11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮੇਅਰ ਵਰਲਡ ਸਕੂਲ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-06-2026
ਜਲੰਧਰ, 22 ਜੂਨ (ਡਾ.ਜਤਿੰਦਰ ਸਾਬੀ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਵਿਵਾਸਿਅਸ ਯੋਗ ਵੱਲੋਂ ਮੇਅਰ ਵਰਲਡ ਸਕੂਲ ਵਿੱਚ ਇੱਕ ਵਿਸ਼ੇਸ਼ ਯੋਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ, ਯੋਗ ਸਾਧਕਾਂ ਅਤੇ ਸਮਾਜ ਦੇ ਮਾਣਯੋਗ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਯੋਗ ਦੇ ਮਹੱਤਵ ਸਬੰਧੀ ਜਾਗਰੂਕ ਕੀਤਾ। ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਵਿਦਿਆਰਥੀਆਂ ਨੂੰ ਸਵਾਸਤਿਕ ਦੀ ਪਵਿੱਤਰ ਆਕ੍ਰਿਤੀ ਵਿੱਚ ਖਡ਼੍ਹਾ ਕਰਕੇ ਉਨ੍ਹਾਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸੂਰਜ ਨਮਸਕਾਰ ਕਰਵਾਇਆ ਗਿਆ। ਇਸ ਵਿਲੱਖਣ ਅਭਿਆਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਯੋਗ ਸਾਡੀਆਂ ਸ਼ਵਾਸਾਂ ਦੇ ਰਾਂਹੀ ਸਰੀਰ, ਮਨ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਪਰੋਣ ਦੀ ਕਲਾ ਸਿਖਾਉਂਦਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ ਤਾਂ ਸਾਡਾ ਧਿਆਨ ਬਾਹਰੀ ਦੁਨੀਆ ਤੋਂ ਹਟ ਕੇ ਆਪਣੇ ਅੰਦਰ ਕੇਂਦਰਿਤ ਹੋ ਜਾਂਦਾ ਹੈ। ਹਰ ਇੱਕ ਸ਼ਵਾਸ ਸਾਨੂੰ ਆਤਮ-ਚਿੰਤਨ, ਇਕਾਗਰਤਾ, ਸੰਤੁਲਨ ਅਤੇ ਅੰਦਰੂਨੀ ਸ਼ਾਂਤੀ ਦਾ ਅਨੁਭਵ ਕਰਵਾਉਂਦੀ ਹੈ। ਇਹੀ ਯੋਗ ਦਾ ਅਸਲ ਸਰੂਪ ਹੈ, ਜੋ ਮਨੁੱਖ ਨੂੰ ਆਪਣੇ ਆਪ ਨਾਲ ਜੁਡ਼ਨ ਅਤੇ ਆਪਣੇ ਅਸਲੀ ਮੂਲ ਨੂੰ ਪਛਾਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਵਿਵਾਸਿਅਸ ਯੋਗ ਟੀਮ ਦੇ ਵਿਕਾਸ ਮਹਾਜਨ, ਅਰੁਣ, ਰਜਤ, ਨੇਹਾ, ਕੀਰਤੀ, ਨੰਦਨ ਅਤੇ ਲਖਨ ਨੇ ਯੋਗ ਦੇ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿੱਚ ਮਾਣਯੋਗ ਰਮੇਸ਼ ਜੈਨ, ਚਾਰੂ, ਡਾ. ਪੁਸ਼ਪਿੰਦਰ ਜੈਨ, ਡਾ. ਅਮਨ, ਡਾ. ਪੂਜਾ ਕਪੂਰ, ਕਪਿਲ, ਸੁਨੀਲ, ਵਿਨੈ, ਸੋਨਿਕਾ, ਗੌਰਵ ਭੱਲਾ, ਦਿਨੇਸ਼ ਅਰੋਡ਼ਾ, ਰਾਕੇਸ਼ ਜੈਨ, ਰੋਹਿਤ ਗਾਂਧੀ, ਸ਼ਿਵਾਨੀ ਗਾਂਧੀ, ਵਾਸੂ ਨਲਿਨੀ ਸੇਠੀ, ਮੋਨਾ, ਪੂਨਮ, ਜੋਤੀ ਮਿੱਤਲ, ਰੰਜਨਾ, ਸ਼ਿਵਾਨੀ, ਮੰਜੀਤ ਕੌਰ, ਵਿਨੋਦ ਸੇਠੀ, ਰਾਕੇਸ਼ ਜੁਲਕਾ, ਰਿਸ਼ੀ ਕੋਚਰ, ਗੌਰਵ ਗਰਗ, ਰਤਿਕਾ, ਪਲਕ, ਟੀਨਾ, ਰਿਚਾ, ਡਿੰਪਲ ਸੋਨੀ, ਮੁਕਤਾ, ਮੁਨੀਸ਼, ਕਾਰਤਿਕ, ਸ਼ਿਲਪਾ, ਪੂਜਾ ਅਤੇ ਅਨੀਤਾ ਸਮੇਤ ਕਈ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਵਿਵਾਸਿਅਸ ਯੋਗ ਟੀਮ ਵੱਲੋਂ ਸਾਰੇ ਯੋਗ ਸਾਧਕਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਤੇ ਸੰਦੇਸ਼ ਦਿੱਤਾ ਕਿ ‘‘ਯੋਗ ਸਿਰਫ਼ ਕਸਰਤ ਨਹੀਂ, ਸਗੋਂ ਸ਼ਵਾਸਾਂ ਰਾਹੀਂ ਸਰੀਰ, ਮਨ ਅਤੇ ਆਤਮਾ ਦੇ ਮਿਲਾਪ ਦਾ ਇੱਕ ਪਵਿੱਤਰ ਮਾਰਗ ਹੈ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਕਾਲਜ (ਕੋ-ਐਜੂਕੇਸ਼ਨ) ਜਲੰਧਰ ਵਿਖੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ‘ਸ਼ੁਭ ਆਸ਼ੀਸ਼’ ਵਿਦਾਇਗੀ ਸਮਾਰੋਹ ਕਰਵਾ... ਅਗਲੀ ਖ਼ਬਰ ਗੋਲੀਆਂ ਦੀ ਗੂੰਜ ਹੇਠ ਜਲੰਧਰ : 10 ਦਿਨਾਂ ’ਚ ਤੀਜੀ ਫਾਇਰਿੰਗ ਨੇ ਵਧਾਇਆ ਖੌਫ, ਫਿਰੌਤੀ ਗਰੋਹਾਂ ਦੇ ਹੌਸਲੇ ਬੁਲੰਦ ਬੀ.ਐ...
Ad Position 24