ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਮਹਾਂਨਗਰ ਦੇ ਆਲੇ-ਦੁਆਲੇ ਤੇ ਅੰਦਰੂਨੀ ਹਿੱਸਿਆਂ ’ਚ ਸੁਰੱਖਿਆ ਪ੍ਰਬੰਧ ਸਖ਼ਤ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਦੀ ਲਾਈ ਵਿਸ਼ੇਸ਼ ਡਿਊਟੀ
ਅਜੀਤ ਡੈਸਕ
16-07-2026
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ 17 ਨੂੰ ਜ਼ਿਲ੍ਹੇ ’ਚ ‘ਨੋ ਫਲਾਇੰਗ ਜ਼ੋਨ’ ਦਾ ਐਲਾਨਇਸੇ ਦੌਰਾਨ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਾਣਯੋਗ ਪ੍ਰਧਾਨ ਮੰਤਰੀ, ਭਾਰਤ ਜੀ ਦੇ ਦੌਰੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ 17 ਜੁਲਾਈ 2026 ਨੂੰ ਜ਼ਿਲ੍ਹੇ ਵਿੱਚ ‘ਨੋ ਫਲਾਇੰਗ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਜ਼ਿਲ੍ਹਾ ਜਲੰਧਰ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਸਿਵਲ ਰਿਮੋਰਟ/ਪਾਇਲਟ ਏਅਰ ਕਰਾਫ਼ਟ ਸਿਸਟਮ/ਡਰੋਨ/ਹੈਲੀਕੋਪਟਰ (ਸਿਵਾਏ ਪ੍ਰਧਾਨ ਮੰਤਰੀ ਦੇ ਵੀ. ਵੀ. ਆਈ. ਪੀ. ਹੈਲੀਕੋਪਟਰ/ਜਹਾਜ਼) ਆਦਿ ਉਡਾਉਣ ‘ਤੇ ਪਾਬੰਦੀ ਰਹੇਗੀ। ਇਹ ਹੁਕਮ 17 ਜੁਲਾਈ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਲਾਗੂ ਰਹਿਣਗੇ।