ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਜਾਬ ਪ੍ਰਧਾਨ ਵੜਿੰਗ ਦੀ ਅਗਵਾਈ ਹੇਠ ਬਣੇਗੀ 2027 ’ਚ ਸਰਕਾਰ-ਖਹਿਰਾ

Ad Position 21
No active advertisement
ਅਜੀਤ ਡੈਸਕ 11-07-2026
ਫਿਲੌਰ, 10 ਜੁਲਾਈ (ਗੈਰੀ)- ਸੂਬੇ ਅੰਦਰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਬਣੇਗੀ 2027 ‘ਚ ਸਰਕਾਰ।ਜਲਦ ਹੀ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਵਿੱਚ ਹੋਣ ਵਾਲੀਆ ਪਾਰਟੀ ਦੀਆਂ ਮੀਟਿੰਗਾਂ ਵਰਕਰਾਂ ‘ਚ ਭਰੇਗੀ ਜੋਸ਼ ਤੇ ਨਵੀ ਤਾਕਤ, ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਖਹਿਰਾ ਨੇ ਗੱਤਬਾਤ ਦੌਰਾਨ ਕੀਤਾ।ਉਨਾਂ ਅੱਗੇ ਦਸਿਆ ਕੀ ਪਾਰਟੀ ਅੰਦਰ ਪਿਛਲੇ ਦਿਨਾਂ ਤੋਂ ਚੱਲ ਰਹੀ ਕਸ਼ਮਕਸ਼ ਸਿਰਫ ਕੁਝ ਚੰਦ ਕੁ ਲੀਡਰਾ ਦੀ ਦੇਣ ਹੈ ਜੋ ਪਾਰਟੀ ਦੀ ਭਲਾਈ ਛੱਡ ਕੇ ਸਿਰਫ ਆਪਣੇ ਹੀ ਨਿੱਜੀ ਸਵਰਥ ਲਈ ਤਰਲੋਮੱਛੀ ਹੋ ਰਹੇ ਹਨ। ਇੱਥੋੰ ਤੱਕ ਕਿ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਨਾ ਹੋਣ ਦੀਆ ਗੱਲਾ ਵੀ ਕਹੀਆ ਜਾ ਰਹੀਆਂ ਹਨ, ਜਿਹਨਾਂ ਨੂੰ ਖਹਿਰਾ ਨੇ ਤਿੱਖੇ ਸ਼ਬਦਾ ਵਿੱਚ ਕਿਹਾ ਕਿ ਜੇਕਰ ਉਹ ਪਾਰਟੀ ਦੀ ਵਿਚਾਰ ਧਾਰਾ ਨਾਲ ਸਹਿਮਤ ਨਹੀ ਹਨ ਤਾਂ ਪਾਰਟੀ ਦਾ ਨੁਕਸਾਨ ਕਰਨਾ ਵੀ ਠੀਕ ਨਹੀ।ਖਹਿਰਾ ਨੇ ਪਾਰਟੀ ਹਾਈਕਮਾਂਡ ਨੂੰ ਪੁਰਜ਼ੋਰ ਸ਼ਬਦਾ ਵਿੱਚ ਅਪੀਲ ਕੀਤੀ ਕਿ ਪਾਰਟੀ ਖਿਲਾਫ ਗਤੀਵਿਧੀਆ ਕਰਨ ਵਾਲਿਆ ਨੂੰ ਤੁਰੰਤ ਪ੍ਰਭਾਵ ਨਾਲ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਜੋ ਪਾਰਟੀ ਅੰਦਰ ਅਨੁਸ਼ਾਸ਼ਨ ਅਤੇ ਸ਼ਾਂਤੀ ਕਾਇਮ ਰਹੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਵਿਰਕ ਦੇ ਗੁਰਮੇਲ ਸਿੰਘ ਯੂ. ਐਸ. ਏ ਵਲੋਂ ਗ੍ਰਾਮ ਪੰਚਾਇਤ ਪਿੰਡ ਬਿਰਕ ਨੂੰ 7 ਲੱਖ 90 ਹਜ਼ਾਰ ਰੁਪਏ ਮੁੱਲ ਦਾ ਟਰੈਕ... ਅਗਲੀ ਖ਼ਬਰ ਰੇਲਵੇ ਸਟੇਸ਼ਨ ਗੁਰਾਇਆ ਜਿੱਥੇ ਗੱਡੀਆਂ ਦਾ ਠਹਿਰਾਓ ਨਾਂਹ ਦੇ ਬਰਾਬਰ
Ad Position 24
No active advertisement