ਜਲੰਧਰ, 22 ਜੁਲਾਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੇ ਨਿਰਦੇਸ਼ ਹੇਠ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਟੋਲ ਪਲਾਜ਼ਾ ਸ਼ਾਹਕੋਟ ਸਤਲੁਜ ਦਰਿਆ ‘ਤੇ ਲੱਗੇ ਧਰਨੇ ਵਿੱਚ ਸ਼ਾਮਿਲ ਹੋਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿਸਾਨ ਪਿੰਡ ਗਹੀਰਾਂ ਨਕੋਦਰ ਵਿਖੇ ਇਕੱਠੇ ਹੋਏ ਜਿੱਥੋਂ ਉਹ ਕਾਫਲੇ ਦੇ ਰੂਪ ਵਿਚ ਸ਼ਾਹਕੋਟ ਟੋਲ ਪਲਾਜਾ ਧਰਨੇ ਲਈ ਰਵਾਨਾ ਹੋਏ ਇਸ ਮੌਕੇ ਵੱਡੀ ਗਿਣਤੀ ਚ ਇਕੱਤਰ ਹੋਏ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਕਰ ਮੁਕਤ ਵਪਾਰ ਸਮਝੌਤੇ ਦਾ ਦੇਸ਼ ਦੇ ਕਿਸਾਨਾਂ ’ਤੇ ਬਹੁਤ ਮਾਰੂ ਅਸਰ ਪਵੇਗਾ ਉਨ੍ਹਾਂ ਕਿਹਾ ਕਿ ਇਹ ਸਮਝੌਤੇ ਨਾਲ ਕੇਵਲ ਕਿਸਾਨ ਹੀ ਨਹੀਂ ਸਗੋਂ ਆਮ ਲੋਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਤੇ ਮਹਿੰਗਾਈ ਵਧੇਗੀ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਅੱਜ ਦੇ ਧਰਨੇ ਵਿੱਚ ਸਤਵੰਤ ਸਿੰਘ ਕੋਟਲਾ ਜੰਗਾਂ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਗੱਟੀਪੁਰ ਜਨਰਲ ਸੈਕਟਰੀ ਪੰਜਾਬ, ਮਨਮੋਹਣ ਸਿੰਘ ਨਿੱਜਰ ਹਲਕਾ ਪ੍ਰਧਾਨ ਕਰਤਾਰਪੁਰ, ਬੂਟਾ ਸਿੰਘ ਮੁਰੀਦਵਾਲ ਹਲਕਾ ਪ੍ਰਧਾਨ ਸ਼ਾਹਕੋਟ, ਕੁਲਵਿੰਦਰ ਸਿੰਘ ਗੋਹੀਰ ਯੂਥ ਪ੍ਰਧਾਨ ਨਕੋਦਰ, ਕੁਲਵੰਤ ਸਿੰਘ ਮੁਧ, ਸੁਖਜਿੰਦਰ ਸਿੰਘ, ਬਾਬਾ ਤੋਗਾ ਸਿੰਘ, ਮਹਾਂ ਸਿੰਘ ਤਰਾੜ, ਸੁਦਾਗਰ ਖਾਨ ਬਲਾਕ ਪ੍ਰਧਾਨ, ਇਕਬਾਲ ਸਿੰਘ ਬੱਲੂ, ਰਣਧੀਰ ਸਿੰਘ ਬਾਜੜਾ, ਬਲਕਾਰ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ, ਜਸਵੀਰ ਸਿੰਘ ਬਲਾਕ ਪ੍ਰਧਾਨ ਲੋਹੀਆਂ, ਸੁਰਿੰਦਰ ਸਿੰਘ, ਜਗਜੀਤ ਸਿੰਘ ਪੂਨੀਆ, ਸੁਰਜੀਤ ਸਿੰਘ, ਸੰਤੋਖ ਸਿੰਘ ਬੈਂਡਲ, ਸੁਰਜੀਤ ਸਿੰਘ ਨਿਜਰ, ਦਿਲਬਾਗ ਸਿੰਘ ਕੁਰਾਲੀ, ਗੁਰਜੀਤ ਸਿੰਘ ਅਵਾਦਾਨ, ਗੁਰਵਿੰਦਰ ਸਿੰਘ ਚਿੱਟੀ, ਪਰਮਜੀਤ ਸਿੰਘ ਚਿੱਟੀ, ਕੁਲਵਿੰਦਰ ਸਿੰਘ ਨੰਗਲ, ਪਿਆਰਾ ਸਿੰਘ, ਸੁਖਪਾਲ ਸਿੰਘ ਉਦੋਪੁਰ, ਵਰਿੰਦਰ ਸਿੰਘ ਉਦੋਪੁਰ, ਸੁਖਜਿੰਦਰ ਸਿੰਘ ਸ਼ਾਹਪੁਰ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਰਿੰਦਰ ਸਿੰਘ, ਤਰਸੇਮ ਸਿੰਘ ਤੇ ਹਰਭਜਨ ਸਿੰਘ ਆਦਿ ਵੱਡੀ ਗਿਣਤੀ ’ਚ ਕਿਸਾਨ ਸ਼ਾਮਿਲ ਹੋਏ।