ਜਮਸ਼ੇਰ ਖ਼ਾਸ,10 ਜੁਲਾਈ (ਹਰਵਿੰਦਰ ਕੁਮਾਰ) ਮੁਢਲਾ ਸਿਹਤ ਕੇਂਦਰ ਜਿਵੇਂ ਸ਼ੇਰ ਖਾਸ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਦੀਪ ਕੌਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤਵ ਮਾਤਰਤਵ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਹਿਲਾ ਡਾਕਟਰ ਵੱਲੋਂ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਕੀਤੀ ਗਈ।ਉਹਨਾਂ ਨੂੰ ਗਰਭ ਦੌਰਾਨ ਸਹੀ ਅਤੇ ਸੰਤੁਲਿਤ ਖੁਰਾਕ, ਨਿਯਮਤ ਰੂਪ ਵਿਚ ਚੈੱਕ ਅੱਪ, ਫੋਲਿਕ ਐਸਿਡ, ਕੈਲਸ਼ੀਅਮ, ਆਈਰਨ ਦੀਆਂ ਗੋਲੀਆਂ ਦੇ ਸੇਵਨ, ਟੀਕਾ ਕਾਰਨ ਅਤੇ ਸੰਸਥਾਗਤ ਜਣੇਪੇ ਦੀ ਮਹਤੱਤਾ ਬਾਰੇ ਜਾਗਰੂਕ ਕੀਤਾ।ਉਹਨਾਂ ਦੱਸਿਆ ਕਿ ਗਰਭ ਅਵਸਥਾ ਦੌਰਾਨ ਸਮੇਂ ਸਮੇਂ ਤੇ ਸਿਹਤ ਜਾਂਚ ਕਰਾਉਣ ਨਾਲ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਕਿਸੇ ਵੀ ਤਰਾਂ ਦੇ ਉੱਚ ਖਤਰੇ ਦਾ ਸਮੇਂ ਸਿਰ ਪਤਾ ਲਗਾਕੇ ਉਸਦਾ ਇਲਾਜ ਕੀਤਾ ਜਾ ਸਕਦਾ ਹੈ।ਉੱਚ ਖਤਰੇ ਵਾਲੀਆਂ ਮਹਿਲਾਵਾਂ ਦੀ ਪਛਾਣ ਕਰਕੇ ਉਹਨਾਂ ਨੂੰ ਲੋੜੀਂਦੀ ਸਲਾਹ ਅਤੇ ਇਲਾਜ ਮੁਹਈਆ ਕਰਾਇਆ ਗਿਆ।ਇਸ ਮੌਕੇ ਦੰਦਾਂ ਦੇ ਡਾਕਟਰ ਨੇਹਾ ਸੈਣੀ ਨੇ ਗਰਭਵਤੀ ਮਹਿਲਾਵਾਂ ਦੇ ਚੈੱਕ ਅੱਪ ਦੌਰਾਨ ਉਹਨਾਂ ਨੂੰ ਮੂੰਹ ਦੇ ਕੈਂਸਰ ਅਤੇ ਦੰਦਾਂ ਦੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ। ਇਹਨਾਂ ਤੋਂ ਬਚਣ ਦੇ ਤਰੀਕੇ ਵੀ ਦੱਸੇ।ਬਲਾਕ ਐਜੂਕੇਟਰ ਜਗਦੀਪ ਕੌਰ ਨੇ ਗਰਭ ਅਤੇ ਜਣੇਪੇ ਦੌਰਾਨ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਬਾਰੇ ਜਾਗਰੂਕ ਕੀਤਾ।ਕੈੰਪ ਦੌਰਾਨ ਕੁਸਮ ਗੁਪਤਾ ਨੇ ਗਰਭਵਤੀ ਮਹਿਲਾਵਾਂ ਦੇ ਟੈਸਟ ਕੀਤੇ ਅਤੇ ਸਟਾਫ ਨਰਸ ਮਨਪ੍ਰੀਤ ਕੌਰ ਨੇ ਉਹਨਾਂ ਦਾ ਬਲੱਡ ਪ੍ਰੈਸਰ ਚੈੱਕ ਕੀਤਾ,ਭਾਰ ਤੋਲਿਆ।ਆਸ਼ਾ ਵਰਕਰਾਂ ਨੇ ਗਰਭਵਤੀ ਔਰਤਾਂ ਨੂੰ ਚੈੱਕ ਅੱਪ ਕਰਾਉਣ ਲਈ ਵਿਸੇ਼ਸ਼ ਸਹਿਜੋਗ ਦਿੱਤਾ।