13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਿਹਤ ਵਿਭਾਗ ’ਚ ਠੇਕੇ ’ਤੇ ਕੰਮ ਕਰਦੀਆਂ ਐੱਮ. ਪੀ. ਐੱਚ. ਡਬਲਿਊ. ਨੇ ਸਿਵਲ ਸਰਜਨ ਦਫ਼ਤਰ ਬਾਹਰ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 16-07-2026
ਜਲੰਧਰ, 15 ਜੁਲਾਈ (ਜਤਿੰਦਰ ਪੰਮੀ)–ਸਿਹਤ ਵਿਭਾਗ ਵਿਚ ਠੇਕੇ ’ਤੇ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਸਿਵਲ ਸਰਜਨ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ। ਵਰਕਰਾਂ ਨੇ ਜ਼ਿਲ੍ਹਾ ਪੱਧਰ ਦੇ ਅਕਾਊਂਟ ਅਫਸਰਾਂ ਵਲੋਂ ਵਰਦੀ ਤੇ ਟੂਰ ਭੱਤਾ ਕੱਟੇ ਜਾਣ ਤੇ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਦੀ ਪ੍ਰਧਾਨ ਸਰਬਜੀਤ ਕੌਰ ਦੱਸਿਆ ਕਿ ਹਾਈਕੋਰਟ ਵਲੋ ਉਨ੍ਹਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜੋ ਕਿ ਐੱਨ. ਐੱਚ. ਐੱਮ. ਪੰਜਾਬ ਵਲੋਂ ਲਾਗੂ ਕਰ ਦਿੱਤੇ ਗਏ ਹਨ ਪਰ ਜ਼ਿਲ੍ਹਾ ਪੱਧਰ ਦੇ ਅਕਾਊਂਟ ਅਫ਼ਸਰਾਂ ਵਲੋਂ ਉਨ੍ਹਾਂ ਨੂੰ ਪਹਿਲਾਂ ਤੋਂ ਮਿਲ ਰਿਹਾ ਵਰਦੀ ਤੇ ਟੂਰ ਭੱਤਾ ਕੱਟ ਦਿੱਤਾ ਗਿਆ ਹੈ। ਪ੍ਰਧਾਨ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਰੈਗੂਲਰ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਤਾਂ ਮਿਲੀ ਹੈ ਭੱਤੇ ਨਹੀਂ ਮਿਲੇ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਾਨੂੰ 2019 ਤੋਂ ਸਿਰਫ ਵਰਦੀ ਭੱਤਾ ਤੇ ਟੂਰ ਭੱਤਾ ਹੀ ਦਿੱਤਾ ਜਾਂਦਾ ਹੈ, ਉਹ ਵੀ ਜ਼ਿਲ੍ਹਾ ਅਕਾਊਂਟ ਅਫ਼ਸਰਾਂ ਵਲੋਂ ਕੁਝ ਜ਼ਿਲ੍ਹਿਆਂ ਵਿੱਚ ਕੱਟ ਲਿਆ ਗਿਆ ਹੈ। ਉੱਚ ਅਧਿਕਾਰੀਆਂ ਵੱਲੋੋਂ ਵੀ ਇਹ ਭੱਤੇ ਕੱਟਣ ਸਬੰਧੀ ਕੋਈ ਵੀ ਹੁਕਮ ਜਾਰੀ ਨਹੀਂ ਕੀਤੇ ਗਏ। ਪਹਿਲੀ ਜੁਲਾਈ ਨੂੰ ਪੈਨਲ ਮੀਟਿੰਗ ਦੌਰਾਨ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਸੀ। ਇਸ ਦੇ ਬਾਵਜੂਦ ਅਕਾਊਂਟ ਅਫ਼ਸਰਾਂ ਵਲੋਂ ਵਰਦੀ ਭੱਤਾ ਤੇ ਟੂਰ ਭੱਤਾ ਕੱਟ ਕੇ ਇਸ ਮਹੀਨੇ ਦੀ ਤਨਖਾਹ ਪਾਈ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਬੁੱਧਵਾਰ ਪਿੰਡਾਂ ਵਿੱਚ ਹੋਣ ਵਾਲਾ ਟੀਕਾਕਰਣ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਸਾਡੇ ਇਹ ਭੱਤੇ ਬਹਾਲ ਨਹੀਂ ਹੁੰਦੇ, ਓਨੀ ਦੇਰ ਤਕ ਟੂਰ ਤੇ ਟੀਕਾਕਰਨ ਕੈਂਪਾਂ ਦਾ ਬਾਈਕਾਟ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਅੰਦਰੂਨੀ ਬਾਜ਼ਾਰਾਂ ਵਿਚ ਲੱਗਦੇ ਟ੍ਰੈਫਿਕ ਜਾਮ ਕਰਕੇ ਲੋਕ ਹੋਣ ਲੱਗੇ ਪ੍ਰੇਸ਼ਾਨ ਮਾਈ ਹੀਰਾਂ ਗੇਟ ’ਤੇ ਵੀ ਈ-ਰਿਕਸ਼ੇ ਖੜ੍ਹੇ... ਅਗਲੀ ਖ਼ਬਰ ਸਿਵਲ ਹਸਪਤਾਲ ਦੀਆਂ ਵੱਢੀਆਂ ਤਾਰਾਂ ਨਹੀਂ ਹੋਈਆਂ ਠੀਕ, ਪ੍ਰਸ਼ਾਸਨ ਨੇ ਜੁਗਾੜ ਨਾਲ ਚਲਾਈ ਬਿਜਲੀ ਸਪਲਾਈ
Ad Position 24