26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੀਟੀ ਗਰੁੱਪ ਨੇ ਤਿਆਰ ਕੀਤਾ ਏ.ਆਈ. ਆਧਾਰਿਤ ਸੰਚਾਰ ਸਿਸਟਮ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਸਪਾਲ ਸਿੰਘ)-ਖੋਜ ਅਤੇ ਨਵੀਨਤਾ ਦੇ ਖੇਤਰ ਵਿਚ ਇਕ ਹੋਰ ਉਪਲਬਧੀ ਹਾਸਿਲ ਕਰਦਿਆਂ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਨੇ ਬੋਲਣ ਅਤੇ ਸੁਣਨ ਤੋਂ ਅਸਮਰੱਥ ਵਿਅਕਤੀਆਂ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਸੰਕੇਤਕ ਪਛਾਣ ਪ੍ਰਣਾਲੀ ਵਿਕਸਿਤ ਕੀਤੀ ਹੈ। ਇਹ ਆਧੁਨਿਕ ਸਿਸਟਮ ਹੱਥਾਂ ਦੇ ਸੰਕੇਤਾਂ ਨੂੰ ਰੀਅਲ ਟਾਈਮ ਵਿੱਚ ਪਛਾਣ ਕੇ ਉਨ੍ਹਾਂ ਨੂੰ ਤੁਰੰਤ ਲਿਖਤ ਅਤੇ ਆਵਾਜ਼ ਵਿੱਚ ਬਦਲ ਦਿੰਦਾ ਹੈ, ਜਿਸ ਨਾਲ ਸੰਚਾਰ ਹੋਰ ਆਸਾਨ ਅਤੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ । ਇਹ ਪ੍ਰਣਾਲੀ ਆਰਟੀਫਿਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਕੰਪਿਊਟਰ ਵਿਜ਼ਨ ਤਕਨਾਲੋਜੀ ‘ਤੇ ਆਧਾਰਿਤ ਹੈ। ਇਸ ਵਿੱਚ ਟੈਂਸਰਫਲੋ, ਓਪਨਸੀਵੀ, ਮੀਡੀਆ ਪਾਈਪ, ਰੈਂਡਮ ਫਾਰੈਸਟ, ਨੰਪਾਈ, ਪਿਲੋ, ਪਾਂਡਾਸ, ਜੌਬਲਿਬ, ਪਾਈ ਕੈਮਰਾ-2 ਅਤੇ ਸਾਕੇਟ ਪ੍ਰੋਗ੍ਰਾਮਿੰਗ ਵਰਗੀਆਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕੀਤੀ ਗਈ ਹੈ । ਕੈਮਰੇ ਰਾਹੀਂ ਮਿਲੀ ਲਾਈਵ ਵੀਡੀਓ ਦਾ ਵਿਸ਼ਲੇਸ਼ਣ ਕਰਕੇ ਤਿਆਰ ਕੀਤਾ ਗਿਆ ਮਾਡਲ ਕੁਝ ਹੀ ਸਕਿੰਟਾਂ ਵਿੱਚ ਸੰਬੰਧਿਤ ਲਿਖਤ ਅਤੇ ਆਵਾਜ਼ ਤਿਆਰ ਕਰ ਦਿੰਦਾ ਹੈ । ਇਸ ਸਿਸਟਮ ਵਿੱਚ ਟੈਕਸਟ-ਟੂ-ਸਪੀਚ ਸੁਵਿਧਾ ਵੀ ਦਿੱਤੀ ਗਈ ਹੈ, ਜੋ ਸੰਕੇਤਾਂ ਨੂੰ ਤੁਰੰਤ ਆਵਾਜ਼ ਵਿੱਚ ਬਦਲ ਦਿੰਦੀ ਹੈ । ਇਹ ਤਕਨਾਲੋਜੀ ਹਸਪਤਾਲਾਂ, ਵਿਦਿਅਕ ਸੰਸਥਾਵਾਂ, ਸਰਕਾਰੀ ਦਫ਼ਤਰਾਂ, ਗ੍ਰਾਹਕ ਸੇਵਾ ਕੇਂਦਰਾਂ, ਜਨਤਕ ਥਾਵਾਂ ਅਤੇ ਘਰਾਂ ਵਿੱਚ ਗੂੰਗੇ-ਬਹਿਰੇ ਅਤੇ ਬੋਲਣ ਤੋਂ ਅਸਮਰੱਥ ਵਿਅਕਤੀਆਂ ਨਾਲ ਸੰਚਾਰ ਨੂੰ ਹੋਰ ਆਸਾਨ ਬਣਾਏਗੀ । ਭਵਿੱਖ ਵਿੱਚ ਇਸ ਨੂੰ ਸਹਾਇਕ ਉਪਕਰਣਾਂ ਅਤੇ ਸਮਾਰਟ ਪ੍ਰਣਾਲੀਆਂ ਨਾਲ ਵੀ ਜੋੜਿਆ ਜਾ ਸਕੇਗਾ ।
Ad Position 22
No active advertisement
ਪਿਛਲੀ ਖ਼ਬਰ ਐੱਸ. ਆਈ. ਆਰ. ਤਹਿਤ ਘਰ-ਘਰ ਸਰਵੇ ਦਾ ਸੌ ਫ਼ੀਸਦੀ ਕੰਮ ਮੁਕੰਮਲ ਕਰਨ ਵਾਲੇ 32 ਬੀ.ਐਲ.ਓਜ਼ ਦਾ ਸਨਮਾਨ ਅਗਲੀ ਖ਼ਬਰ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇਖਣ ਪੁੱਜੀ ਡਾ. ਜਸਲੀਨ ਸੇਠੀ
Ad Position 24