ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਕਈ ਛੋਟੀਆਂ ਸੜਕਾਂ ’ਤੇ ਵੀ ਓਵਰਲੋਡ ਗੱਡੀਆਂ ਨਾਲ ਹਾਦਸੇ ਦੀ ਬਣੀ ਰਹਿੰਦੀ ਹੈ ਸ਼ੰਕਾ

Ad Position 21
No active advertisement
ਅਜੀਤ ਡੈਸਕ 13-07-2026

ਰਤੀਆ ਰੋਡ ’ਤੇ ਆਏ ਦਿਨ ਇਸ ਤਰ੍ਹਾਂ ਦੀਆਂ ਗੱਡੀਆਂ ਦੀ ਰਹਿੰਦੀ ਹੈ ਭਰਮਾਰ
ਜਲੰਧਰ, 12 ਜੁਲਾਈ (ਸ਼ਿਵ)-ਸਰਕਾਰਾਂ ਵਲੋਂ ਗੱਡੀਆਂ ਦੇ ਮਾਲਕਾਂ ਨੂੰ ਹਾਦਸਿਆਂ ਤੋਂ ਬਚਣ ਲਈ ਬਕਾਇਦਾ ਸਮੇਂ-ਸਮੇਂ ਸਿਰ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਅਜੇ ਵੀ ਕਈ ਸਮਾਨ ਨਾਲ ਭਰੀਆਂ ਗੱਡੀਆਂ ਵੀ ਸੜਕਾਂ ’ਤੇ ਚੱਲਦੀਆਂ ਹਨ ਜਿਨ੍ਹਾਂ ਨਾਲ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ। ਰਾਜਸਥਾਨ ਤੋਂ ਵਾਪਸ ਆ ਰਹੇ ਕਾਰੋਬਾਰੀਆਂ ਨੇ ਹਰਿਆਣਾ ਦੇ ਫ਼ਤਿਹਾਬਾਦ ਦੀ ਰਤੀਆ ਦੀ ਸਿੰਗਲ ਸੜਕ ’ਤੇ ਇਕ ਚਾਰੇ ਨਾਲ ਭਰੀ ਹੋਈ ਗੱਡੀ ਦੀ ਹਰਿਆਣਾ ਤੋਂ ਪੰਜਾਬ ਦੀ ਹੱਦ ਵਿਚ ਦਾਖਲ ਹੁੰਦੀ ਹੋਈ ਇਕ ਗੱਡੀ ਦੀ ਤਸਵੀਰ ਖਿੱਚੀ ਜਿਹੜੀ ਕਿ ਉੱਪਰ ਤੱਕ ਤੂੜੀ ਨਾਲ ਭਰੀ ਹੋਈ ਸੀ। ਜਦੋਂ ਉਹ ਸਿੰਗਲ ਸੜਕ ’ਤੇ ਜਾ ਰਹੀ ਸੀ ਤਾਂ ਦੂਜੀਆਂ ਗੱਡੀਆਂ ਨੂੰ ਜਾਣ ਲਈ ਕਾਫ਼ੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇਸ ਤਰਾਂ ਦੀਆਂ ਗੱਡੀਆਂ ਨੂੰ ਬਕਾਇਦਾ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ ਕਿਉਂਕਿ ਕਈ ਬਾਰ ਉਮਰ ਲੋਡ ਗੱਡੀਆਂ ਨਾਲ ਹਾਦਸੇ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਲੋਕਾਂ ਦਾ ਕਹਿਣਾ ਸੀ ਕਿ ਜਿੰਨੀ ਚੌੜਾਈ ਇਸ ਸੜਕ ਦੀ ਹੈ ਤਾਂ ਉਨ੍ਹੀਂ ਹੀ ਚੌੜਾਈ ਦੀ ਗੱਡੀਆਂ ਸਮਾਨ ਭਰ ਕੇ ਨਿਕਲਦੀਆਂ ਹਨ ਜਿਸ ਨਾਲ ਹਾਦਸੇ ਦੀ ਸ਼ੰਕਾ ਬਣੀ ਰਹਿੰਦੀ ਹੈ। ਟਰਾਂਸਪੋਰਟ ਵਿਭਾਗ ਨੂੰ ਵੀ ਇਸ ਬਾਰੇ ਕਦਮ ਉਠਾਉਣੇ ਚਾਹੀਦੇ ਹਨ ਕਿ ਇਸ ਤਰਾਂ ਦੀਆਂ ਉਵਰ ਲੋਡ ਗੱਡੀਆਂ ਨਾਲ ਹਾਦਸਾ ਹੋਣ ਦੀ ਸੰਭਾਵਨਾ ਵਧ ਨਹੀਂ ਜਾਂਦੀ ਕਿਉਂਕਿ ਜਦੋਂ ਇਸ ਤਰਾਂ ਦੀਆਂ ਭਰੀਆਂ ਉਵਰ ਲੋਡ ਗੱਡੀਆਂ ਨਿਕਲਦੀਆਂ ਹਨ ਤਾਂ ਦੂਜੀਆਂ ਗੱਡੀਆਂ ਦਾ ਲੰਘਣਾ ਔਖਾ ਹੋ ਜਾਂਦਾ ਹੈ ਤਾਂ ਉਸ ਨੂੰ ਨਾ ਹੀ ਅੱਗੇ ਦਾ ਨਾ ਹੀ ਪਿੱਛੋਂ ਆ ਰਹੀਆਂ ਗੱਡੀਆਂ ਦਾ ਚੰਗੀ ਤਰਾਂ ਨਾਲ ਪਤਾ ਲੱਗਦਾ ਹੈ। ਕਈ ਬਾਰ ਤਾਂ ਇਸ ਤਰ੍ਹਾਂ ਦੀਆਂ ਗੱਡੀਆਂ ਜਾਨਲੇਵਾ ਵੀ ਬਣ ਜਾਂਦੀਆਂ ਹਨ ਤੇ ਇਸ ਕਰਕੇ ਟ੍ਰ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਤਹਿਤ ਜਲੰਧਰ ’ਚ ਦੋ ਦਿਨਾਂ ਵਿਸ਼ੇਸ਼ ਕੈਂਪ ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਬਰਸਾਤਾਂ ਕਰਕੇ ਰੁਕਿਆ ਵਰਿਆਣਾ ਡੰਪ ਦੇ ਕੂੜਾ ਸੰਭਾਲ ਪ੍ਰਾਜੈਕਟ ’ਤੇ ਕੰਮ
Ad Position 24
No active advertisement