11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਚੌਕੀਦਾਰ ’ਤੇ ਦੋ ਵਾਰ ਹੋਏ ਹਮਲੇ ’ਚ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਦਰਜਾਚਾਰ ਮੁਲਾਜ਼ਮਾਂ ਵਲੋਂ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 23-06-2026
ਜਲੰਧਰ, 22 ਜੂਨ (ਜਤਿੰਦਰ ਪੰਮੀ)-ਡੀ. ਸੀ. ਦਫ਼ਤਰ ਦੇ ਚੌਕੀਦਾਰ ਨੰਦ ਕਿਸ਼ੋਰ ’ਤੇ ਦੋ ਵਾਰ ਹੋਏ ਹਮਲੇ ਦੇ ਮਾਮਲੇ ’ਚ ਪ੍ਰਸ਼ਾਸਨ ਤੇ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਡੀ. ਸੀ. ਦਫ਼ਤਰ ਦੇ ਦਰਜਾਚਾਰ ਮੁਲਾਜ਼ਮਾਂ ਵਲੋਂ ਸੋਮਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਬਾਹਰ ਪੁਡਾ ਗਰਾਊਂਡ ’ਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਡੀ. ਸੀ ਦਫ਼ਤਰ ਤੇ ਐੱਸ. ਡੀ. ਐੱਮ.-1 ਤੇ 2 ਵਿਚ ਤਾਇਨਾਤ ਚੌਕੀਦਾਰ ਨੰਦ ਕਿਸ਼ੋਰ ’ਤੇ 11 ਜੂਨ ਨੂੰ ਦਫ਼ਤਰ ’ਚ ਵੜ ਕੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸ ’ਚ ਉਹ ਵਾਲ-ਵਾਲ ਬਚ ਗਿਆ, ਹਾਲਾਂਕਿ ਹਮਲੇ ਦੌਰਾਨ ਤਹਿਸੀਲਦਾਰ-2 ਦੇ ਦਫਤਰ ਦੀਆਂ ਖਿੜਕੀਆਂ ਟੁੱਟ ਗਈਆਂ। ਇਸ ਘਟਨਾ ਉਪਰੰਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਜੀ. ਏ. ਤੇ ਐੱਸ. ਡੀ. ਐੱਮ. ਨੂੰ ਮੰਗ-ਪੱਤਰ ਦੇ ਕੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਧਰਨਾਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਚੌਕੀਦਾਰ ਨੰਦ ਕਿਸ਼ੋਰ ਨੂੰ ਦਫ਼ਤਰ ’ਚੋਂ ਅਗਵਾ ਕਰਨ ਉਪਰੰਤ ਕੁੱਟਮਾਰ ਕਰਕੇ ਅੱਧ-ਮਰਿਆ ਚਹੇੜੂ ਵਾਲੇ ਪੁਲ਼ ਕੋਲ ਸੁੱਟ ਦਿੱਤਾ ਗਿਆ ਸੀ। ਇਸ ਦੀ ਵੀ ਪੁਲਿਸ ਕਮਿਸ਼ਨਰ ਤੇ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਉਸ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਹਮਲਾਵਰਾਂ ਦੇ ਹੌਸਲੇ ਹੋਰ ਵੱਧ ਚੁੱਕੇ ਹਨ ਅਤੇ ਉਹ ਕਿਸੇ ਵੀ ਵੇਲੇ ਵੀ ਨੰਦ ਕਿਸ਼ੋਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਧਰਨਾ ਲਾਉਣ ਉਪਰੰਤ ਦਰਜਾਚਾਰ ਮੁਲਾਜ਼ਮਾਂ ਨੇ ਡੀ. ਸੀ. ਪੀ. ਹੈੱਡਕੁਆਰਟਰ ਪਰਮਿੰਦਰ ਸਿੰਘ ਹੀਰ ਨੂੰ ਮੰਗ-ਪੱਤਰ ਸੌਂਪਿਆ, ਜਿਨ੍ਹਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਇਸ ਧਰਨੇ ’ਚ ਮਨਿਸਟਰੀਅਲ ਯੂਨੀਅਨ ਦੇ ਆਗੂ ਪਵਨ ਕੁਮਾਰ ਵਰਮਾ, ਫੋਸ ਕਲਾਸ ਡੀ. ਸੀ. ਦਫਤਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਵਨੇਸ਼ ਚੰਦਰ, ਯੋਗਰਾਜ, ਮਦਨ ਲਾਲ, ਡਿੰਪਲ ਰਹੇਲਾ ਪ੍ਰਧਾਨ ਸਿਵਲ ਸਰਜਨ ਦਫਤਰ ਦਰਜਾ ਚਾਰ ਮੁਲਾਜ਼ਮ, ਪ੍ਰੇਮ ਲਤਾ, ਸੀਮਾ ਰਾਣੀ ਅਤੇ ਹੋਰ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਵਲੋਂ ਕਾਨੂੰਨੀ ਕਾਰਵਾਈ ਕਰਨ ਦੇ ਦਿੱਤੇ ਗਏ ਭਰੋਸੇ ਉਪਰੰਤ ਧਰਨਾ ਮੁਲਤਵੀ ਕੀਤਾ ਗਿਆ ਹੈ। ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਦੁਬਾਰਾ ਧਰਨਾ ਲਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ-ਗੜ੍ਹਾ ਰੋਡ ਫਾਟਕ ’ਤੇ ਓਵਰਬਿ੍ਜ ਬਣਨ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਅਗਲੀ ਖ਼ਬਰ ਅਖਿਲੇਸ਼, ਮਾਇਆਵਤੀ ਤੇ ਹੋਰ ਵਲੋਂ ਦੁੱਖ ਪ੍ਰਗਟ
Ad Position 24