ਲਾਂਬੜਾ , 15 ਜੁਲਾਈ (ਗੁਰਮੇਲ ਸਿੰਘ)-ਥਾਣਾ ਲਾਂਬੜਾ ਵਿਚ ਤਾਇਨਾਤ ਸਬ-ਇੰਸਪੈਕਟਰ ਐੱਸ. ਐੱਚ. ਓ. ਬਲਬੀਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਡੀ. ਐੱਸ. ਪੀ. ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਕੀਤੀ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਇਕ ਐੱਨ. ਆਰ. ਆਈ. ਨੂੰ ਐੱਸ. ਐੱਚ. ਓ. ਬਲਬੀਰ ਸਿੰਘ ਕਿਸੇ ਮਾਮਲੇ ਵਿਚ ਚੁੱਕ ਕੇ ਲੈ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਫਿਲਹਾਲ ਥਾਣਾ ਲਾਂਬੜਾ ਵਿਚ ਬਤੌਰ ਐੱਸ. ਐੱਚ. ਓ. ਤਾਇਨਾਤ ਨਾ ਹੋਣ ਕਰਕੇ ਇਸ ਵਕਤ ਥਾਣੇ ਦਾ ਜੋ ਵੀ ਕੰਮ ਕਾਰ ਦੀ ਜਿੰਮੇਵਾਰੀਹੈ ਏ ਐਸ ਆਈ ਪਰਵਿੰਦਰ ਸਿੰਘ ਰੈਗੂਲਰ ਨਿਭਾ ਰਹੇ ਹਨ ।