03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਆਮ ਆਦਮੀ ਪਾਰਟੀ ਵਲੋਂ ਅੱਪਰਾ ’ਚ ਕਰਵਾਈ ਲੋਕ ਮਿਲਣੀ, ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਲੋਹਟੀਆ ਤੇ ਨਵ ਨਿਯੁਕਤ ਚੇਅਰਮੈਨ

Ad Position 21
No active advertisement
ਅਜੀਤ ਡੈਸਕ 19-07-2026
ਅੱਪਰਾ, 18 ਜੁਲਾਈ (ਦਲਵਿੰਦਰ ਸਿੰਘ ਅੱਪਰਾ) ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਲੋਂ ਕਸਬਾ ਅੱਪਰਾ ਵਿਖੇ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਹਾਲ ਹੀ ਵਿੱਚ ਨਿਯੁਕਤ ਹੋਏ ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਸੁਖਦੀਪ ਸਿੰਘ ਅੱਪਰਾ, ਅਰੋੜਾ ਖੱਤਰੀ ਵੈਲਫੇਅਰ ਬੋਰਡ ਦੇ ਚੇਅਰਮੈਨ ਜਤਿੰਦਰ ਕੁਮਾਰ (ਰਿੰਕੂ), ਚੇਅਰਮੈਨ ਸੈਣੀ ਸਮਾਜ ਵੈਲਫੇਅਰ ਬੋਰਡ ਵਰਿੰਦਰ ਸੈਣੀ, ਵੈਰਾਗੀ ਵੈਲਫੇਅਰ ਬੋਰਡ ਦੇ ਚੇਅਰਮੈਨ ਗੌਰਵ ਬਾਵਾ, ਸਪੋਰਟਸ ਵੈਲਫੇਅਰ ਬੋਰਡ ਦੇ ਚੇਅਰਮੈਨ ਕਮਲਜੀਤ ਸਿੰਘ ਜੀਤਾ ਪਾਸਟਰ ਹਰਜਿੰਦਰ ਕੁਮਾਰ ਸੋਨੂੰ ਚੇਅਰਮੈਨ ਮਸੀਹੀ ਵੈਲਫੇਅਰ ਬੋਰਡ ਸਮੇਤ ਹੋਰ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਆਪਣੇ ਸੰਬੋਧਨ ਦੌਰਾਨ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਹੈ। ਇਸ ਮੌਕੇ ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਸੁਖਦੀਪ ਸਿੰਘ ਅੱਪਰਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੇ ਅੰਤ ਵਿੱਚ ਐਨ.ਆਰ.ਆਈ. ਜਗਮੇਲ ਸਿੰਘ ਜੱਗੀ ਨੇ ਹਰਜੋਤ ਕੌਰ ਲੋਹਟੀਆ, ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਟਰੇਡ ਕਮਿਸ਼ਨ ਆਸ਼ੀਸ਼ ਬਸੰਦਰਾਏ ਸ਼ੀਸ਼ੂ, ਸੋਢੀ ਭਾਰਦਵਾਜ, ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਬਲਵੀਰ ਸਿੰਘ ਛੋਕਰ, ਸਰਪੰਚ ਕਮਲੇਸ਼ ਕਲੇਰ, ਬਲਕਾਰ ਸਿੰਘ ਸਹੋਤਾ, ਰਾਜਵੀਰ ਸੋਢੀ, ਦੇਸ ਰਾਜ, ਮਾਸਟਰ ਸ਼ਿਵ ਕੁਮਾਰ ਗੌਤਮ, ਸਰਪੰਚ ਹਰਦੀਪ ਕੁਮਾਰ, ਸੁਰਿੰਦਰ ਸਿੰਘ ਛਿੰਦਾ, ਗੁਰਜੀਤ ਸਿੰਘ, ਸੁਲੱਖਣ ਸਿੰਘ, ਮਨਜਿੰਦਰ ਬਾਸੀ, ਲਵਲੀ ਛੋਕਰਾਂ, ਐਡਵੋਕੇਟ ਪੰਕਜ, ਮੋਨੂੰ ਢੀਂਗਰਾ ਸਮੇਤ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 25 ਸਾਲਾ ਲੜਕੀ ਦੀ ਭੇਦਭਰੇ ਹਾਲਾਤ ’ਚ ਮੌਤ, ਰੇਲਵੇ ਲਾਈਨਾਂ ਕੋਲੋਂ ਮਿਲੀ ਲਾਸ਼ ਅਗਲੀ ਖ਼ਬਰ ‘ਆਪ’ ਦੇ ਹਲਕਾ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਨੇ ਹਲਕੇ ਦੇ ਨਵੇਂ ਨਿਯੁਕਤ ਕੀਤੇ ਚੇਅਰਮੈਨਾਂ ਦਾ ਕੀਤਾ ਸਵਾਗਤ
Ad Position 24
No active advertisement