11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਿੰਡ ਸੁੰਨੜ ਕਲਾਂ ਵਿਖੇ ਨਵੇਂ ਬਣੇ ਦਰਬਾਰ ਬਾਬਾ ਸਿੱਧ ਬਲੀ ਵਿਖੇ ਮੂਰਤੀ ਦੀ ਸਥਾਪਨਾ

Ad Position 21
No active advertisement
ਅਜੀਤ ਡੈਸਕ 22-07-2026
ਨੂਰਮਹਿਲ, 21 ਜੁਲਾਈ (ਤਜਿੰਦਰ ਕੁਮਾਰ )-ਪਿੰਡ ਸੁੰਨੜ ਕਲਾਂ ਵਿਖੇ ਨਵੇਂ ਬਣੇ ਦਰਬਾਰ ਬਾਬਾ ਸਿੱਧ ਬਲੀ ਵਿਖੇ ਬਾਬਾ ਸਿੱਧ ਬਲੀ ਦੀ ਮੂਰਤੀ ਦੀ ਸਥਾਪਨਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰ ਕੇ ਮੱਥਾ ਟੇਕਿਆ । ਸਮਾਗਮ ਦੌਰਾਨ ਦਰਬਾਰ ਦੇ ਸੇਵਾਦਾਰ ਅਵਤਾਰ ਚੰਦ ਨੇ ਇਸ ਪਵਿੱਤਰ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ ਵਾਲੀ ਗ੍ਰੀਨ ਐਂਡ ਕਲੀਨ ਸੰਸਥਾ, ਸੁਲਿੰਦਰ ਸਿੰਘ ਲੱਖੋ, ਅਮਰੀਕ ਸਿੰਘ ਮੀਕਾ, ਅਮਰਜੀਤ ਸਿੰਘ ਘੁੱਗ, ਨਵਨੀਤ ਪ੍ਰਸਾਦ, ਅਮਰਜੀਤ ਸਿੰਘ ਅੰਬੂ, ਮੱਗੂ ਫਰੀਦ, ਸਮੂਹ ਐਨਆਰਆਈ ਭਾਈਚਾਰੇ ਅਤੇ ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਅਵਤਾਰ ਚੰਦ ਨੇ ਕਿਹਾ ਕੀ ਪਿੰਡ ਸੁੰਨੜ ਕਲਾਂ ਵਿਖੇ ਨਵਾਂ ਬਣਿਆ ਦਰਬਾਰ ਬਾਬਾ ਸਿੱਧ ਬਲੀ ਇਲਾਕੇ ਦੀ ਸੰਗਤ ਲਈ ਆਸਥਾ ਅਤੇ ਸ਼ਰਧਾ ਦਾ ਮਹੱਤਵਪੂਰਨ ਕੇਂਦਰ ਬਣ ਕੇ ਉਭਰਿਆ ਹੈ। ਇਸ ਪਵਿੱਤਰ ਅਸਥਾਨ ਦੇ ਨਿਰਮਾਣ ਨਾਲ ਪਿੰਡ ਵਾਸੀਆਂ ਅਤੇ ਐਨਆਰਆਈ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਛਾ ਪੂਰੀ ਹੋਈ ਹੈ। ਇਸ ਮੌਕੇ ਭਗਤ ਹਰੀਸ਼ ਤਲਵਣ, ਮੱਖਣ ਚੰਦ, ਸੋਮ ਲਾਲ, ਕੁਲਵਿੰਦਰ ਚੰਦ, ਅਮਰਜੀਤ ਸਿੰਘ ਲੰਬੜਦਾਰ, ਪ੍ਰਧਾਨ ਕੁਲਵਿੰਦਰ ਸਿੰਘ, ਹਰਜੀਤ ਸਿੰਘ ਗਹੀਰ, ਓਮ ਪ੍ਰਕਾਸ਼, ਬਾਰੂ, ਹੈਪੀ, ਗੁਰਨਾਮ ਪ੍ਰਧਾਨ, ਪਾਲੀ, ਤੋਤੀ, ਮਹਿੰਦਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਵੱਖ-ਵੱਖ ਵਰਗਾਂ ਦੇ ਵੈਲਫ਼ੇਅਰ ਬੋਰਡਾਂ ਦੇ ਹਲਕਾ ਚੇਅਰਮੈਨਾਂ ਦੀਆਂ ਨਿਯੁਕਤੀਆਂ ਨਾਲ ‘ਆਪ’ ਹੋਵੇਗੀ ਮਜ਼ਬੂਤ- ਗਰੋਵਰ
Ad Position 24