05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਿਜਲੀ ਕਰਮਚਾਰੀਆਂ ਦੀ ਹੜਤਾਲ 24 ਤੱਕ ਵਧੀ, ਪਾਵਰਕਾਮ ਦੀ ਵਧੀ ਚਿੰਤਾ

Ad Position 21
No active advertisement
ਅਜੀਤ ਡੈਸਕ 23-07-2026
ਬਰਸਾਤੀ ਮੌਸਮ ਵਿਚ ਬਿਜਲੀ ਸ਼ਿਕਾਇਤਾਂ ਠੀਕ ਕਰਨ ਨੂੰ ਹੋਣਗੀਆਂ ਮੁਸ਼ਕਿਲਾਂ
ਜਲੰਧਰ, 22 ਜੁਲਾਈ (ਸ਼ਿਵ)- ਕੁੱਝ ਕਰਮਚਾਰੀਆਂ ਦੀ ਜਥੇਬੰਦੀਆਂ ਵਲੋਂ ਦੋ ਰੋਜ਼ਾ ਹੜਤਾਲ ’ਤੇ ਜਾਣ ਤੋਂ ਬਾਅਦ ਬਿਜਲੀ ਕੰਮ ਕਾਫ਼ੀ ਪ੍ਰਭਾਵਿਤ ਹੋਏ ਹਨ ਸਗੋਂ ਪਾਵਰਕਾਮ ਦੇ ਜਿਆਦਾਤਰ ਦਫ਼ਤਰਾਂ ਵਿਚ ਇਸ ਵੇਲੇ ਸੁੰਨ ਪਈ ਹੈ। ਜ਼ਿਆਦਾਤਰ ਬਿਜਲੀ ਕਰਮਚਾਰੀ ਆਪਣੀਆਂ ਮੰਗਾਂ ਤੋ ਲੈ ਕੇ 2 ਰੋਜ਼ਾ ਹੜਤਾਲ ’ਤੇ ਚਲੇ ਗਏ ਸਨ ਤੇ ਜਿੱਥੇ ਦੋ ਦਿਨ ਤੱਕ ਪਾਵਰਕਾਮ ਦੇ ਦਫਤਰਾਂ ਤੋਂ ਇਲਾਵਾ ਬਿਜਲੀ ਕਰਮਚਾਰੀ ਹੜਤਾਲ ’ਤੇ ਰਹੇ ਸਨ ਤਾਂ ਪਾਵਰਕਾਮ ਅਧਿਕਾਰੀਆਂ ਨੂੰ ਜ਼ਰੂਰੀ ਹਾਲਾਤਾਂ ਨਾਲ ਨਿਪਟਣ ਲਈ 66 ਕੇ. ਵੀ. ਸਬ-ਸਟੇਸ਼ਨਾਂ ’ਤੇ ਅਫਸਰਾਂ ਦੀਆਂ ਡਿਊਟੀਆਂ ਲਗਾਉਣੀਆਂ ਪਈਆਂ ਸੀ ਪਰ ਅੱਜ ਦੋ ਦਿਨ ਦੀ ਹੜਤਾਲ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਾ ਨਿਕਲਣ ਕਾਰਨ ਹੜਤਾਲ 24 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਚੇਤੇ ਰਹੇ ਕਿ ਸਰਕਾਰੀ ਕਰਮਚਾਰੀਆਂ ਦੇ ਹੜਤਾਲ ਕਾਰਨ ਸੀ. ਐੱਚ. ਬੀ. ਕਰਮਚਾਰੀ ਹੀ ਬਿਜਲੀ ਸ਼ਿਕਾਇਤਾਂ ਹੱਲ ਕਰਨ ਦਾ ਕੰਮ ਕਰ ਰਹੇ ਹਨ। ਜਿਸ ਨਾਲ ਪਾਵਰਕਾਮ ਦੀ ਹੋਰ ਚਿੰਤਾ ਵਧ ਗਈ ਹੈ। ਪਾਵਰਕਾਮ ਦੇ ਅਫ਼ਸਰਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਵਾਉਣ ਲਈ ਚਾਹੇ 66 ਕੇ. ਵੀ. ਸਬ -ਸਟੇਸ਼ਨਾਂ ਤੇ ਐਸ. ਡੀ. ਓ. ਤੇ ਐਕਸੀਅਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਤੇ ਉਕਤ ਅਫ਼ਸਰ 12-12 ਘੰਟਿਆਂ ਦੀਆਂ ਸ਼ਿਫਟਾਂ ਵਿਚ ਕੰਮ ਕਰ ਰਹੇ ਹਨ ਪਰ ਦੂਜੇ ਪਾਸੇ ਪਾਵਰਕਾਮ ਦੀ ਇਸ ਕਰਕੇ ਚਿੰਤਾ ਵਧ ਗਈ ਹੈ ਕਿਉਂਕਿ ਝੱਖੜ ਜਾਂ ਮੀਂਹ ਕਾਰਨ ਬਿਜਲੀ ਲਾਈਨਾਂ ਪ੍ਰਭਾਵਤ ਹੁੰਦੀਆਂ ਹਨ ਤਾਂ ਖਪਤਕਾਰਾਂ ਦੀਆਂ ਬਿਜਲੀ ਸ਼ਿਕਾਇਤਾਂ ਕਿਸ ਤਰਾਂ ਨਾਲ ਠੀਕ ਹੋਣਗੀਆਂ ਕਿਉਂਕਿ ਕਈ ਜੇ. ਈ. ਤੋਂ ਇਲਾਵਾ ਲਾਈਨਮੈਨ ਤੇ ਹੋਰ ਕਰਮਚਾਰੀ ਵੀ ਹੜਤਾਲ ’ਤੇ ਹਨ। ਕਈ ਐੱਸ. ਡੀ. ਓ, ਜੇ. ਈ. ਏ. ਐੱਲ. ਐੱਮ. ਦੇ ਹੜਤਾਲ ’ਤੇ ਚਲੇ ਜਾਣ ਕਾਰਨ ਫੀਲਡ ਵਿਚ ਬਿਜਲੀ ਸ਼ਿਕਾਇਤਾਂ ਨੂੰ ਠੀਕ ਕਰਨ ਲਈ ਤਾਂ ਵੱਡਾ ਸੰਕਟ ਪੈਦਾ ਹੋ ਗਿਆ ਹੈ ਪਰ ਪਾਵਰਕਾਮ ਦੇ ਕਈ ਦਫਤਰਾਂ ਵਿਚ ਵੀ ਕਲਰਕਾਂ ਦੇ ਹੜਤਾਲ ’ਤੇ ਜਾਣ ਕਾਰਨ ਦਫਤਰਾਂ ਵਿਚ ਵੀ ਲੋਕਾਂ ਦੇ ਕੰਮਕਾਜ ਨਹੀਂ ਹੋ ਰਹੇ ਹਨ। ਇਸ ਬਰਸਾਤੀ ਮੌਸਮ ਵਿਚ ਪਾਵਰਕਾਮ ਦੇ ਅਧਿਕਾਰੀਆਂ ਨੂੰ ਵੀ ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਹੜਤਾਲੀ ਕਰਮਚਾਰੀਆਂ ਬਾਰੇ ਜਲਦੀ ਹੱਲ ਨਾ ਨਿਕਲਿਆ ਤਾਂ ਬਿਜਲੀ ਬੰਦ ਹੋਣ ਦੀ ਸੂਰਤ ਵਿਚ ਖਪਤਕਾਰਾਂ ਲਈ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਉਧਰ ਪਾਵਰਕਾਮ ਦੇ ਆਊਟਸੋਰਸ ਕਰਮਚਾਰੀਆਂ ਜਿਨਾਂ ਵਿਚ ਨੋਡਲ ਕੰਪਲੇਂਟ ਸੈਂਟਰ, ਸੁਵਿਧਾ ਸੈਂਟਰ, ਮੀਟਰ ਰੀਡਿੰਗ ਅਤੇ ਸਟੋਰਾਂ ਵਿਚ ਕੰਮ ਕਰਨ ਵਾਲੀ ਕਰਮਚਾਰੀ ਵੀ 22 ਜੁਲਾਈ ਦੀ ਰਾਤ 12 ਵਜੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੇ ਜਾਣਗੇ ਤਾਂ ਇਸ ਨਾਲ ਪਾਵਰਕਾਮ ਲਈ ਹੋਰ ਵੀ ਸੰਕਟ ਪੈਦਾ ਹੋ ਜਾਵੇਗਾ ਕਿਉਂਕਿ ਉਕਤ ਪਾਵਰਕਾਮ ਦੇ ਕਰਮਚਾਰੀਆਂ ਨੇ ਰੋਸ ਜਾਹਿਰ ਕੀਤਾ ਕਿ ਸਰਕਾਰ ਵਲੋਂ ਉਨਾਂ ਨੂੰ ਭਰੋਸਾ ਦੇਣ ਦੇ ਬਾਵਜੂਦ ਮੰਗ ਨਹੀਂ ਮੰਨੀ ਗਈ ਹੈ। ਉਕਤ ਕਰਮਚਾਰੀਆਂ ਦੇ ਹੜਤਾਲ ’ਤੇ ਜਾਣ ਨਾਲ ਖਪਤਕਾਰਾਂ ਦੀਆਂ ਬਿਜਲੀ ਸ਼ਿਕਾਇਤਾਂ ਨੋਟ ਕਰਨ, ਮੀਟਰ ਰੀਡਿੰਰ ਦੇ ਕੰਮ ਤੋਂ ਇਲਾਵਾ ਸਟੋਰਾਂ ਵਿਚ ਬਿਜਲੀ ਦਾ ਸਮਾਨ ਕਢਵਾਉਣ ਲਈ ਮੁਸ਼ਕਲ ਆਉਣ ਵਾਲੀ ਹੈ। ਸਮੂਚੇ ਤੌਰ ’ਤੇ ਪਾਵਰਕਾਮ ਦਾ ਬਿਜਲੀ ਸਿਸਟਮ ਦਾ ਕੰਮ ਇਕ ਤਰਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ।
ਤੇਜ ਮੋਹਨ ਨਗਰ ਵਿਚ ਬਿਜਲੀ ਲਾਈਨਾਂ ਦਾ ਨੁਕਸਾਨ
ਬੀਤੀ ਰਾਤ ਝੱਖੜ ਨਾਲ ਤੇਜ ਮੋਹਨ ਨਗਰ ਵਿਚ ਇਕ ਦਰੱਖਤ ਬਿਜਲੀ ਲਾਈਨਾਂ ਦੇ ਡਿੱਗਣ ਨਾਲ ਜਿੱਥੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ, ਉੱਥੇ ਕੁਝ ਸਮਾਨ ਦਾ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਬੀਤੀ ਦੇਰ ਰਾਤ ਨੂੰ ਦਰੱਖਤ ਦੇ ਬਿਜਲੀ ਲਾਈਨਾਂ ’ਤੇ ਡਿੱਗਣ ਦੀ ਕਾਫੀ ਤੇਜ ਆਵਾਜ ਆਈ ਤਾਂ ਬਾਅਦ ਵਿਚ ਕਾਫੀ ਸਮੇਂ ਤੱਕ ਬਿਜਲੀ ਸਪਲਾਈ ਬੰਦ ਰਹੀ। ਬਿਜਲੀ ਕਰਮਚਾਰੀਆਂ ਨੂੰ ਲਾਈਨਾਂ ਨੂੰ ਠੀਕ ਕਰਨ ਲਈ ਕਾ਼ਫ਼ੀ ਸਮਾਂ ਲੱਗਾ। ਬੀਤੀ ਰਾਤ ਝੱਖੜ ਨਾਲ ਮੀਂਹ ਪੈਣ ਕਰਕੇ ਬਿਜਲੀ ਸਪਲਾਈ ਦਾ ਕੁਝ ਇਲਾਕਿਆਂ ਵਿਚ ਕੰਮ ਪ੍ਰਭਾਵਿਤ ਰਿਹਾ।

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਨਗਰ ’ਚ ਵਾਪਰੇ ਦੋਹਰੇ ਹੱਤਿਆਕਾਂਡ ’ਚ ਲੋੜੀਂਦਾ ਮੁਲਜ਼ਮ ਸ਼ੁਭਮ ਉਰਫ਼ ਗੁੱਲੂ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਅਗਲੀ ਖ਼ਬਰ ਭਾਕਿਯੂ ਲੱਖੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਿਸਾਨ ਸ਼ਾਹਕੋਟ ਧਰਨੇ ’ਚ ਪੁੱਜੇ
Ad Position 24
No active advertisement