05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਢੱਕ ਮਜਾਰਾ ਦੀ ਪੇਕੇ ਘਰ ਰਹਿ ਰਹੀ ਵਿਆਹੁਤਾ ਲੜਕੀ ਦੀ ਤੇ ਉਸ ਦੀ ਭੈਣ ਦੀ ਸਹੁਰੇ ਪਰਿਵਾਰ ਵਲੋਂ ਕੁੱਟਮਾਰ

Ad Position 21
No active advertisement
ਅਜੀਤ ਡੈਸਕ 23-07-2026
ਅੱਪਰਾ/ਲਸਾੜਾ, 22 ਜੁਲਾਈ (ਦਲਵਿੰਦਰ ਸਿੰਘ ਅੱਪਰਾ/ਲਖਵੀਰ ਸਿੰਘ ਖੁਰਦ)- ਕਰੀਬੀ ਪਿੰਡ ਢੱਕ ਮਜਾਰਾ ਤੋਂ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਹਾਲ ਮੁੰਡੀ ਵਿਆਹੀ ਪਿਛਲੇ 1 ਮਹੀਨੇ ਤੋਂ ਪੇਕੇ ਘਰ ਰਹਿ ਰਹੀ ਇਕ ਲੜਕੀ ਨੇ ਆਪਣੇ ਸਹੁਰੇ ਪਰਿਵਾਰ ’ਤੇ ਘਰੇਲੂ ਤਸ਼ੱਦਦ ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਪੇਕੇ ਘਰ ਆ ਕੇ ਕੁੱਟ ਮਾਰ ਕਰਨ ਦੇ ਦੋਸ਼ ਲਗਾਏ ਹਨ। ਪੀੜਤ ਲੜਕੀ ਦੇ ਚਾਚਾ ਨੰਬਰਦਾਰ ਪ੍ਰੇਮ ਲਾਲ ਸਾਬਕਾ ਸਰਪੰਚ ਪਿੰਡ ਢੱਕ ਮਜਾਰਾ ਨੇ ਦੱਸਿਆ ਕਿ ਉਹਨਾਂ ਦੇ ਭਰਾ ਭਜਨ ਲਾਲ ਦੀ ਪੁੱਤਰੀ ਪ੍ਰਦੀਪ ਕੌਰ ਦਾ ਵਿਆਹ ਪਿੰਡ ਸਰਹਾਲ ਮੁੰਡੀ ਦੇ ਰਵਿੰਦਰ ਪਾਲ ਨਾਲ 2021 ’ਚ ਹੋਇਆ ਸੀ। ਉਸਦਾ ਡੇਢ ਸਾਲ ਦੀ ਉਮਰ ਦਾ ਇੱਕ ਬੇਟਾ ਵੀ ਹੈ। ਪੀੜਤਾ ਪ੍ਰਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ, ਜਦਕਿ ਉਸਦੇ ਸਹੁਰੇ ਪਰਿਵਾਰ ਵਲੋਂ ਉਸਨੂੰ ਕਥਿਤ ਤੌਰ ’ਤੇ ਘਰੇਲੂ ਤਸ਼ੱਦਦ ਅਤੇ ਦਾਜ ਲਈ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਨ੍ਹਾਂ ਦੋਸ਼ਾਂ ਦੇ ਚਲਦਿਆਂ ਪ੍ਰਦੀਪ ਪਿਛਲੇ ਕਰੀਬ ਇਕ ਮਹੀਨੇ ਤੋਂ ਆਪਣੇ ਪੇਕੇ ਪਰਿਵਾਰ ਕੋਲ ਢੱਕ ਮਜਾਰਾ ਰਹਿ ਰਹੀ ਸੀ। ਉਸਦੇ ਨਾਲ ਉਸਦਾ ਕਰੀਬ ਡੇਢ ਸਾਲ ਦਾ ਬੱਚਾ ਵੀ ਸੀ। ਪੀੜਤਾ ਨੇ ਦੋਸ਼ ਲਗਾਇਆ ਕਿ ਬੱਚੇ ਦੀ ਮੰਗ ਨੂੰ ਲੈ ਕੇ ਉਸ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਮਾਂ ਵਲੋਂ ਬੱਚਾ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਕਥਿਤ ਤੌਰ ’ਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਅੱਜ ਉਸਦੇ ਪੇਕੇ ਘਰ ’ਤੇ ਹਮਲਾ ਕਰ ਦਿੱਤਾ ਗਿਆ ਅਤੇ ਜਬਰਦਸਤੀ ਬੱਚੇ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ’ਚ ਪੀੜਤਾ ਪ੍ਰਦੀਪ ਕੌਰ, ਉਸਦੀ ਭੈਣ ਮਨਦੀਪ ਅਤੇ ਚਾਚਾ ਪ੍ਰੇਮ ਲਾਲ ਜ਼ਖਮੀ ਹੋ ਗਏ ਹਿਨ ਅਤੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਹੈ। ਸੰਜੀਵ ਕੁਮਾਰ ਏ. ਐੱਸ.ਆਈ. ਪੁਲਿਸ ਚੌਕੀ ਲਸਾੜਾ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ 112 ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਸਨ। ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸਹੁਰਾ ਪਰਿਵਾਰ ਨੇ ਦੱਸਿਆ ਕਿ ਮਮੂਲੀ ਘਰੇਲੂ ਝਗੜੇ ਦੇ ਸਬੰਧ ’ਚ ਸਰਹਾਲ ਮੁੰਡੀ ਦੀ ਪੰਚਾਇਤ ਪਰਿਵਾਰ ਸਮੇਤ ਢੱਕ ਮਜਾਰਾ ਪਹੁੰਚੇ ਸਨ। ਪਰ ਲੜਕੀ ਪਰਿਵਾਰ ਵਲੋਂ ਝਗੜਾ ਸ਼ੁਰੂ ਕੀਤਾ ਗਿਆ ਜਿਸ ਦੌਰਾਨ ਸਹੁਰੇ ਪਰਿਵਾਰ ਦੇ ਕੁਝ ਲੋਕ ਵੀ ਜ਼ਖਮੀ ਹਨ ਤੇ ਸੀ.ਐੱਚ.ਸੀ. ਬੜਾ ਪਿੰਡ ਜ਼ੇਰੇ ਇਲਾਜ ਹਨ।
Ad Position 22
No active advertisement
ਪਿਛਲੀ ਖ਼ਬਰ ਆਏ ਦਿਨ ਮੁੱਖ ਮਾਰਗ ’ਤੇ ਲੱਗਦੇ ਲੰਬੇ ਜਾਮ ਬਣਦੇ ਹਨ ਪ੍ਰੇਸ਼ਾਨੀ ਦਾ ਸਬੱਬ ਅਗਲੀ ਖ਼ਬਰ ਹੱਕ ਮੰਗਦੇ ਨੌਜਵਾਨਾਂ ਅਤੇ ਵਿਦਿਆਰਥੀਆਂ ’ਤੇ ਬਲ ਦੀ ਵਰਤੋਂ ਬਹੁਤ ਮਾੜੀ ਗੱਲ- ਰਵਿੰਦਰ ਸਿੰਘ ਟੁਰਨਾ
Ad Position 24
No active advertisement