26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਐੱਸ. ਆਈ. ਆਰ. ਤਹਿਤ ਘਰ-ਘਰ ਸਰਵੇ ਦਾ ਸੌ ਫ਼ੀਸਦੀ ਕੰਮ ਮੁਕੰਮਲ ਕਰਨ ਵਾਲੇ 32 ਬੀ.ਐਲ.ਓਜ਼ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਤਿੰਦਰ ਪੰਮੀ)–ਜ਼ਿਲ੍ਹੇ ਅੰਦਰ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਤਹਿਤ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮਕੰਮਲ ਕਰਨ ਵਾਲੇ 32 ਬੂਥ ਲੈਵਲ ਅਫ਼ਸਰਾਂ ਦਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਵੱਲੋਂ ਸਨਮਾਨ ਕੀਤਾ ਗਿਆ। ਬੂਥ ਲੈਵਲ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਤੇ ਕਾਰਗੁਜ਼ਾਰੀ ਨੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹੋਰਨਾਂ ਬੀ.ਐਲ.ਓਜ਼ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਸਫ਼ਲਤਾ ਵਿੱਚ ਬੀ.ਐੱਲ.ਓ. ਦੀ ਭੂਮਿਕਾ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਪੂਰੀ ਨਿਸ਼ਠਾ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦਿਆਂ ਐਸ.ਆਈ.ਆਰ. ਤਹਿਤ ਨਿਰਧਾਰਿਤ ਮਿਤੀ ਤੋਂ ਪਹਿਲਾਂ ਘਰ-ਘਰ ਸਰਵੇ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਹੈ, ਜੋ ਹੋਰਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਅਤੇ ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਵੀ ਮੌਜੂਦ ਸਨ। ਡੀ. ਸੀ. ਵਾਲੀਆ ਨੇ ਹੋਰਨਾਂ ਬੀ.ਐੱਲ.ਓਜ਼ ਨੂੰ ਵੀ ਘਰ-ਘਰ ਸਰਵੇ ਵਿੱਚ ਤੇਜ਼ੀ ਲਿਆਉਂਦਿਆਂ ਇਸ ਨੂੰ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ।
ਡੀ. ਸੀ. ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਬੂਥ ਲੈਵਲ ਅਫ਼ਸਰ
ਵਿਧਾਨ ਸਭਾ ਹਲਕਾ ਫਿਲੌਰ ਤੋਂ ਧਰਮਿੰਦਰਜੀਤ (ਬੂਥ ਨੰ.49), ਬੂਟਾ ਰਾਮ (ਬੂਥ ਨੰ.88), ਬਲਵਿੰਦਰ ਕੌਰ (ਬੂਥ ਨੰ.12), ਜਸਦੀਪ ਸਿੰਘ (ਬੂਥ ਨੰ.149), ਮੋਨਿਕਾ (ਬੂਥ ਨੰ.158), ਵਿਧਾਨ ਸਭਾ ਹਲਕਾ ਨਕੋਦਰ ਤੋਂ ਕੁਲਵਿੰਦਰ ਸਿੰਘ (ਬੂਥ ਨੰ.27), ਨਰੇਸ਼ ਕੁਮਾਰ (ਬੂਥ ਨੰ.184), ਪਰਮਜੀਤ ਕੌਰ (ਬੂਥ ਨੰ.190), ਅਮਨਦੀਪ (ਬੂਥ ਨੰ.216), ਕਮਲਜੀਤ ਰਾਮ (ਬੂਥ ਨੰ.123), ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਪ੍ਰਭਜਿੰਦਰ ਸਿੰਘ (ਬੂਥ ਨੰ.23) ਮਨਵੀਤ ਸਿੰਘ (ਬੂਥ ਨੰ.72),ਰੁਪਿੰਦਰਜੀਤ ਸਿੰਘ (ਬੂਥ ਨੰ.31), ਤੀਰਥ ਕੌਰ (ਬੂਥ ਨੰ.198), ਰਣਜੀਤ ਸਿੰਘ (ਬੂਥ ਨੰ.207), ਧਰਵਿੰਦਰ ਸਿੰਘ (ਬੂਥ ਨੰ.248), ਹਰਜੀਤ ਕੌਰ (ਬੂਥ ਨੰ.231), ਬਲਵਿੰਦਰ ਕੌਰ (ਬੂਥ ਨੰ.236), ਮਨਜਿੰਦਰ ਸਿੰਘ (ਬੂਥ ਨੰ.105), ਬਲਵਿੰਦਰ ਕੌਰ (ਬੂਥ ਨੰ.106), ਸ਼ੋਵਿੰਦ ਕੁਮਾਰ (ਬੂਥ ਨੰ.129), ਇੰਦਰਜੀਤ ਸਿੰਘ (ਬੂਥ ਨੰ.163), ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਸੁਮਨ ਬਾਲਾ (ਬੂਥ ਨੰ.97), ਰਾਜੀਵ ਕੁਮਾਰ (ਬੂਥ ਨੰ.61), ਸੁਮਨ ਸ਼ਰਮਾ (ਬੂਥ ਨੰ.134), ਮੀਨੂੰ (ਬੂਥ ਨੰ.116), ਪੂਨਮ ਬਜਾਜ (ਬੂਥ ਨੰ.119), ਰਾਜੇਸ਼ ਕੁਮਾਰ (ਬੂਥ ਨੰ.121), ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਤੋਂ ਜਤਿਨ ਅਗਰਵਾਲ (ਬੂਥ ਨੰ.119) ਅਤੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਤੋਂ ਪ੍ਰਦੀਪ ਕੁਮਾਰ ਪਾਠਕ (ਬੂਥ ਨੰ.115), ਗਣੇਸ਼ ਕੁਮਾਰ (ਬੂਥ ਨੰ.121) ਅਤੇ ਸੰਦੀਪ ਕੁਮਾਰ (ਬੂਥ ਨੰ.106)।
Ad Position 22
No active advertisement
ਪਿਛਲੀ ਖ਼ਬਰ ਦੋਆਬਾ ਖਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਵਲੋਂ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ‘ਹਿੱਕੀ’ ਦਾ ਸਨਮਾਨ ਅਗਲੀ ਖ਼ਬਰ ਸੀਟੀ ਗਰੁੱਪ ਨੇ ਤਿਆਰ ਕੀਤਾ ਏ.ਆਈ. ਆਧਾਰਿਤ ਸੰਚਾਰ ਸਿਸਟਮ
Ad Position 24