ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਤੇਜ਼ ਰਫ਼ਤਾਰ ਟਰੱਕ ਨੇ ਚੰਦਨ ਨਗਰ ਅੰਡਰ ਬ੍ਰਿੱਜ ਦਾ ਗਾਰਡਰ ਤੋੜਿਆ

Ad Position 21
No active advertisement
ਅਜੀਤ ਡੈਸਕ 11-07-2026
ਜਲੰਧਰ,10 ਜੁਲਾਈ (ਸ਼ਿਵ)- ਦੇਰ ਸ਼ਾਮ ਇਕ ਤੇਜ਼ ਰਫਤਾਰ ਗੱਡੀ ਨੇ ਗਾਜ਼ੀ ਗੁੱਲਾ ਵਾਲੇ ਪਾਸੇ ਚੰਨਨ ਨਗਰ ਅੰਡਰ ਬ੍ਰਿਜ ਦੇ ਗਾਰਡਰ ਨੂੰ ਤੋੜ ਦਿੱਤਾ ਗਾਰਡਰ ਡਿਗਨ ਨਾਲ ਜਿੱਥੇ ਇੱਕ ਐਕਟਿਵਾ ਬੁਰੀ ਤਰ੍ਹਾਂ ਨੁਕਸਾਨ ਗਈ ਜਦਕਿ ਉੱਥੇ ਚਾਲਕ ਨੌਜਵਾਨ ਬਾਲ-ਬਾਲ ਬਚ ਗਿਆ। ਐਕਟਿਵਾ ਦਾ ਨੁਕਸਾਨ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਗਾਡਰਰ ਤੋੜਨ ਵਾਲੇ ਡਰਾਈਵਰ ਦੀ ਛਿੱਤਰ ਪਰੇਡ ਵੀ ਕੀਤੀ ਤਾਂ ਬਾਅਦ ਚ ਪੁਲਿਸ ਨੂੰ ਵੀ ਸੱਦ ਲਿਆ।ਜੱਗੂ ਚੌਂਕ ਨਿਵਾਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦੇਰ ਸ਼ਾਮ ਗਾਜ਼ੀ ਗੁੱਲਾ ਤੋਂ ਸ਼ਿਵ ਨਗਰ ਵਾਲੇ ਪਾਸੇ ਜਾ ਰਹੇ ਸੀ ਤਾਂ ਇੱਕ ਤੇਜ਼ ਰਫਤਾਰ ਗੱਡੀ ਨੇ ਚੰਦਨਗਰ ਅੰਡਰਬ੍ਰਿਜ ਤੇ ਲੱਗੇ ਗਾਡਰਰ ਵਿੱਚ ਟੱਕਰ ਮਾਰੀ ਜਿਸ ਨਾਲ ਉਹ ਕਾਫੀ ਤੇਜ ਆਵਾਜ਼ ਨਾਲ ਹੇਠਾਂ ਡਿੱਗ ਗਿਆ। ਉਸ ਵੇਲੇ ਉਹ ਲੰਘ ਰਹੇ ਸੀ ਗਾਰਡਰ ਐਕਟਵਾ ਦੇ ਡਿੱਗਾ, ਜਿਹੜੀ ਬੁਰੀ ਤਰ੍ਹਾਂ ਨੁਕਸਾਨੀ ਗਈ ਉਸ ਨੇ ਦੌੜ ਕੇ ਆਪਣੀ ਜਾਨ ਬਚਾਈ। ਗਾਰਡਰ ਡਿਗਨ ਨਾਲ ਕਾਫੀ ਦੇਰ ਤੱਕ ਟਰੈਫਿਕ ਜਾਮ ਰਿਹਾ। ਇਸ ਤੋਂ ਪਹਿਲਾਂ ਵੀ ਕਈ ਬਾਰ ਤੇਜ ਰਫਤਾਰ ਗੱਡੀਆਂ ਚੰਦਨ ਨਗਰ ਅੰਡਰ ਬ੍ਰਿਜ ਤੋਂ ਨਿਕਲਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਹ ਗਾਰਡਰ ਤੋੜ ਦਿੰਦੀਆਂ ਹਨ ਪਰ ਅਜੇ ਤੱਕ ਪੁਲਿਸ ਵਲੋਂ ਇਨਾਂ ਗੱਡੀਆਂ ਲਿਆਉਣ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਤੇਜ ਰਫਤਾਰ ਗੱਡੀਆਂ ਵੱਲੋਂ ਬਾਰ ਬਾਰ ਲੋਹੇ ਦੇ ਗਾਰਡਰਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਨਗਰ ਨਿਗਮ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਨਗਰ ਨਿਗਮ ਜਲੰਧਰ ਵੱਲੋਂ ਚੰਦਨਗਰ ਅੰਡਰ ਬ੍ਰਿਜੇ ਵਿੱਚ ਵੱਡੀਆਂ ਨੂੰ ਫਸਣ ਤੋਂ ਰੋਕਣ ਲਈ ਗਾਜ਼ੀ ਗੁੱਲਾ ਵਾਲੇ ਪਾਸੇ ਅਤੇ ਸ਼ਿਵ ਨਗਰ ਵਾਲੇ ਪਾਸੇ ਲੋਹੇ ਦੇ ਗਾਡਰ ਲਗਾਏ ਗਏ ਹਨ ਪਰ ਵੱਡੀਆਂ ਗੱਡੀਆਂ ਜਾਣ ਬੁਝ ਕੇ ਚੰਦਨ ਨਗਰ ਅੰਡਰ ਵਿਜ ਤੋਂ ਲੰਘਾਉਣ ਦੇ ਯਤਨ ਕਰਦੀਆਂ ਹਨ ਤੇ ਉਹ ਗਾਰਡਰ ਨੂੰ ਤੋੜ ਦਿੰਦੀਆਂ ਹਨ। ਇਸ ਹਾਦਸੇ ਵੇਲੇ ਉਥੋਂ ਲੰਘ ਰਹੇ ਨਿਵਾਸੀ ਵਿੱਕੀ ਸ਼ਰਮਾ ਨੇ ਦੱਸਿਆ ਕਿ ਗਾਰਡਰ ਡਿਗਨ ਨਾਲ ਵੱਡਾ ਹਾਦਸਾ ਹੋ ਸਕਦਾ ਸੀ। ਉਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਾਰਡਰ ਤੋੜਨ ਵਾਲੀਆਂ ਗੱਡੀਆਂ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਗੁਰਾਇਆ ਜਿੱਥੇ ਗੱਡੀਆਂ ਦਾ ਠਹਿਰਾਓ ਨਾਂਹ ਦੇ ਬਰਾਬਰ ਅਗਲੀ ਖ਼ਬਰ ਗੁਰੂ ਨਾਨਕ ਫਾਊਂਡੇਸ਼ਨ ਗਲੋਬਲ ਸਕੂਲ ’ਚ ਡਿਵਨਿਟੀ ਰੂਮ ਦਾ ਉਦਘਾਟਨ
Ad Position 24
No active advertisement