26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਹਿਰੂ ਗਾਰਡਨ ਸਕੂਲ ਦਾ ਬਾਸਕਟਬਾਲ ’ਚ ਦਬਦਬਾ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ ( ਡਾ ਜਤਿੰਦਰ ਸਾਬੀ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਦੀਆਂ ਬਾਸਕਟਬਾਲ ਖਿਡਾਰਨਾਂ ਨੇ ਜੋਨ ਨੰਬਰ-2 ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਅਤੇ ਅੰਡਰ-19 ਵਰਗ ਦੀਆਂ ਦੋਵੇਂ ਟੀਮਾਂ ਨੂੰ ਚੈਂਪੀਅਨ ਬਣਾਉਂਦੇ ਹੋਏ ਸੋਨ ਤਗਮੇ ਆਪਣੇ ਨਾਮ ਕੀਤੇ। ਦੋਵੇਂ ਵਰਗਾਂ ਵਿੱਚ ਜਿੱਤ ਦਰਜ ਕਰਕੇ ਸਕੂਲ ਨੇ ਇਕ ਵਾਰ ਫਿਰ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਅੰਡਰ-19 ਵਰਗ ਦੇ ਫਾਈਨਲ ਮੁਕਾਬਲੇ ਵਿੱਚ ਨਹਿਰੂ ਗਾਰਡਨ ਸਕੂਲ ਦੀ ਟੀਮ ਨੇ ਕੈਂਬਰਿਜ ਸਕੂਲ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਵਰਗ ਦੇ ਫਾਈਨਲ ਵਿੱਚ ਮਾਡਲ ਟਾਊਨ ਸਕੂਲ ਨੂੰ ਮਾਤ ਦੇ ਕੇ ਸੋਨ ਤਗਮਾ ਜਿੱਤਿਆ। ਦੋਵੇਂ ਟੀਮਾਂ ਦੀ ਇਸ ਸਫਲਤਾ ਪਿੱਛੇ ਕੋਚ ਅਨੂਪ ਕੁਮਾਰ ਵੱਲੋਂ ਕਰਵਾਈ ਗਈ ਨਿਯਮਤ ਅਤੇ ਸਖ਼ਤ ਸਿਖਲਾਈ ਹੈ। ਪ੍ਰਿੰਸੀਪਲ ਸ੍ਰੀਮਤੀ ਗੋਹਰੀਨਾ ਨੇ ਜੇਤੂ ਖਿਡਾਰਨਾਂ, ਕੋਚ ਸ੍ਰੀ ਅਨੂਪ ਕੁਮਾਰ, ਖੇਡ ਇੰਚਾਰਜ ਅਤੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸੁਧੀਰ ਕੁਮਾਰ ਅਤੇ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਜਸਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਖਿਡਾਰਨਾਂ ਨੂੰ ਜ਼ਲ੍ਹਿਾ, ਪੰਜਾਬ ਅਤੇ ਨੈਸ਼ਨਲ ਸਕੂਲ ਖੇਡਾਂ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨ ਤਗਮੇ ਜਿੱਤਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਲੈਕਚਰਾਰ ਬਲਕਾਰ ਸਿੰਘ, ਲੈਕਚਰਾਰ ਬਾਇਓਲੋਜੀ ਰਜਨੀਸ਼ ਸ਼ਰਮਾ ਅਤੇ ਲੈਕਚਰਾਰ ਪੋਲੀਟੀਕਲ ਸਾਇੰਸ ਬਰਜੇਸ਼ ਨੇ ਵੀ ਜੇਤੂ ਟੀਮਾਂ ਅਤੇ ਕੋਚਿੰਗ ਸਟਾਫ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮੂਹ ਸਟਾਫ ਅਤੇ ਵਿਦਿਆਰਥਣਾਂ ਨੇ ਵੀ ਇਸ ਇਤਿਹਾਸਕ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਇੰਡਕਸ਼ਨ ਪ੍ਰੋਗਰਾਮ-‘ਆਗਾਜ਼’ ਕਰਵਾਇਆ ਅਗਲੀ ਖ਼ਬਰ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵਲੋਂ ਛਾਪੇਮਾਰੀ, ਭੀਖ ਮੰਗਦੀਆਂ ਦੋ ਬੱਚੀਆਂ ਛੁਡਾਈਆਂ
Ad Position 24