10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬੱਸ ਸਟੈਂਡ-ਗੜ੍ਹਾ ਰੋਡ ਫਾਟਕ ਅਤੇ ਗੁਰੂ ਨਾਨਕਪੁਰਾ ਫਾਟਕ ’ਤੇ ਓਵਰਬ੍ਰਿਜ ਮਨਜ਼ੂਰ, ਟੈਂਡਰ ਜਾਰੀ

Ad Position 21
No active advertisement
ਅਜੀਤ ਡੈਸਕ 23-06-2026
ਜਲੰਧਰ, 22 ਜੂਨ (ਸ਼ਿਵ)-ਬੱਸ ਸਟੈਂਡ-ਗੜ੍ਹਾ ਰੋਡ ਫਾਟਕ ਅਤੇ ਗੁਰੂ ਨਾਨਕਪੁਰਾ ਫਾਟਕ ’ਤੇ ਓਵਰਬਿ੍ਰਜ ਬਣਾਉਣ ਲਈ ਟੈਂਡਰ ਜਾਰੀ ਹੋ ਗਿਆ ਹੈ ਤੇ ਇਸ ਦੇ ਬਣਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ, ਕੈਂਟ ਵਿਧਾਨ ਸਭਾ ਇੰਚਾਰਜ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਅਤੇ ਅਮਰਜੀਤ ਸਿੰਘ ਗੋਲਡੀ ਨੇ ਜਲੰਧਰ ਕੈਂਟ ਅਤੇ ਕੇਂਦਰੀ ਵਿਧਾਨ ਸਭਾ ਹਲਕੇ ਦੀ ਜਨਤਾ ਨੂੰ ਵੱਡੀ ਰਾਹਤ ਦੇਣ ਵਾਲੇ ਇਤਿਹਾਸਕ ਫ਼ੈਸਲੇ ਲਈ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੀ ਲੋਕਾਂ ਨੂੰ ਦਹਾਕਿਆਂ ਤੱਕ ਰੇਲਵੇ ਫਾਟਕਾਂ ਦੇ ਜਾਮ, ਬੇਤਰਤੀਬੀ ਅਤੇ ਰੋਜ਼ਾਨਾ ਦੀ ਪਰੇਸ਼ਾਨੀ ਵਿਚ ਧੱਕਣ ਵਾਲੀ ਕਾਂਗਰਸ ਹੁਣ ਜਵਾਬ ਦੇਵੇ ਕਿ ਜਦੋਂ ਉਹ ਸੱਤਾ ਵਿਚ ਸੀ ਤਾਂ ਇਹ ਕੰਮ ਕਿਉਂ ਨਹੀਂ ਕੀਤਾ ਗਿਆ? ਭਾਜਪਾ ਆਗੂਆਂ ਨੇ ਕਿਹਾ ਕਿ ਜਲੰਧਰ ਬੱਸ ਸਟੈਂਡ-ਗੜ੍ਹਾ ਰੋਡ ਰੇਲਵੇ ਫਾਟਕ ਅਤੇ ਗੁਰੂ ਨਾਨਕ ਪੁਰਾ ਰੇਲਵੇ ਫਾਟਕ ਸਾਲਾਂ ਤੋਂ ਲੱਖਾਂ ਲੋਕਾਂ ਲਈ ਸਿਰਦਰਦ ਬਣੇ ਹੋਏ ਸਨ। ਹਰ ਰੋਜ਼ ਲੱਗਣ ਵਾਲੇ ਲੰਬੇ ਜਾਮ, ਘੰਟਿਆਂ ਦੀ ਬਰਬਾਦੀ, ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ, ਨੌਕਰੀਪੇਸ਼ਾ ਲੋਕਾਂ ਦੀ ਦੇਰੀ, ਵਪਾਰੀਆਂ ਦਾ ਨੁਕਸਾਨ ਅਤੇ ਮਰੀਜ਼ਾਂ ਤੇ ਐਂਬੂਲੈਂਸਾਂ ਦਾ ਜਾਮ ਵਿਚ ਫਸ ਜਾਣਾ । ਇਹ ਸਭ ਕੁੱਝ ਜਲੰਧਰ ਦੀ ਜਨਤਾ ਹਰ ਰੋਜ਼ ਸਹਿੰਦੀ ਰਹੀ। ਪਰ ਕਾਂਗਰਸ ਦੇ ਆਗੂਆਂ ਨੂੰ ਕਦੇ ਵੀ ਲੋਕਾਂ ਦੀ ਇਸ ਤਕਲੀਫ਼ ਦੀ ਚਿੰਤਾ ਨਹੀਂ ਹੋਈ, ਕਿਉਂਕਿ ਉਨ੍ਹਾਂ ਦਾ ਧਿਆਨ ਵਿਕਾਸ ਦੀ ਬਜਾਏ ਸਿਰਫ਼ ਕੁਰਸੀ, ਕਮਿਸ਼ਨ ਅਤੇ ਪਰਿਵਾਰਵਾਦ ਦੀ ਰਾਜਨੀਤੀ ’ਤੇ ਕੇਂਦਰਿਤ ਰਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਯਤਨਾਂ ਸਦਕਾ ਇਨ੍ਹਾਂ ਦੋਵੇਂ ਫਾਟਕਾਂ ’ਤੇ 112 ਕਰੋੜ ਰੁਪਏ ਦੀ ਲਾਗਤ ਨਾਲ ਓਵਰਬ੍ਰਿਜ ਮਨਜ਼ੂਰ ਹੋ ਚੁੱਕੇ ਹਨ। ਗੁਰੂ ਨਾਨਕ ਪੁਰਾ 2-67 ਫਾਟਕ (ਅੰਮ੍ਰਿਤਸਰ-ਲੁਧਿਆਣਾ ਸੈਕਸ਼ਨ) ’ਤੇ 49 ਕਰੋੜ ਰੁਪਏ ਅਤੇ ਗੜਾ ਰੋਡ ਸਥਿਤ ਪਿਮਸ ਹਸਪਤਾਲ ਅਤੇ ਬੱਸ ਸਟੈਂਡ ਨੇੜੇ S-4 ਫਾਟਕ ’ਤੇ 63 ਕਰੋੜ ਰੁਪਏ ਦੀ ਲਾਗਤ ਨਾਲ ਓਵਰਬ੍ਰਿਜ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੋਵੇਂ ਪ੍ਰੋਜੈਕਟਾਂ ਦੇ ਟੈਂਡਰ ਵੀ ਜਾਰੀ ਹੋ ਚੁੱਕੇ ਹਨ ਅਤੇ ਜਲਦ ਹੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਭਾਜਪਾ ਆਗੂਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਲਾਂ ਤੱਕ ਜਲੰਧਰ ’ਤੇ ਰਾਜ ਕਰਨ ਵਾਲੇ ਕਾਂਗਰਸੀ ਆਗੂਆਂ ਨੇ ਇਸ ਸ਼ਹਿਰ ਨੂੰ ਸਿਰਫ਼ ਭਾਸ਼ਣਾਂ, ਬਹਾਨਿਆਂ ਅਤੇ ਬੋਰਡਾਂ ਤੱਕ ਹੀ ਸੀਮਤ ਰੱਖਿਆ। ਚੋਣਾਂ ਸਮੇਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ, ਪਰ ਚੋਣਾਂ ਤੋਂ ਬਾਅਦ ਲੋਕਾਂ ਨੂੰ ਮੁੜ ਉਸੇ ਜਾਮ, ਉਸੇ ਪਰੇਸ਼ਾਨੀ ਅਤੇ ਉਸੇ ਅਣਦੇਖੀ ਦੇ ਹਵਾਲੇ ਕਰ ਦਿੱਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਕਾਰਜਸ਼ੈਲੀ ਸਿਰਫ਼ ਐਲਾਨ ਕਰਨ ਦੀ ਨਹੀਂ, ਸਗੋਂ ਫ਼ੈਸਲੇ ਲੈ ਕੇ ਉਨ੍ਹਾਂ ਨੂੰ ਜ਼ਮੀਨ ’ਤੇ ਲਾਗੂ ਕਰਨ ਦੀ ਹੈ। ਇਸੇ ਕਰਕੇ ਜਲੰਧਰ ਕੈਂਟ ਅਤੇ ਕੇਂਦਰੀ ਵਿਧਾਨ ਸਭਾ ਦੀ ਸਾਲਾਂ ਪੁਰਾਣੀ ਸਮੱਸਿਆ ਅੱਜ ਹੱਲ ਵੱਲ ਵੱਧ ਰਹੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਜਲੰਧਰ ਦੀ ਜਨਤਾ ਹੁਣ ਕਾਂਗਰਸ ਤੋਂ ਪੁੱਛ ਰਹੀ ਹੈ ਕਿ ਇੰਨੇ ਸਾਲ ਸੱਤਾ ਵਿਚ ਰਹਿਣ ਦੇ ਬਾਵਜੂਦ ਇਹ ਓਵਰਬ੍ਰਿਜ ਕਿਉਂ ਨਹੀਂ ਬਣੇ? ਲੱਖਾਂ ਲੋਕਾਂ ਨੂੰ ਹਰ ਰੋਜ਼ ਜਾਮ ਵਿਚ ਫਸਣ ਲਈ ਕਿਉਂ ਛੱਡਿਆ ਗਿਆ? ਵਿਦਿਆਰਥੀਆਂ, ਵਪਾਰੀਆਂ, ਮਰੀਜ਼ਾਂ ਅਤੇ ਆਮ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਤਰਜੀਹ ਕਿਉਂ ਨਹੀਂ ਦਿੱਤੀ ਗਈ? ਭਾਜਪਾ ਆਗੂਆਂ ਨੇ ਕਿਹਾ ਕਿ ਹੁਣ ਜਲੰਧਰ ਦੇ ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਦੇ ਕੰਮ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੰਘ ਪਰਿਵਾਰ ਤੇ ਮੋਦੀ ਸਰਕਾਰ ਦੇ ਖ਼ਿਲਾਫ਼ ਪੰਜਾਬ ਭਰ ’ਚ ਵਿਰੋਧ ਪ੍ਰਦਰਸ਼ਨ ਮਜ਼ਦੂਰਾਂ-ਕਿ... ਅਗਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਨੂੰ ‘ਆਪ’ ਵਲੋਂ ਦਿੱਤੀਆਂ 100 ਫੀਸਦੀ ਗਾਰੰਟੀਆਂ ਪੂਰੀਆਂ ਕੀਤੀਆਂ: ਬਲਤੇਜ ਪੰਨੂ
Ad Position 24