03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਢੀਂਡਸਾ ਵਲੋਂ ਯੂਥ ਵਿੰਗ ਤੇ ਮੁਹੱਲਾ ਇੰਚਾਰਜ ਕੀਤੇ ਨਿਯੁਕਤ

Ad Position 21
No active advertisement
ਅਜੀਤ ਡੈਸਕ 24-07-2026
ਚੁਗਿੱਟੀ/ ਜੰਡੂ ਸਿੰਘਾ, 23 ਜੁਲਾਈ (ਨਰਿੰਦਰ ਲਾਗੂ)-ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਉਤਰੀ ਜਲੰਧਰ ਦੇ ਇੰਚਾਰਜ਼ ਹਰਿੰਦਰ ਸਿੰਘ ਢੀਂਡਸਾ ਵੱਲੋਂ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਦੇ ਗ੍ਰਹਿ ਨਿਊ ਵਿਨੈਨਗਰ ਵਿਖੇ ਇਕ ਬੈਠਕ ਕੀਤੀ ਗਈ। ਜਿਸ ਵਿਚ ਹਲਕਾ ਉਤਰੀ ‘ਚ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਜਿਥੇ ਬੂਥ ਪੱਧਰ ‘ਤੇ ਬੀ.ਐਲ.ਏ.ਲਗਾਏ ਗ ਏ। ਉਥੇ ਹੀ ਬੂਥ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਦੇ ਨਾਲ -ਨਾਲ ਯੂਥ ਵਿੰਗ ਦੇ ਸਰਕਲ ਸੰਤੋਖਪੁਰਾ ਦੇ ਪ੍ਰਧਾਨ ਜਸਪਾਲ ਸਿੰਘ,ਸਰਕਲ ਕਿਸ਼ਨਪੁਰਾ ਦੇ ਪ੍ਰਧਾਨ, ਕਮਲਦੀਪ ਸਿੰਘ ਕੋਟ ਕਿਸ਼ਨ ਚੰਦ,ਸਰਕਲ ਸੋਡਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਉਰਫ ਅਕਾਲ ਸਿੰਘ ਇੰਚਾਰਜ ਨਿਯੁਕਤ ਕੀਤੇ ਗਏ। ਇਸ ਤੋਂ ਇਲਾਵਾ ਰਾਜ ਕੁਮਾਰ ਮੁਹੱਲਾ ਹਰਦੀਪ ਨਗਰ, ਸੁਰਿੰਦਰ ਪਾਲ ਪਪਾ ਮੁਹੱਲਾ ਹਰਦਿਆਲ ਨਗਰ, ਗੁਰਿੰਦਰ ਸਿੰਘ ਮੁਹੱਲਾ ਲੰਮਾ ਪਿੰਡ, ਗੁਰਸ਼ਰਨ ਸਿੰਘ ਮੱਕੜ ਮੁਹੱਲਾ ਨਿਊ ਵਿਨੈ ਨਗਰ, ਜਸਵੀਰ ਸਿੰਘ ਸੁੱਚੀ ਪਿੰਡ, ਸਤਵੰਤ ਸਿੰਘ ਮੁਹੱਲਾ ਬਾਵਾ ਜੀ ਲੰਮਾ ਪਿੰਡ , ਮੁਹੱਲਾ ਸੰਤੋਖਪੁਰਾ ਦੇ ਸੁਰਿੰਦਰ ਸਿੰਘ ਰਾਜ, ਰਵੀ ਕੁਮਾਰ ਨਿਊ ਸੰਤੋਖਪੁਰਾ, ਮੁਹੱਲਾ ਕਿਸ਼ਨਪੁਰਾ ਦੇ ਪਾਲ ਸਿੰਘ ਇੰਚਾਰਜ਼ ਨਿਯੁਕਤ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਰੇ ਹੀ ਆਹੁਦੇਦਾਰਾਂ ਨੂੰ ਆਪਣੇ ਆਪਣੇ ਵਾਰਡਾਂ ਵਿੱਚ ਹਰ ਵਰਗ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜ ਕਾਲ ਦੌਰਾਨ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾਉਣ ਲਈ ਮੁਹਿੰਮ ਵਿੱਢੀ ਜਾਵੇਗੀ ਅਤੇ ਪਿਛਲੇ 10 ਸਾਲਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਅਤੇ ਪੰਜਾਬ ਨੂੰ ਆਮ ਆਦਮੀ ਪਾਰਟੀ ਵੱਲੋਂ ਕੰਗਲਾ ਪੰਜਾਬ ਬਣਾਉਣ ਦੇ ਮਨਸੂਬਿਆਂ ਨੂੰ ਜ਼ਾਹਰ ਕਰਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਦਲਜੀਤ ਸਿੰਘ, ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਜੰਬਾ, ਪਲਵਿੰਦਰ ਸਿੰਘ ਭਾਟੀਆ, ਜਤਿੰਦਰ ਸਿੰਘ ਰਿੰਕਾ, ਰਾਜਕੁਮਾਰ, ਪਰਵਿੰਦਰ ਸਿੰਘ ਬਬਲੂ,ਉਮਰ ਪ੍ਰਕਾਸ਼, ਹਰਪ੍ਰੀਤ ਸਿੰਘ, ਰਣਵੀਰ ਸਿੰਘ ਬੱਲ, ਵਿਵੇਕ ਸਿੰਘ, ਬਹਾਦਰ ਸਿੰਘ, ਸੁਰਿੰਦਰ ਪਾਲ ਸਿੰਘ , ਗੁਰਿੰਦਰ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ ਬਸਰਾ, ਜੋਗਿੰਦਰ ਸਿੰਘ ਜੰਬਾ , ਜਸਵੀਰ ਸਿੰਘ ਬੱਬੂ, ਹਰਭਜਨ ਸਿੰਘ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਆਈ.ਵੀ.ਐੱਫ਼. ਦਿਵਸ ਮੌਕੇ ਨੋਵਾ ਆਈ.ਵੀ.ਐਫ਼. ਜਲੰਧਰ ਵਲੋਂ ਬੇਔਲਾਦਪਣ ਪ੍ਰਤੀ ਜਾਗਰੂਕਤਾ ਸੰਦੇਸ਼ ਅਗਲੀ ਖ਼ਬਰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਸੁਰੱਖਿਆ ਹੁਣ ਰੱਬ ਆਸਰੇ ਇੱਕ ਹਫ਼ਤੇ ਬਾਅਦ ਵੀ ਨਹੀਂ ਚੱਲੇ ਸਾਮਾਨ ਦੀ ਜਾਂਚ ਕਰਨ ਵਾਲੇ...
Ad Position 24
No active advertisement