26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਇੰਡਕਸ਼ਨ ਪ੍ਰੋਗਰਾਮ-‘ਆਗਾਜ਼’ ਕਰਵਾਇਆ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਸਪਾਲ ਸਿੰਘ)-ਟ੍ਰਿਨਿਟੀ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਸੈਸ਼ਨ 2026-27 ਲਈ ‘ਆਈਕਿਊਏਸੀ’ ਦੇ ਯਤਨਾਂ ਦੇ ਨਾਲ ਨਵੇਂ ਆਏ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਲਈ ਕਰਵਾਇਆ ਗਿਆ ਦੋ ਦਿਨਾਂ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ-ਆਗਾਜ਼ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਰੈਵ. ਡਾ. ਜੋਸ ਸੇਬੇਸਟੀਅਨ ਮੁੱਖ ਮਹਿਮਾਨ ਵਜੋਂ ਪਹੁੰਚੇ । ਇਨ੍ਹਾਂ ਤੋਂ ਇਲਾਵਾ ਸਾਫਟ ਟੈਕ ਸਮਾਰਟ ਸਲਿਊਸ਼ਨਜ਼ ਦੇ ਸੀਈਓ ਰੈਵ. ਫਾਦਰ ਡਿੰਨ ਪੀ. ਜੋਹਨ, ਟ੍ਰਿਨਿਟੀ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਥਾਮਸ ਕੋਲੇਨਚੇਰੀ, ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਜੀਬੂ ਜੋਸਫ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ । ਟ੍ਰਿਨਿਟੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ ਨੇ ਮਹਿਮਾਨਾਂ ਦਾ ਪ੍ਰੋਗਰਾਮ ਵਿਚ ਪਹੁੰਚਣ ਲਈ ਸਵਾਗਤ ਕੀਤਾ। ਇਸ ਦੋ ਦਿਨਾਂ ਇੰਡਕਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਵਿਦਿਆਰਥੀਆਂ ਲਈ ਡਰੀਮ ਪਰੇਡ, ਆਈਸ-ਬ੍ਰੇਕਿੰਗ ਸੈਸ਼ਨ, ਜਿੰਮ ਅਤੇ ਫਿਟਨੈਸ, ਸੁੰਦਰਤਾ ਅਤੇ ਤੰਦਰੁਸਤੀ ਦੀਆਂ ਗਤੀਵਿਧੀਆਂ ਅਤੇ ਤਕਨਾਲੋਜੀ-ਅਧਾਰਿਤ ਮੁਕਾਬਲੇ ਕਰਵਾਏ ਗਏ। ਦੂਸਰਾ ਦਿਨ ਵਿਦਿਆਰਥੀਆਂ ਨੂੰ ਕਾਲਜ ਦੇ ਵੱਖ-ਵੱਖ ਸੈੱਲਾਂ ਅਤੇ ਕਲੱਬਾਂ ਅਤੇ ਸੰਪੂਰਨ ਵਿਕਾਸ ਲਈ ਉਪਲਬਧ ਮੌਕਿਆਂ ਨਾਲ ਜਾਣੂ ਕਰਵਾਉਣ ‘ਤੇ ਕੇਂਦਰਿਤ ਸੀ। ਇਸ ਮੌਕੇ ਟ੍ਰਿਨਿਟੀ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਏਸੀਸੀ ਸੀਮੈਂਟ ਕੰਪਨੀ ਵਿਚ ਸਹਾਇਕ ਮੈਨੇਜਰ ਅਨੁਜ ਨੇ ਪ੍ਰੇਰਣਾਦਾਇਕ ਇੰਟਰਐਕਟਿਵ ਸੈਸ਼ਨ ’ਚ ਹਿੱਸਾ ਲਿਆ। ਸਮਾਪਤੀ ਮੌਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਡਾ. ਜੋਸ ਸੇਬੇਸਟੀਅਨ ਵਲੋਂ ਇਨਾਮ ਵੰਡੇ ਗਏ। ਬੀ.ਐੱਸ.ਸੀ. ਨਾਨ-ਮੈਡੀਕਲ ਦੀ ਵਿਦਿਆਰਥਣ ਤਨਵੀਰ ਨੂੰ ਉਨ੍ਹਾਂ ਦੀ ਸਮੁੱਚੀ ਭਾਗੀਦਾਰੀ ਅਤੇ ਪ੍ਰਦਰਸ਼ਨ ਦੇ ਆਧਾਰ ‘ਤੇ ਰਾਈਜ਼ਿੰਗ ਸਟਾਰ 2026 ਦਾ ਖ਼ਿਤਾਬ ਦਿੱਤਾ ਗਿਆ। ਇਹ ਪ੍ਰੋਗਰਾਮ ਡਾ. ਨੀਤੂ ਖੰਨਾ ਅਤੇ ਸਹਾਇਕ ਪ੍ਰੋਫੈਸਰ ਰੁਪਾਲੀ ਵਾਲੀਆ ਅਤੇ ਦੀਪਿਕਾ ਸ਼ਰਮਾ ਦੇ ਸਾਂਝੇ ਯਤਨਾਂ ਰਾਹੀ ਉਲੀਕਿਆ ਗਿਆ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਪਰਾਸ਼ਰ, ਟ੍ਰਿਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੇ ਪ੍ਰਿੰਸੀਪਲ ਡਾ. ਸ਼ੀਨੂ ਨਈਅਰ, ਰੈਵ. ਸਿਸਟਰ ਪ੍ਰੇਮਾ , ਰੈਵ. ਸਿਸਟਰ ਰੀਟਾ, ਆਈ.ਕਿਊ.ਏ.ਸੀ. ਸੈੱਲ ਦੇ ਕੋਆਰਡੀਨੇਟਰ ਡਾ. ਨੀਤੂ ਖੰਨਾ ਅਤੇ ਸਹਾਇਕ ਪ੍ਰੋਫੈਸਰ ਰੁਪਾਲੀ ਵਾਲੀਆਂ ਵੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇਖਣ ਪੁੱਜੀ ਡਾ. ਜਸਲੀਨ ਸੇਠੀ ਅਗਲੀ ਖ਼ਬਰ ਨਹਿਰੂ ਗਾਰਡਨ ਸਕੂਲ ਦਾ ਬਾਸਕਟਬਾਲ ’ਚ ਦਬਦਬਾ
Ad Position 24