ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੀਟਿੰਗ 14 ਨੂੰ

Ad Position 21
No active advertisement
ਅਜੀਤ ਡੈਸਕ 11-07-2026
ਨਕੋਦਰ , 10 ਜੁਲਾਈ (ਗੁਰਵਿੰਦਰ ਸਿੰਘ)- ਪਿਛਲੇ ਸਾਢੇ ਚਾਰ ਸਾਲਾਂ ਤੋਂ ਭਗਵੰਤ ਮਾਨ ਸਰਕਾਰ ਵਲੋਂ ਲਗਾਏ ਜਾ ਰਹੇ ਲਾਰਿਆਂ ਤੋਂ ਪਰੇਸਾਨ ਪੰਜਾਬ ਭਰ ਦੇ ਨੰਬਰਦਾਰਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਭਾਰੀ ਰੋਸ ਹੈ,ਜਿਸ ਦੇ ਸਬੰਧ ਵਿਚ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਪੰਜਾਬ ਨੰਬਰਦਾਰ ਯੂਨੀਅਨ ਰਜਿ ਵਲੋਂ ਚੰਡੀਗੜ੍ਹ ਵਿਖੇ 14 ਜੁਲਾਈ ਨੂੰ ਸੂਬਾਈ ਆਗੂਆਂ ਦੀ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਭਗਵੰਤ ਮਾਨ ਵਲੋਂ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾ ਯੂਨੀਅਨ ਨੂੰ ਦੋ ਮੰਗਾਂ ਦੀ ਦਿੱਤੀ ਗਰੰਟੀ ਜਿਨ੍ਹਾਂ ਵਿਚ ਮਾਣਭੱਤਾ ਵਧਾਉਣਾ ਅਤੇ ਨੰਬਰਦਾਰੀ ਪਿਤਾ ਪੁਰਖੀ ਕਰਨਾ ਸੀ ਨੂੰ ਲਾਗੂ ਕਰਵਾਉਣ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ, ਇਹ ਜਾਣਕਾਰੀ ਪੰਜਾਬ ਨੰਬਰਦਾਰ ਯੂਨੀਅਨ ਰਜਿ ਦੇ ਸੂਬਾ ਸਕਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ ਅਤੇ ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੀਟਿੰਗ ਉਪਰੰਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨੰਬਰਦਾਰਾਂ ਦਾ ਇੱਕ ਵਫਦ ਵੀ ਮਿਲੇਗਾ ਜੋ ਨੰਬਰਦਾਰਾਂ ਵਲੋਂ ਸਰਕਾਰ ਖਿਲਾਫ ਪਾਏ ਜਾ ਰਹੇ ਭਾਰੀ ਰੋਸ ਤੋਂ ਜਾਣੂ ਕਰਵਾਏਗਾ, ਇਸ ਮੌਕੇ ਹਰਕੰਵਲ ਸਿੰਘ ਮੁੰਧ ਨੇ ਕਿਹਾ ਕਿ ਸਰਪੰਚਾਂ ਦੀ ਤਰਜ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੰਬਰਦਾਰਾਂ ਨੂੰ ਤੇਰਾਂ ਨੁਕਾਤੀ ਏਜੰਡੇ ਵਿਚ ਦਿੱਤੀਆਂ ਦੋ ਗਰੰਟੀਆਂ ਤਰੁੰਤ ਲਾਗੂ ਕਰਨ ਤਾਂ ਜੋ 2027 ਵਿਚ ਆਮ ਆਦਮੀ ਪਾਰਟੀ ਨੂੰ ਨੰਬਰਦਾਰਾਂ ਦੇ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ, ਇਸ ਮੌਕੇ ਉਨ੍ਹਾਂ ਪੰਜਾਬ ਨੰਬਰਦਾਰ ਯੂਨੀਅਨ ਦੇ ਸਮੂਹ ਸੂਬਾ ਬਾਡੀ ਦੇ ਅਹੁਦੇਦਾਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਨੂੰ ਸਹੀ ਤੇ ਅਪਡੇਟ ਕਰਨ ਲਈ ਹਲਕਾ ਸ਼ਾਹਕੋਟ ਦੇ ਪੋਲਿੰਗ ਬੂਥਾਂ ਉੱਪਰ ਅੱਜ ਤੇ ਕੱਲ੍ਹ ਲੱਗਣਗੇ ਵਿਸ਼ੇਸ਼ ਕੈਂ... ਅਗਲੀ ਖ਼ਬਰ ਜ਼ਿਲ੍ਹਾ ਜਲੰਧਰ ਦੇ ਸਕੂਲ ‘ਮਿਸ਼ਨ ਹਰਿਆਲੀ 2026’ ’ ਭਾਗ ਲੈਣਗੇ - ਡਾ. ਨਿਰਮਲ ਸਿੰਘ
Ad Position 24
No active advertisement