ਲੋਹੀਆਂ ਖਾਸ, 21 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਗੁਰਦੁਆਰਾ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਪਿੰਡ ਸ਼ਤਾਬਗੜ੍ਹ ਵਿਖੇ ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਅਤੇ ਹੁਕਮਨਾਮੇ ਦੀ ਕਥਾ ਵਿਚਾਰ ਕਰਦਿਆਂ ਸੰਗਤਾਂ ਨੂੰ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਜਨਮ ਦਿਹਾੜੇ ਦੀ ਵਧਾਈ ਪੇਸ਼ ਕੀਤੀ| ਉਪਰੰਤ ਬੀਬੀ ਮਹਿੰਦਰ ਕੌਰ ਦੀ ਅਗਵਾਈ ਹੇਠ ਬੀਬੀਆਂ ਵੱਲੋਂ ਗੁਰਬਾਣੀ ਸ਼ਬਦ ਗਾਇਨ ਕੀਤੇ ਗਏ| ਇਸ ਮੌਕੇ ਲੋਹੀਆਂ ਦੇ ਨੌਜਵਾਨ ਸਿਮਰਨਜੀਤ ਸਿੰਘ ਯੂ.ਐੱਸ.ਏ. ਦੇ ਪਿਤਾ ਭਾਈ ਜਗਤਾਰ ਸਿੰਘ ਲੋਹੀਆਂ ਵੱਲੋਂ ਗੁਰੂ ਘਰ ਲਈ ਕੀਤੀ ਗਈ ਸੇਵਾ ਲਈ ਗੁ: ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਸੰਧਾ, ਖਜਾਨਚੀ ਬਲਵਿੰਦਰ ਸਿੰਘ ਸੰਧਾ, ਨੰਬਰਦਾਰ ਸੁਖਦੇਵ ਸਿੰਘ ਮਹਿਰੋਕ, ਅਮਰੀਕ ਸਿੰਘ ਢੋਟ, ਤਰਲੋਕ ਸਿੰਘ ਮਹਿਰੋਕ, ਮਹਿੰਦਰਪਾਲ ਸਿੰਘ ਮਹਿਰੋਕ, ਹਰਜਿੰਦਰ ਸਿੰਘ ਸੰਧਾ ਅਤੇ ਗੁ: ਸਾਹਿਬ ਸ਼ਤਾਬਗੜ੍ਹ ਦੇ ਗ੍ਰੰਥੀ ਭਾਈ ਰਣਜੀਤ ਸਿੰਘ ਵਲੋਂ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ| ਇਸ ਮੌਕੇ ਗ੍ਰੰਥੀ ਭਾਈ ਰਣਜੀਤ ਸਿੰਘ ਮਾਣਕ, ਭਾਈ ਪਰਮਜੀਤ ਸਿੰਘ ਗੰੰ੍ਰਥੀ, ਬਰਿੰਦਰ ਸਿੰਘ ਮੋਮੀ, ਬਲਵਿੰਦਰ ਸਿੰਘ ਚੰਦੀ, ਬਲਵੀਰ ਸਿੰਘ ਸੰਧਾ, ਬਲਦੇਵ ਸਿੰਘ ਪ੍ਰਧਾਨ, ਕਸ਼ਮੀਰ ਸਿੰਘ ਲਾਡੀ, ਸੰਤੋਖ ਸਿੰਘ ਮਹਿਰੋਕ, ਬਿੱਕਰ ਸਿੰਘ ਮਹਿਰੋਕ, ਕਸ਼ਮੀਰ ਸਿੰਘ ਜਯੋਤੀ, ਸਰਵਣ ਸਿੰਘ ਸੰਧਾ, ਸੁਖਦੇਵ ਸਿੰਘ ਸੰਧਾ, ਅਵਤਾਰ ਸਿੰਘ ਮਹਿਰੋਕ, ਏ.ਐੱਸ.ਆਈ. ਗੁਰਪ੍ਰੀਤ ਸਿੰਘ ਸੰਧਾ, ਸੁਖਵਿੰਦਰ ਸਿੰਘ ਮਹਿਰੋਕ, ਜੋਗਿੰਦਰ ਸਿੰਘ ਮਹਿਰੋਕ, ਦਲਬੀਰ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ ਸੰਧਾ, ਪਰਮਿੰਦਰ ਸਿੰਘ ਧੰਜੂ, ਸੁਖਵਿੰਦਰ ਸਿੰਘ, ਰਜਵੰਤ ਸਿੰਘ, ਦਰਸ਼ਨ ਸਿੰਘ ਸੰਧਾ, ਸੰਦੀਪ ਸਿੰਘ ਸੰਧਾ, ਤਰਸੇਮ ਸਿੰਘ, ਤਰਲੋਚਨ ਸਿੰਘ, ਕੰਵਲਜੀਤ ਸਿੰਘ ਸੋਢੀ, ਮਾ. ਰਣਜੀਤ ਸਿੰਘ, ਵੀਰ ਸਿੰਘ, ਰਤਨ ਸਿੰਘ, ਸੰਤੋਖ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਗਿੱਲ, ਸ਼ਿੰਦਰ ਸਿੰਘ ਗਿੱਲ, ਫਕੀਰ ਸਿੰਘ ਚੌਂਕੀਦਾਰ, ਮਹਿੰਗਾ ਸਿੰਘ ਸਮੇਤ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ|