ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਨਿਕਾਸ ਕੁਮਾਰ ਨੇ ਨਿਗਮ ਕਮਿਸ਼ਨਰ ਦਾ ਸੰਭਾਲਿਆ ਅਹੁਦਾ, ਮੇਅਰ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 11-07-2026
ਜਲੰਧਰ, 10 ਜੁਲਾਈ (ਸ਼ਿਵ)- ਆਈ. ਏ. ਐੱਸ. ਸੰਦੀਪ ਰਿਸ਼ੀ ਦੀ ਜਗਾ ’ਤੇ ਬਦਲ ਕੇ ਆਏ ਆਈ. ਏ. ਐੱਸ. ਨਿਕਾਸ ਕੁਮਾਰ ਨੇ ਨਗਰ ਨਿਗਮ ਵਿਚ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਨਿਕਾਸ ਕੁਮਾਰ ਹੁਸ਼ਿਆਰਪੁਰ ਤੋਂ ਬਦਲ ਕੇ ਆਏ ਹਨ। ਉਨਾਂ ਦੇ ਨਿਗਮ ਕੰਪਲੈਕਸ ਪੁੱਜਣ ’ਤੇ ਨਿਗਮ ਅਫ਼ਸਰਾਂ ਵਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨਾਂ ਦਾ ਸਵਾਗਤ ਕਰਨ ਮੌਕੇ ਸੰਯੁਕਤ ਕਮਿਸ਼ਨ ਸੁਮਨਦੀਪ ਕੌਰ, ਮਨਦੀਪ ਕੌਰ, ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ, ਵਿਕਰਾਂਤ ਵਰਮਾ, ਐੱਸ. ਈ. ਜਸਪਾਲ ਸਿੰਘ, ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ, ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ, ਡਾ. ਸੁਮਿਤਾ ਅਬਰੋਲ, ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਤੇ ਹੋਰ ਵੀ ਹਾਜਰ ਸਨ। ਨਵੇਂ ਕਮਿਸ਼ਨਰ ਨਿਕਾਸ ਕੁਮਾਰ ਵਲੋਂ ਅਹੁਦਾ ਸੰਭਾਲਣ ਮੌਕੇ ਉਨਾਂ ਦੇ ਪਰਿਵਾਰਕ ਮੈਂਬਰ ਹਾਜਰ ਸਨ। ਨਿਗਮ ਦੇ ਕਈ ਕਰਮਚਾਰੀਆਂ ਤੇ ਸਟਾਫ਼ ਵਲੋਂ ਸ੍ਰੀ ਨਿਕਾਸ ਕੁਮਾਰ ਦਾ ਸਵਾਗਤ ਕੀਤਾ ਗਿਆ। ਸ੍ਰੀ ਨਿਕਾਸ ਕੁਮਾਰ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਤੇਜ਼ੀ ਨਾਲ ਹੱਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਨੇ ਬਾਅਦ ਵਿਚ ਮੇਅਰ ਵਨੀਤ ਧੀਰ ਨਾਲ ਵੀ ਮੁਲਾਕਾਤ ਕੀਤੀ ਤੇ ਨਿਗਮ ਦੇ ਪ੍ਰਾਜੈਕਟਾਂ ਤੋਂ ਇਲਾਵਾ ਹੋਰ ਵੀ ਕਈ ਮਾਮਲਿਆਂ ’ਤੇ ਚਰਚਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਅਧੀਨ ਵਿਸ਼ੇਸ਼ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਏਸ਼ੀਆ ਜੂਨੀਅਰ ਬੈਡਮਿੰਟਨ ਚੈਪੀਅਨਸ਼ਿਪ ’ਚ ਚੁਣੀ ਇਨਾਇਤ ਗੁਲਾਟੀ ਦਾ ਰੱਤੀ ਬੈਡਮਿੰਟਨ ਅਕੈਡਮੀ ਵਿਖੇ ਵਿਸ਼ੇਸ਼ ਸਨਮਾਨ
Ad Position 24
No active advertisement