26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਦੋਆਬਾ ਖਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਵਲੋਂ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ‘ਹਿੱਕੀ’ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਸਪਾਲ ਸਿੰਘ)-ਦੋਆਬਾ ਖਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਸ਼ੋਕ ਸਰੀਨ ‘ਹਿੱਕੀ’ ਦਾ ਮਾਰਕੀਟ ਪਹੁੰਚਣ ‘ਤੇ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਅਤੇ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਸਰੀਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਅਸ਼ੋਕ ਸਰੀਨ ‘ਹਿੱਕੀ’ ਨੇ ਐਸੋਸੀਏਸ਼ਨ ਦੇ ਇਸ ਮਾਨ-ਸਨਮਾਨ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਵਪਾਰੀ ਵਰਗ ਦੀਆਂ ਮੰਗਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ । ਇਸ ਮੌਕੇ ਜੋਗਿੰਦਰ ਸਿੰਘ ਸੈਣੀ ਤੋਂ ਇਲਾਵਾ ਚੇਅਰਮੈਨ ਡਾ. ਟੀ. ਐਸ. ਰੰਧਾਵਾ, ਜਨਰਲ ਸਕੱਤਰ ਸੰਦੇਸ਼ ਗੁਪਤਾ, ਵਾਈਸ ਪ੍ਰਧਾਨ ਪ੍ਰਜੈ ਸ਼ਰਮਾ, ਖਜ਼ਾਨਚੀ ਅਕਿਤ ਅਗਰਵਾਲ, ਕੌਂਸਲਰ ਅਸ਼ਵਨੀ ਢੰਡ, ਕਾਰਜਕਾਰਨੀ ਮੈਂਬਰ ਪਵਨ ਕੁਮਾਰ, ਸ਼ਦਰਸ਼ਨ ਸਿੰਘ ਸੈਣੀ, ਸ਼ਿਵਮ ਵਿਜ, ਸੁਮੀਤ ਜਿੰਦਲ, ਰਣਜੀਤ ਸਿੰਘ ਸੇਠੀ, ਰਾਜ ਬੱਬਰ, ਹਰਮਿੰਦਰ ਸਿੰਘ ਭੋਗਲ, ਦਿਨੇਸ਼ ਕੁਮਾਰ,ਗਗਨ ਚੌਹਾਨ, ਹਰੀਸ਼ ਗੁਪਤਾ, ਸਤੀਸ਼ ਕੁਮਾਰ, ਅਨਿਲ ਕੁਮਾਰ, ਵਿਜੇ ਕੁਮਾਰ, ਸੁਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਇਨਰਵ੍ਹੀਲ ਕਲੱਬ ਸਮਾਜ ਸੇਵਾ ਦੇ ਖੇਤਰ ’ਚ ਲਗਾਤਾਰ ਪਾ ਰਿਹੈ ਆਪਣਾ ਯੋਗਦਾਨ ਅਗਲੀ ਖ਼ਬਰ ਐੱਸ. ਆਈ. ਆਰ. ਤਹਿਤ ਘਰ-ਘਰ ਸਰਵੇ ਦਾ ਸੌ ਫ਼ੀਸਦੀ ਕੰਮ ਮੁਕੰਮਲ ਕਰਨ ਵਾਲੇ 32 ਬੀ.ਐਲ.ਓਜ਼ ਦਾ ਸਨਮਾਨ
Ad Position 24