ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਬਰਸਾਤਾਂ ਕਰਕੇ ਰੁਕਿਆ ਵਰਿਆਣਾ ਡੰਪ ਦੇ ਕੂੜਾ ਸੰਭਾਲ ਪ੍ਰਾਜੈਕਟ ’ਤੇ ਕੰਮ

Ad Position 21
No active advertisement
ਅਜੀਤ ਡੈਸਕ 13-07-2026

ਬਾਰਿਸ਼ਾਂ ਪੈਣ ਕਰਕੇ ਡੰਪ ’ਤੇ ਗੱਡੀਆਂ ਦਾ ਜਾਣਾ ਹੁੰਦਾ ਹੈ ਔਖਾ, ਹਾਦਸੇ ਦਾ ਰਹਿੰਦਾ ਡਰ
ਜਲੰਧਰ, 12 ਜੁਲਾਈ (ਸ਼ਿਵ)- ਬਰਸਾਤਾਂ ਸ਼ੁਰੂ ਹੋਣ ਨਾਲ ਸ਼ਹਿਰ ਵਿਚ ਜਿੱਥੇ ਕਈ ਵਿਕਾਸ ਦੇ ਕੰਮਾਂ ਨੂੰ ਬਰੇਕਾਂ ਲੱਗ ਗਈਆਂ ਹਨ ਤੇ ਉੱਥੇ ਵਰਿਆਣਾ ਵਿਚ ਕਰੀਬ 8 ਲੱਖ ਟਨ ਕੂੜੇ ਨੂੰ ਵਿਗਿਆਨਕ ਢੰਗ ਨਾਲ ਖ਼ਤਮ ਕਰਨ ਲਈ ਸ਼ੁਰੂ ਕੀਤੇ ਗਏ ਬਾਇਓ ਮਾਈਨਿੰਗ ਪ੍ਰਾਜੈਕਟ ਦਾ ਕੰਮ ਵੀ ਇਕ ਤਰਾਂ ਨਾਲ ਧੀਮਾ ਹੋ ਗਿਆ ਹੈ ਕਿਉਂਕਿ ਬਰਸਾਤਾਂ ਕਾਰਨ ਜਿੱਥੇ ਡੰਪ ’ਤੇ ਗੱਡੀਆਂ ਦਾ ਆਉਣਾ ਜਾਣਾ ਔਖਾ ਹੋ ਜਾਂਦਾ ਹੈ ਤਾਂ ਉੱਥੇ ਮਸ਼ੀਨਾਂ ਰਾਹੀਂ ਕੂੜੇ ਨੂੰ ਖ਼ਤਮ ਕਰਨ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ। ਬਾਰਸ਼ ਪੈਣ ਨਾਲ ਕੂੜਾ ਹੋਰ ਵੀ ਗਿੱਲਾ ਹੋ ਜਾਂਦਾ ਹੈ ਤਾਂ ਇਸ ਤਰਾਂ ਨਾਲ ਉਸ ਨੂੰ ਮਸ਼ੀਨਾਂ ਵਿਚ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ। ਚੇਨਈ ਦੀ ਕੰਪਨੀ ਵਲੋਂ ਇਸ ਪ੍ਰਾਜੈਕਟ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਦਾ ਕੰਮ ਸਮਾਰਟ ਸਿਟੀ ਕੰਪਨੀ ਵਲੋਂ ਕਰੀਬ 36 ਕਰੋੜ ਦਾ ਦਿੱਤਾ ਗਿਆ ਸੀ ਤੇ ਇਸ ਦੇ ਤਹਿਤ ਨਿਗਮ ਵਲੋਂ ਕੰਪਨੀ ਨੂੰ ਕਾਫ਼ੀ ਮਸ਼ੀਨਰੀ ਵੀ ਉਪਲਬਧ ਕਰਵਾਈ ਗਈ ਸੀ।ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਅਪ੍ਰੈਲ 2027 ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰ ਇਸ ਤਰਾਂ ਦੀ ਚਰਚਾ ਹੈ ਕਿ ਜਿਸ ਤਰਾਂ ਨਾਲ ਇਸ ਕੂੜੇ ਦੇ ਡੰਪ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਅਪ੍ਰੈਲ ਵਿਚ ਪੂਰਾ ਹੋਣ ਦੀ ਆਸ ਨਹੀਂ ਹੈ। ਕੰਪਨੀ ਨੂੰ ਜਿਸ ਡੰਪ ਨੂੰ ਖ਼ਤਮ ਕਰਨ ਦਾ ਕੰਮ ਦਿੱਤਾ ਗਿਆ ਹੈ। ਉਸ ਵਿਚੋਂ ਪਲਾਸਟਿਕ ਤੇ ਹੋਰ ਸਮਾਨ ਨੂੰ ਅਲੱਗ-ਅਲੱਗ ਕੀਤਾ ਜਾਣਾ ਹੈ ਪਰ ਇਸ ਕੂੜੇ ਵਿਚ ਤਾਂ ਹੁਣ ਹੋਰ ਸਮਾਨ ਵੀ ਗੱਲ ਚੁੱਕਾ ਹੈ ਸਗੋਂ ਇਸ ਵਿਚ ਮਲਬਾ ਨਿਕਲ ਰਿਹਾ ਹੈ। ਇਕ ਤਰਾਂ ਨਾਲ ਇਹ ਕਾਲੀ ਮਿੱਟੀ ਵਾਂਗ ਹੀ ਬਣ ਚੁਕਾ ਹੈ।ਇਸ ਡੰਪ ’ਤੇ ਕਰੀਬ 18 ਲੱਖ ਮੀਟਰਿਕ ਟਨ ਕੂੜਾ ਪਿਆ ਹੈ।ਬਾਕੀ 11ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਨਿਗਮ ਵਲੋਂ 42ਕਰੋੜ ਦਾ ਅਲੱਗ ਟੈਂਡਰ ਬਣਾਇਆ ਜਾ ਰਿਹਾ ਹੈ। ਐਨ.ਜੀ. ਟੀ. ਵਿਚ ਵਰਿਆਣਾ ਡੰਪ ਦਾ ਮਾਮਲਾ ਚੱਲ ਰਿਹਾ ਹੈ ਜਿਸ ਕਰਕੇ ਐਨ. ਜੀ. ਟੀ. ਨੇ ਸਾਰੇ ਡੰਪ ਨੂੰ ਖ਼ਤਮ ਕਰਨ ਲਈ ਆਦੇਸ਼ ਦਿੱਤੇ ਹੋਏ ਹਨ। ਇਸ ਡੰਪ ਨੂੰ 25 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁਕਾ ਹੈ।ਇਸ ਡੰਪ ਨੂੰ ਖ਼ਤਮ ਕਰਨ ਲਈ ਚਾਹੇ ਕਈ ਬਾਰ ਟੈਂਡਰ ਲਗਾਏ ਗਏ ਸਨ ਪਰ ਉਹ ਸਿਰੇ ਨਹੀਂ ਚੜ ਸਕੇ ਸਨ। ਮੇਅਰ ਵਨੀਤ ਧੀਰ ਵਲੋਂ ਇਸ ਡੰਪ ਨੂੰ ਖ਼ਤਮ ਕਰਨ ਲਈ ਪ੍ਰਾਜੈਕਟ ਸ਼ੁਰੂ ਕਰਵਾਇਆ ਗਿਆ ਹੈ। ਜੇਕਰ ਨਿਗਮ ਇਸ ਸਾਰੇ ਡੰਪ ਤੋਂ ਕੂੜਾ ਖ਼ਤਮ ਕਰ ਲੈਂਦਾ ਹੈ ਤਾਂ ਇਹ ਸ਼ਹਿਰ ਨੂੰ ਵੱਡੀ ਦੇਣ ਹੋਵੇਗੀ ਸਗੋਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਰੋਜ਼ਾਨਾ ਨਿਕਲਦੇ 500 ਟਨ ਤੋਂ ਜ਼ਿਆਦਾ ਕੂੜੇ ਨੂੰ ਪਿੱਟ ਪ੍ਰਾਜੈਕਟਾਂ ਤੇ ਸੈਕੰਡਰੀ ਪੁਆਇੰਟਾਂ ’ਤੇ ਹੀ ਖ਼ਤਮ ਕੀਤਾ ਜਾ ਸਕਦਾ ਹੈ। ਜੇਕਰ ਘਰੋਂ-ਘਰੀਂ ਸੁਕਾ ਗਿੱਲਾ ਕੂੜਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਨਿਗਮ ਦਾ ਕਰੋੜਾਂ ਰੁਪਏ ਦਾ ਖਰਚਾ ਘੱਟ ਜਾਵੇਗਾ। ਨਗਰ ਨਿਗਮ ਅਤੇ ਠੇਕੇਦਾਰ ਦੀਆਂ ਗੱਡੀਆਂ ਨੂੰ ਇਨ੍ਹਾਂ ਬਰਸਾਤਾਂ ਵਿਚ ਕੂੜਾ ਲੈ ਜਾਣ ਲਈ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੀਂਹ ਪੈਣ ਨਾਲ ਰਸਤਾ ਚਿੱਕੜ ਵਾਲਾ ਬਣ ਜਾਂਦਾ ਹੈ ਤਾਂ ਕਈ ਟਿੱਪਰ ਉਲਟਦੇ-ਉਲਟਦੇ ਵੀ ਬਚੇ ਹਨ।
ਐਨ. ਜੀ. ਟੀ. ਵਿਚ ਵੀ ਚੱਲ ਰਿਹਾ ਹੈ ਵਰਿਆਣਾ ਡੰਪ ਦਾ ਮਾਮਲਾ
ਵਰਿਆਣਾ ਡੰਪ ’ਤੇ ਲੰਬੇ ਸਮੇਂ ਤੋਂ ਕੂੜੇ ਦੇ ਪਹਾੜ ਬਣਨ ਨਾਲ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦਾ ਮਾਮਲਾ ਐਨ. ਜੀ. ਟੀ. (ਨੈਸ਼ਨਲ ਗਰੀਨ ਟ੍ਰਿਬਿਊਨਲ) ਵਿਚ ਚੱਲ ਰਿਹਾ ਹੈ। ਸਮਾਜ ਸੇਵੀ ਅਤੇ ਵਾਤਾਵਰਨ ਪੇ੍ਰਮੀ ਤੇਜੱਸਵੀ ਮਿਨਹਾਸ ਨੇ ਇਸ ਡੰਪ ਨੂੰ ਖ਼ਤਮ ਨਾ ਕਰਨ ਅਤੇ ਆਸਪਾਸ ਖ਼ਰਾਬ ਹੋਏ ਵਾਤਾਵਰਨ ਨੂੰ ਲੈ ਕੇ ਐਨ. ਜੀ. ਟੀ. ਵਿਚ ਪਟੀਸ਼ਨ ਦਾਖਲ ਕੀਤੀ ਸੀ ਤਾਂ ਪਿਛਲੀ ਬਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡੰਪ ਬਾਰੇ ਸਾਰੀ ਸਥਿਤੀ ਨਾਲ ਐਨ. ਜੀ. ਟੀ. ਨੂੰ ਜਾਣੂੰ ਕਰਵਾਇਆ ਸੀ ਕਿ ਇਸ ਡੰਪ ਦੇ ਆਲ਼ੇ ਦੁਆਲੇ ਹਾਲਾਤ ਖ਼ਰਾਬ ਹਨ। ਇਸ ਮਾਮਲੇ ਦੀ ਅਜੇ ਅਗਲੀ ਸੁਣਵਾਈ ਵੀ ਹੋਣੀ ਹੈ। ਜੇਕਰ ਨਿਗਮ ਸਾਰੇ ਡੰਪ ਨੂੰ ਕੂੜਾ ਮੁਕਤ ਕਰ ਦਿੰਦਾ ਹੈ ਤਾਂ ਉਸ ਦੀ 14 ਏਕੜ ਦੇ ਕਰੀਬ ਜ਼ਮੀਨ ਖ਼ਾਲੀ ਹੋ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਕਈ ਛੋਟੀਆਂ ਸੜਕਾਂ ’ਤੇ ਵੀ ਓਵਰਲੋਡ ਗੱਡੀਆਂ ਨਾਲ ਹਾਦਸੇ ਦੀ ਬਣੀ ਰਹਿੰਦੀ ਹੈ ਸ਼ੰਕਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਦੁੱਖ ਪ੍ਰਗਟ
Ad Position 24
No active advertisement