05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਵੇਂ ਵਿਦਿਆਰਥੀ ਆਗੂਆਂ ਨੇ ਸੰਭਾਲੀ ਲੀਡਰਸ਼ਿਪ ਦੀ ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 19-07-2026
ਜਲੰਧਰ, 18 ਜੁਲਾਈ (ਜਸਪਾਲ ਸਿੰਘ)-ਸੀਟੀ ਵਰਲਡ ਸਕੂਲ ਅਤੇ ਸੀਟੀ ਪਬਲਿਕ ਸਕੂਲ ਵਿਚ ਅਕਾਦਮਿਕ ਸੈਸ਼ਨ ਲਈ ਸ਼ਾਨਦਾਰ ਪਦਵੀ ਗ੍ਰਹਿਣ ਸਮਾਰੋਹ ਕਰਵਾਏ ਗਏ, ਜਿੱਥੇ ਨਵੀਂ ਵਿਦਿਆਰਥੀ ਕੌਂਸਲ ਨੂੰ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ। ਸਮਾਗਮ ਦਾ ਮਕਸਦ ਵਿਦਿਆਰਥੀਆਂ ਵਿੱਚ ਲੀਡਰਸ਼ਿਪ, ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਸੀਟੀ ਵਰਲਡ ਸਕੂਲ ਵਿੱਚ ਸਮਾਰੋਹ ਦੀ ਮੁੱਖ ਮਹਿਮਾਨ ਸੀਟੀ ਗਰੁੱਪ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਤਾਨਿਕਾ ਚੰਨੀ ਸਨ । ਆਰਿਆ ਭੱਟਾ, ਰਾਮਾਨੁਜਨ, ਆਇੰਸਟਾਈਨ ਅਤੇ ਆਰਕੀਮੀਡਿਜ਼ ਹਾਊਸ ਦੇ ਵਿਦਿਆਰਥੀਆਂ ਨੇ ਅਨੁਸ਼ਾਸਨ ਅਤੇ ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਾਰਚ ਪਾਸਟ ਪੇਸ਼ ਕੀਤਾ। ਇਸ ਮੌਕੇ ਹੈੱਡ ਬੌਏ, ਹੈੱਡ ਗਰਲ, ਸਾਹਿਤਕ, ਖੇਡ ਅਤੇ ਹੋਰ ਵਿਦਿਆਰਥੀ ਆਗੂਆਂ ਸਮੇਤ ਹਾਊਸ ਕੌਂਸਲ ਨੇ ਸਹੁੰ ਚੁੱਕ ਕੇ ਇਮਾਨਦਾਰੀ, ਸਮਰਪਣ ਅਤੇ ਨਿਸ਼ਠਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲਿਆ। ਮਾਪਿਆਂ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾਇਆ। ਇਸੇ ਤਰ੍ਹਾਂ ਸੀਟੀ ਪਬਲਿਕ ਸਕੂਲ ਦਾ ਸਾਲਾਨਾ ਪਦਵੀ ਗ੍ਰਹਿਣ ਸਮਾਰੋਹ ਵੀ ਪੂਰੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਸੀਟੀ ਗਰੁੱਪ ਦੇ ਵਾਈਸ ਚੇਅਰਮੈਨ ਸ੍ਰੀ ਹਰਪ੍ਰੀਤ ਸਿੰਘ, ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ, ਪ੍ਰਿੰਸੀਪਲ ਮਨੀਸ਼ਾ ਬਸਨੇਤ, ਕਿੰਡਰਗਾਰਟਨ ਕੋਆਰਡੀਨੇਟਰ ਸੁਮਨ ਭੱਲਾ ਤੇ ਸ਼ਖਸ਼ੀਅਤਾਂ ਹਾਜ਼ਰ ਸਨ। ਬੈਜ ਵੰਡਣ ਨਾਲ ਨਵ-ਚੁਣੀ ਵਿਦਿਆਰਥੀ ਕੌਂਸਲ ਅਤੇ ਏਪੀਜੇ ਅਬਦੁਲ ਕਲਾਮ, ਮਦਰ ਟੇਰੇਸਾ, ਕਲਪਨਾ ਚਾਵਲਾ ਅਤੇ ਨੈਲਸਨ ਮੰਡੇਲਾ ਹਾਊਸ ਦੇ ਵਿਦਿਆਰਥੀ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਨਵੇਂ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੀਡਰਸ਼ਿਪ ਸਨਮਾਨ ਨਹੀਂ, ਸਗੋਂ ਸੇਵਾ ਅਤੇ ਪ੍ਰੇਰਣਾ ਦੀ ਜ਼ਿੰਮੇਵਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਅਲਮਸਤ ਬਾਪੂ ਲਾਲ ਬਾਦਸ਼ਾਹ ਦਾ ਤਿੰਨ ਰੋਜ਼ਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਅਗਲੀ ਖ਼ਬਰ ਕੇ.ਐਮ.ਵੀ. ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ’ਚ ਵਿਦਵਾਨਾਂ ਨੇ ਮਨੁੱਖੀ ਕਦਰਾਂ-ਕੀਮਤਾਂ ’ਤੇ ਦਿੱਤਾ ਜ਼ੋਰc
Ad Position 24
No active advertisement