03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

25 ਸਾਲਾ ਲੜਕੀ ਦੀ ਭੇਦਭਰੇ ਹਾਲਾਤ ’ਚ ਮੌਤ, ਰੇਲਵੇ ਲਾਈਨਾਂ ਕੋਲੋਂ ਮਿਲੀ ਲਾਸ਼

Ad Position 21
No active advertisement
ਅਜੀਤ ਡੈਸਕ 19-07-2026
ਫਿਲੌਰ, 18 ਜੁਲਾਈ (ਵਿਪਨ ਗੈਰੀ)-25 ਸਾਲਾ ਲੜਕੀ ਦੀ ਲਾਸ਼ ਭੇਦ ਭਰੇ ਹਾਲਾਤ ਵਿਚ ਰੇਲਵੇ ਟਰੈਕ ਕੋਲੋਂ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਦੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਅਨੂ ਰਾਣੀ ਪੁੱਤਰੀ ਬੂਟਾ ਰਾਮ ਵਾਸੀ ਪਿੰਡ ਨੰਗਲ ਵਜੋਂ ਹੋਈ ਹੈ।ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਕਤਲ ਦਾ ਖਦਸ਼ਾਂ ਜਤਾਉਂਦੇ ਹੋਏ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਥਾਣਾ ਫਿਲੌਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।ਪਰਿਵਾਰ ਦਾ ਕਹਿਣਾ ਹੈ ਕਿ ਮੌਤ ਦੇ ਹਾਲਾਤ ਨੂੰ ਦੇਖਦਿਆਂ ਇਸ ਮਾਮਲੇ ਦੀ ਹਰ ਪੱਖ ਤੋਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਕਤ ਮਾਮਲੇ ’ਚ ਬਸਪਾ ਆਗੂ ਖੁਸ਼ੀ ਰਾਮ ਨੇ ਦਸਿਆ ਕੀ ਮਾਮਲਾ ਸ਼ੱਕੀ ਹੈ ਕਿਉਕਿ ਲੜਕੀ ਹਰ ਰੋਜ਼ ਦੀ ਤਰਾਂ ਬੀਤੀ ਰਾਤ ਵੀ ਲੁਧਿਆਣਾ ਆਪਣੇ ਕੰਮ ਤੋਂ ਫਿਲੌਰ ਆਈ ਸੀ ਤੇ ਉਸ ਨੇ ਆਪਣੇ ਭਰਾ ਨੂੰ ਫੋਨ ਕੀਤਾ ਸੀ ਕਿ ਉਸ ਨੂੰ ਫਿਲੌਰ ਅੱਡੇ ਤੋਂ ਘਰ ਲਿਜਾਇਆ ਜਾਵੇ ਤੇ ਜਦ ਭਰਾ ਉਸ ਨੂੰ ਲੈਣ ਪੁੱਜਾ ਤਾਂ ਉਸ ਦਾ ਫੋਨ ਬਿਜੀ ਰਿਹਾ ਤੇ ਮਿਲਣਾ ਬੰਦ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਲਾਸ਼ ਧੱਕਾ ਕਾਲੌਨੀ ਨੇੜੇ ਲਾਈਨਾ ਤੋਂ ਮਿਲੀ ਜੋ ਰੇਲਵੇ ਪੁਲਿਸ ਨੇ ਆਪਣੇ ਕਬਜੇ ਵਿੱਚ ਲੈਣ ਮਗਰੋਂ ਪਰਿਵਾਰ ਨੂੰ ਸੁਚਿਤ ਕੀਤਾ।ਖੁ
ਲੁਧਿਆਣਾ ਸਥਿਤ ਹੋਟਲ ’ਚ ਕਮਰਾ ਲੈਣ ਲਈ ਫਿਲੌਰ ਪੁੱਜੇ ਸ਼ੱਕੀ 4 ਲੋਕ
ਇਸ ਤੋਂ ਇਲਾਵਾ ਖੁਸ਼ੀ ਰਾਮ ਨੇ ਦਸਿਆ ਘਟਨਾ ਵਾਲੇ ਵਕਤ ਲੜਕੀ ਦੇ ਘਰ ਕਾਰ ਵਿੱਚ ਸਵਾਰ ਹੋ ਕੇ ਅਣਪਛਾਤੇ 2 ਮਰਦ ਅਤੇ ਔਰਤਾਂ ਵੀ ਆਈਆ ਜਿਹਨਾਂ ਵਲੋਂ ਲੜਕੀ ਦੇ ਪਰਿਵਾਰ ਨੂੰ ਪੁੱਛਿਆ ਗਿਆ ਕਿ ਅਨੂ ਕਿੱਥੇ ਹੈ ਕਿਉਕਿ ਜਿੱਥੇ ਉਹ ਕੰਮ ਕਰਦੀ ਹੈ ਉਸ ਹੋਟਲ ਵਿਚ ਕਮਰਾ ਬੁੱਕ ਕਰਵਾਉਣਾ ਹੈ, ਜਿਸ ’ਤੇ ਸ਼ੱਕ ਜਾਹਿਰ ਹੋ ਰਿਹਾ ਕਿ ਲੁਧਿਆਣਾ ਵਿਖੇ ਸਥਿਤ ਹੋਟਲ ‘ਚ ਕਮਰਾ ਲੈਣ ਲਈ ਫਿਲੌਰ ਕਿਸੇ ਨੌਕਰੀ ਕਰਨ ਵਾਲੇ ਦੇ ਘਰ ਕੋਈ ਕਿਸ ਤਰਾਂ ਆ ਸਕਦਾ ਹੈ।ਪੀੜਤ ਪਰਿਵਾਰ ਨੇ ਦਸਿਆ ਕੀ ਘਰ ਵਿੱਚ ਆਏ ਲੋਕਾਂ ਦੀ ਸਨਾਖਤ ਕੀਤੀ ਜਾਵੇ ਅਤੇ ਲੜਕੀ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਵੇ ।
ਪੁਲਿਸ ਦਾ ਕੀ ਕਹਿਣਾ
ਪੁਲਿਸ ਅਧਿਕਾਰੀਆਂ ਨੇ ਦਸਿਆ ਕੀ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਸਮੇਤ ਹੋਰ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਬਲਾਕ ਨੂਰਮਹਿਲ ਦੇ ਦਰਜਨ ਪਿੰਡਾਂ ’ਚ ‘ਲੋਕ ਮਿਲਣੀ’ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਅੱਪਰਾ ’ਚ ਕਰਵਾਈ ਲੋਕ ਮਿਲਣੀ, ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਲੋਹਟੀਆ ਤੇ ਨਵ ਨਿਯੁਕਤ ਚੇ...
Ad Position 24
No active advertisement