜਿਲੇ ਵਿੱਚ ਪ੍ਰਚਾਰ ਦੀ ਜਿੰਮੇਵਾਰੀ ਦਿੱਤੀ ਗਈ¢ਬਾਕੀ ਬਾਬਾ ਹਰੀ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ¢