ਕੁਝ ਦਿਨਾਂ ਤੋਂ ਪਾਣੀ ਦੀ ਚੱਲ ਰਹੀ ਕਮੀ ਤੋਂ ਪੇ੍ਸ਼ਾਨ ਸੀ ਲੋਕ
ਜਲੰਧਰ, 12 ਜੁਲਾਈ (ਸ਼ਿਵ)-ਕੈਂਟ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 39 ਵਿਚ ਪਾਣੀ ਦਾ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਦਘਾਟਨ ਕਰਨ ਵਾਲਿਆਂ ਵਿਚ ਮੇਅਰ ਵਨੀਤ ਧੀਰ, ਕੈਂਟ ਹਲਕਾ ਦੀ ਆਪ ਇੰਚਾਰਜ ਰਾਜਵਿੰਦਰ ਕੌਰ ਥਿਆੜਾ , ਵਾਰਡ ਨੰਬਰ 39 ਤੋਂ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਸੀਨੀਅਰ ਆਪ ਆਗੂ ਕੌਂਸਲਰ ਪਤੀ ਲੱਕੀ ਦਾਦਰਾ ਹਾਜ਼ਰ ਸਨ। ਲੱਕੀ ਦਾਦਰਾ ਨੇ ਕਿਹਾ ਕਿ ਨਵੇਂ ਟਿਊਬਵੈੱਲ ਨਾਲ ਖੁਰਲਾ ਕਿੰਗਰਾ ,ਟਾਵਰ ਟਾਊਨ, ਰੈੱਡ ਰੋਜ਼ ਕਲੋਨੀ ਦੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਵਾਰਡ ਵਾਸੀਆਂ ਨੂੰ ਜਿਹੜੀ ਪਾਣੀ ਦੀ ਸਮੱਸਿਆ ਆਉਂਦੀ ਸੀ। ਉਸ ਤੋਂ ਜਲਦ ਹੀ ਰਾਹਤ ਮਿਲ ਜਾਵੇਗੀ। ਟਿਊਬਵੈੱਲ ਨੂੰ ਬੋਰ ਕਰਨ ਦੇ ਕੰਮ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਲਾਕਾ ਵਾਸੀਆਂ ਨੇ ਸ੍ਰੀਮਤੀ ਥਿਆੜਾ, ਲੱਕੀ ਦਾਦਰਾ ਤੇ ਹੋਰਾਂ ਦਾ ਧੰਨਵਾਦ ਕੀਤਾ।
ਵਾਰਡ ਨੰਬਰ 39 ਵਿਚ ਨਵੇਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ
ਅਜੀਤ ਡੈਸਕ
13-07-2026