26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਿਊ ਰਸੀਲਾ ਨਗਰ ਦੇ ਘਰ ’ਚੋਂ ਟਰੈਕ ਐਂਡ ਟਰੇਸ ਹੋਲੋਗ੍ਰਾਮ ਹਟਾ ਕੇ ਰੱਖੀ 126 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਇਕ ਕਾਬੂ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਤਿੰਦਰ ਪੰਮੀ)–ਆਬਕਾਰੀ ਵਿਭਾਗ ਨੇ ਕ੍ਰਾਈਮ ਬ੍ਰਾਂਚ ਪੁਲਿਸ ਦੇ ਸਹਿਯੋਗ ਨਾਲ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਛਾਪੇਮਾਰੀ ਦੌਰਾਨ ਬਸਤੀ ਦਾਨਿਸ਼ਮੰਦਾਂ ਦੇ ਮੁਹੱਲਾ ਨਿਊ ਰਸੀਲਾ ਨਗਰ ਦੇ ਇਕ ਘਰ ਵਿੱਚੋਂ 126 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਮੌਕੇ ਤੋਂ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਰਣਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ-2 ਡਾ. ਹਰਸਿਮਰਤ ਕੌਰ ਗਰੇਵਾਲ ਤੇ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ-1 ਅਸ਼ੋਕ ਕੁਮਾਰ ਦੀ ਅਗਵਾਈ ਹੇਠ ਆਬਕਾਰੀ ਅਧਿਕਾਰੀ ਜਸਪ੍ਰੀਤ ਸਿੰਘ ਤੇ ਰਮਨ ਭਗਤ ਦੀ ਵਿਸ਼ੇਸ਼ ਟਾਸਕ ਗਰੁੱਪ ਦੀ ਟੀਮ ਨੇ ਆਬਕਾਰੀ ਪੁਲਿਸ ਤੇ ਕ੍ਰਾਈਮ ਬ੍ਰਾਂਚ ਜਲੰਧਰ ਦੀ ਟੀਮ ਨਾਲ ਮਿਲ ਕੇ ਨਿਊ ਰਸੀਲਾ ਨਗਰ ਸਥਿਤ ਮਕਾਨ ਨੰਬਰ 158-ਬੀ ਵਿਖੇ ਛਾਪੇਮਾਰੀ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦੀਪਕ ਪੁੱਤਰ ਸੁਖਦੇਵ ਰਾਜ ਵਾਸੀ ਨਿਊ ਰਸੀਲਾ ਨਗਰ ਅੱਡਾ ਬਸਤੀ ਦਾਨਿਸ਼ਮੰਦਾ ਵਜੋਂ ਹੋਈ ਹੈ। ਡੀ. ਸੀ. (ਆਬਕਾਰੀ) ਰਣਜੀਤ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 48 ਬੋਤਲਾਂ (4 ਪੇਟੀਆਂ) ਰਾਇਲ ਸਟੈਗ, 60 ਬੋਤਲਾਂ ਫਸਟ ਚੋਇਸ ਅਤੇ 18 ਬੋਤਲਾਂ ਆਫ਼ਿਸਰਜ਼ ਚੋਇਸ, ਕੁੱਲ 126 ਬੋਤਲਾਂ ਸ਼ਰਾਬ ਬਰਾਮਦ ਹੋਈਆਂ। ਇਹ ਸਾਰੀਆਂ ਬੋਤਲਾਂ ਪੰਜਾਬ ਵਿੱਚ ਵਿਕਰੀ ਲਈ ਸਨ, ਪਰ ਇਨ੍ਹਾਂ ਉੱਪਰ ਲੱਗੇ ਟਰੈਕ ਐਂਡ ਟਰੇਸ ਹੋਲੋਗ੍ਰਾਮ ਹਟਾਏ ਹੋਏ ਸਨ। ਆਬਕਾਰੀ ਵਿਭਾਗ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਕ੍ਰਾਈਮ ਬ੍ਰਾਂਚ ਜਲੰਧਰ ਵਿੱਚ ਕੇਸ ਦਰਜ ਕਰਨ ਦੀ ਕਾਰਵਾਈ ਜਾਰੀ ਹੈ। ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰਾਹ ਜਾਂਦੇ ਪ੍ਰਵਾਸੀ ਵਿਅਕਤੀ ਤੋਂ ਲੁਟੇਰੇ ਨਕਦੀ ਖੋਹ ਕੇ ਫ਼ਰਾਰ ਅਗਲੀ ਖ਼ਬਰ ਵਕੀਲਾਂ ਦੀ ਲੜੀਵਾਰ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ, ਨੋ ਵਰਕ ਡੇਅ ਧਰਨਾ 22ਵੇਂ ਦਿਨ ਵੀ ਰਿਹਾ ਜਾਰੀ
Ad Position 24