ਨਕੋਦਰ 10 ਜੁਲਾਈ (ਤਿਲਕ ਰਾਜ ਸ਼ਰਮਾ ,ਗੁਰਵਿੰਦਰ ਸਿੰਘ) ਨਕੋਦਰ ਤੋਂ ਮਲਸੀਆਂ ਰੋਡ ਤੇ ਪਿੰਡ ਲੱਧੜਾਂ ਦੇ ਬੱਸ ਅੱਡੇ ਨੇੜੇ ਪਰਾਲੀ ਦੀਆਂ ਗੰਡਾਂ ਨਾਲ ਲੱਦੀ ਇਕ ਟ੍ਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਨਾਲ ਅਤੇ ਪਿੱਛੋਂ ਇੱਕ ਹੋਰ ਟ੍ਰੈਕਟਰ ਟਰਾਲੀ ਦੇ ਥੱਲੇ ਆਉਣ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਨੋਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ।ਜਿਸ ਵਿੱਚ ਮਿ੍ਤਕਾ ਦੀ ਪਹਿਚਾਣ ਹਰਜੋਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਪਿੰਡ ਭਧੇਰਾ ਉਮਰ 17 ਸਾਲ ਅਤੇ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਅੰਗਰੇਜ਼ ਸਿੰਘ ਵਾਸੀ ਖਾਨਪੁਰ ਢੱਡਾ ਉਮਰ 22 ਸਾਲ ਦੇ ਰੂਪ ਵਿੱਚ ਹੋਈ। ਇਹਨਾਂ ਨਾਲ ਤੀਸਰਾ ਨੌਜਵਾਨ ਹਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਬਿੱਲੀ ਚਾਉ ਜੋ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਜਲੰਧਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋ ਨੌਜਵਾਨ ਮਲਸੀਆਂ ਵੱਲੋਂ ਨਕੋਦਰ ਨੂੰ ਜਾ ਰਹੇ ਸਨ ਪਿੰਡ ਲੱਧੜਾਂ ਬੱਸ ਅੱਡੇ ਨੇੜੇ ਇੱਕ ਪਰਾਲੀ ਦੀਆਂ ਗੰਡਾ ਲੱਦੀ ਟ੍ਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਗਏ ਅਤੇ ਪਿੱਛੇ ਤੋਂ ਆ ਰਹੇ ਇੱਕ ਹੋਰ ਟ੍ਰੈਕਟਰ ਟਰਾਲੀ ਦੇ ਹੇਠਾਂ ਮੋਟਰਸਾਈਕਲ ਸਵਾਰ ਨੌਜਵਾਨ ਆਉਣ ਨਾਲ ਇਹ ਵੱਡੀ ਦੁਰਘਟਨਾ ਵਾਪਰ ਗਈ। ਇਸ ਦੁਰਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਮੰਦਭਾਗੀ ਘਟਨਾ ਵਾਲੇ ਸਥਾਨ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਸਮੇਤ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਅਤੇ ਇਲਾਕੇ ਦੇ ਹੋਰ ਲੋਕ ਪਹੁੰਚ ਗਏ ਤੇ ਪਰਿਵਾਰਾਂ ਨਾਲ ਦੁੱਖ ਸਾਝਾਂ ਕੀਤਾ