11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਰੂਡਸੈੱਟ ਸੰਸਥਾ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

Ad Position 21
No active advertisement
ਅਜੀਤ ਡੈਸਕ 23-06-2026
ਜਲੰਧਰ, 22 ਜੂਨ (ਜਤਿੰਦਰ ਪੰਮੀ)-ਰੂਡਸੈਟ ਸੰਸਥਾ ਵਲੋਂ ਮਾਡਲ ਹਾਊਸ ਸਥਿਤ ਕੈਂਪਸ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਇੰਸਟਰਕਟਰਾਂ, ਸਿਖਿਆਰਥਣਾਂ ਅਤੇ ਕਰਮਚਾਰੀਆਂ ਨੇ ਭਾਗ ਲੈਂਦਿਆਂ ਯੋਗ ਨੂੰ ਆਪਣੀ ਜੀਵਨ ਸ਼ੈਲੀ ਦਾ ਅਟੁੱਟ ਹਿੱਸਾ ਬਣਾਉਣ ਦਾ ਸੰਕਲਪ ਲਿਆ। ਸਮਾਗਮ ਦੇ ਮੁੱਖ ਮਹਿਮਾਨ ਕੇਨਰਾ ਬੈਂਕ ਖੇਤਰੀ ਦਫ਼ਤਰ ਦੇ ਡਵੀਜ਼ਨਲ ਮੈਨੇਜਰ ਅਭਿਸ਼ੇਕ ਜਿੰਦਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਣਿਤ ਯੋਗ ਟ੍ਰੇਨਰ ਦੀ ਅਗਵਾਈ ਹੇਠ ਸਮੂਹਿਕ ਯੋਗ ਅਭਿਆਸ ਨਾਲ ਹੋਈ, ਜਿਸ ਵਿੱਚ ਭਾਗੀਦਾਰਾਂ ਨੇ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ, ਧਿਆਨ ਦਾ ਅਭਿਆਸ ਕੀਤਾ। ਅਭਿਸ਼ੇਕ ਜਿੰਦਲ ਨੇ ਨੌਜਵਾਨਾਂ ਨੂੰ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤੰਦਰੁਸਤ ਸਰੀਰ, ਸਕਾਰਾਤਮਕ ਸੋਚ ਅਤੇ ਸੰਤੁਲਿਤ ਜੀਵਨ ਹੀ ਸਫ਼ਲਤਾ ਦੀ ਸਭ ਤੋਂ ਮਜ਼ਬੂਤ ਨੀਂਹ ਹੈ। ਉਨ੍ਹਾਂ ਇਸ ਸਾਲ ਦੀ ਥੀਮ “ਇੱਕ ਧਰਤੀ, ਇੱਕ ਸਿਹਤ ਲਈ ਯੋਗ” ਦਾ ਜ਼ਿਕਰ ਕਰਦਿਆਂ ਕਿਹਾ ਕਿ ਯੋਗ ਕੇਵਲ ਸਰੀਰ ਅਤੇ ਮਨ ਨੂੰ ਹੀ ਤੰਦਰੁਸਤ ਨਹੀਂ ਬਣਾਉਂਦਾ, ਸਗੋਂ ਮਨੁੱਖ ਨੂੰ ਕੁਦਰਤ ਨਾਲ ਤਾਲਮੇਲ ਬਣਾ ਕੇ ਜੀਵਨ ਜਿਊਣ ਦੀ ਪ੍ਰੇਰਨਾ ਵੀ ਦਿੰਦਾ ਹੈ। ਡਾਇਰੈਕਟਰ ਮੰਜੀਤ ਸਿੰਘ ਨੇ ਕਿਹਾ ਕਿ ਯੋਗ ਭਾਰਤ ਦੀ ਪ੍ਰਾਚੀਨ ਵਿਰਾਸਤ ਦਾ ਅਨਮੋਲ ਤੋਹਫ਼ਾ ਹੈ ਅਤੇ ਕਰੋੜਾਂ ਲੋਕ ਇਸ ਨੂੰ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਕੇ ਤੰਦਰੁਸਤ ਅਤੇ ਸਕਾਰਾਤਮਕ ਜੀਵਨ ਵੱਲ ਅੱਗੇ ਵੱਧ ਰਹੇ ਹਨ। ਇਸ ਮੌਕੇ ਸੀਨੀਅਰ ਫੈਕਲਟੀ ਮੈਂਬਰ ਪਰਗਟ ਸਿੰਘ, ਮੀਨਲ, ਦੀਪਿਕਾ, ਅਤੀਕਾ, ਜੋਤੀ ਡਾਲੀਆ, ਸਪੰਕਜ ਦਾਸ, ਵਿਸ਼ਾਲ ਤੋਂ ਇਲਾਵਾ ਸੰਸਥਾ ਦੀਆਂ ਸਿਖਿਆਰਥਣਾਂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹੁਣ ਸਾਲਾਨਾ 5 ਫ਼ੀਸਦੀ ਤੋਂ ਵੱਧ ਫ਼ੀਸ ਨਹੀਂ ਵਧਾ ਸਕਣਗੇ ਨਿੱਜੀ ਸਕੂਲ-ਪੰਜਾਬ ਕੈਬਨਿਟ ਵਲੋਂ ਆਰਡੀਨੈਂਸ ਨੂੰ ਪ੍ਰਵਾਨਗੀ ਅਗਲੀ ਖ਼ਬਰ ਸੇਂਟ ਸੋਲਜਰ ਕਾਲਜ (ਕੋ-ਐਜੂਕੇਸ਼ਨ) ਜਲੰਧਰ ਵਿਖੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ‘ਸ਼ੁਭ ਆਸ਼ੀਸ਼’ ਵਿਦਾਇਗੀ ਸਮਾਰੋਹ ਕਰਵਾ...
Ad Position 24