ਜਮਸੇ਼ਰ ਖਾਸ, 15 ਜੁਲਾਈ (ਹਰਵਿੰਦਰ ਕੁਮਾਰ)-ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਵਿਭਾਗ ਵਲੋਂ 15 ਜੁਲਾਈ ਤੋਂ 15 ਸਤੰਬਰ ਤੱਕ ਅੱਖਾਂ ਦੇ ਮੁਫ਼ਤ ਚੈੱਕਅੱਪ ਕੈੰਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿਸ ਵਿਚ 45 ਸਾਲ ਤੋਂ ਵੱਧ ਉਮਰ ਦੇ ਯੋਗ ਲਾਭਪਾਤਰੀਆਂ ਦੀ ਸਕ੍ਰੀਨਿੰਗ ਕਰਕੇ ਉਹਨਾਂ ਦੇ ਲੋੜ ਅਨੁਸਾਰ ਨਜ਼ਰ ਦੀਆਂ ਐਨਕਾਂ ਦਿੱਤੀਆਂ ਜਾਣਗੀਆਂ ਅਤੇ ਮੋਤੀਆਂਬਿੰਦ ਦੇ ਕੇਸ ਦੀ ਪਛਾਣ ਕਰਕੇ ਉਹਨਾਂ ਦੇ ਅਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ।ਇਸੇ ਲੜੀ ਤਹਿਤ ਅੱਜ ਸਰਕਾਰੀ ਜਨਤਾ ਹਾਈ ਸਕੂਲ ਫੋਲੜੀਵਾਲ ਵਿੱਚ ਅੱਖਾਂ ਦੇ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਆਈ ਮੋਬਾਇਲ ਸਿਵਲ ਹਸਪਤਾਲ ਜਲੰਧਰ ਤੋਂ ਅੱਖਾਂ ਦੇ ਸਪੈਸ਼ਲਿਸਟ ਡਾ.ਗੁਰਵਿੰਦਰ ਕੌਰ ਅਤੇ ਅਪਥੇਲੇਮਾਸਿਸਟ ਦਲਜੀਤ ਕੌਰ ਨੇ ਕੈਂਪ ਵਿੱਚ ਆਏ ਲਾਭਪਾਤਰੀਆਂ ਦੀਆਂ ਅੱਖਾਂ ਦੀ ਸਕ੍ਰੀਨਿੰਗ ਕੀਤੀ। ਕੈੰਪ ਵਿਚ 103 ਲਾਭਪਾਤਰੀਆਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ,ਜਿਨ੍ਹਾਂ ਵਿੱਚੋਂ ਮੋਤੀਆਂਬਿੰਨ ਦੇ ਲਾਭਪਾਤਰੀਆਂ ਦੇ ਸਿਵਲ ਹਸਪਤਾਲ ਜਲੰਧਰ ਵਿਖੇ ਆਸ਼ਾ ਵਰਕਰਜ ਦੇ ਸਹਿਯੋਗ ਨਾਲ ਅਪ੍ਰੇਸ਼ਨ ਕਰਵਾਏ ਜਾਣਗੇ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ । ਕੈੰਪ ਵਿੱਚ ਪਿੰਡ ਦੇ ਸਰਪੰਚ ਸ ਸੁਖਵਿੰਦਰ ਸਿੰਘ ਸੁੱਖਾ ਅਤੇ ਉਹਨਾਂ ਦੀ ਪੰਚਾਇਤ ਮੈਂਬਰ ਮੌਜੂਦ ਸਨ। ਕੈੰਪ ਵਿਚ ਡਾ ਗੁਰਦਿਆਲ,ਡਾ ਅਮਿਤ ਆਰ ਬੀ ਐਸ ਕੇ ਟੀਮ, ਬਲਾਕ ਐਜੁਕੇਟਰ ਜਗਦੀਪ ਕੌਰ, ਮੇਲ ਸੁਪਰਵਾਇਜ਼ਰ ਪਲਵਿੰਦਰਜੀਤ ਸਿੰਘ ਮੱਲੀ, ਕਮਿਊਨਟੀ ਹੈਲਥ ਅਫ਼ਸਰ ਡਾ ਨਿਕੇਤਾ ਰਾਜੇਲ,ਏ. ਐਨ. ਐੱਮ.ਮਨਪ੍ਰੀਤ ਕੌਰ, ਆਸ਼ਾ ਵਰਕਰਜ ਨਿਰਮਲ, ਨੀਲਮ, ਸੁਖਵਿੰਦਰ ਕੌਰ , ਬਲਜੀਤ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਕੈੰਪ ਦੇ ਅੰਤ ਵਿੱਚ ਕਮਿਊਨਟੀ ਹੈਲਥ ਅਫ਼ਸਰ ਡਾ ਨਿਕੇਤਾ ਰਾਜੇਲ ਨੇ ਪਿੰਡ ਦੀ ਸਮੂਹ ਪੰਚਾਇਤ ਦਾ ਸਾਰੇ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ।