26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗੁਰਪ੍ਰੀਤ ਸਿੰਘ ਗੋਲਡੀ ਖਾਲਸਾ ਨਵੀਂ ਸਬਜ਼ੀ ਤੇ ਫਲ ਮੰਡੀ ਮਕਸੂਦਾਂ ਦੇ ਸਰਬਸੰਮਤੀ ਨਾਲ ਬਣੇ ਪ੍ਰਧਾਨ ਮੰਡੀ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨੇ ਨਵ-ਨਿਯੁਕਤ ਪ੍ਰਧਾਨ ਗੋਲਡੀ ਖਾਲਸਾ ਨੂੰ ਦਿੱਤੀ ਹਮਾਇਤ

Ad Position 21
No active advertisement
ਅਜੀਤ ਡੈਸਕ 29-07-2026
ਜਲੰਧਰ, 28 ਜੁਲਾਈ (ਜਤਿੰਦਰ ਪੰਮੀ)–ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਖੇ ਸਮੂਹ ਆੜ੍ਹਤੀਆਂ ਵਲੋਂ ਸਬਜ਼ੀ ਤੇ ਫਲ ਮੰਡੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸਰਬਸੰਮਤੀ ਨਾਲ ਖਾਲਸਾ ਪੋਟੈਟੋ ਦੇ ਐੱਮ.ਡੀ. ਅਤੇ ਜਲੰਧਰ ਪੋਟੈਟੋ ਗਰੋਅਰਜ਼ ਐਸੋਸੀਏਸ਼ਨ ਦੇ ਪ੍ਰਮੁੱਖ ਗੁਰਪ੍ਰੀਤ ਸਿੰਘ ਗੋਲਡੀ ਖਾਲਸਾ ਨੂੰ ਸੌਂਪੀ ਗਈ। ਮੰਗਲਵਾਰ ਨੂੰ ਨਵੀਂ ਸਬਜ਼ੀ ਮੰਡੀ ਵਿੱਚ ਕਰਵਾਈ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ਸੀਨੀਅਰ ਆੜ੍ਹਤੀ ਸੁਭਾਸ਼ ਢੱਲ, ਡਿੰਪੀ ਸਚਦੇਵਾ, ਪਰਵੇਸ਼ ਕੁਮਾਰ, ਜਸਦੀਪ ਸਿੰਘ ਸੋਨੂ ਖਾਲਸਾ, ਜਿੰਮੀ ਸ਼ੇਖਰ ਕਾਲੀਆ, ਸੰਨੀ ਬੱਤਰਾ, ਜੌਨੀ ਬੱਤਰਾ, ਤਰੁਣ ਬਠਲਾ, ਮਨੀਸ਼ ਭਾਂਬਰੀ, ਅਨਿਲ ਘਈ, ਰਾਜੀਵ ਧਮੀਜਾ, ਸਾਹਿਲ ਪਪਨੇਜਾ, ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਹਿੰਦਰਜੀਤ ਸਿੰਘ ਸ਼ੰਟੀ ਬੱਤਰਾ, ਸਾਬਕਾ ਚੇਅਰਮੈਨ ਮੁਕੇਸ਼ ਮੋਨੂ ਪੁਰੀ, ਸਮੂਹ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਲਵਲੀ, ਜਨਰਲ ਸਕੱਤਰ ਵਿੱਕੀ ਵਿਸ਼ਾਲ ਗੁਲਾਟੀ, ਹਨੀ ਮੱਟੂ, ਰਾਹੁਲ ਬਜਾਜ, ਮਿੰਕੂ ਅਟਵਾਲ, ਕਵਲਜੀਤ ਸਿੰਘ ਪ੍ਰਿੰਸ, ਪੰਮਾ ਕਪਿਲ ਕਪੂਰਥਲਾ ਅਤੇ ਮਹੇਸ਼ ਮਖੀਜਾ ਨੇ ਗੁਰਪ੍ਰੀਤ ਸਿੰਘ ਗੋਲਡੀ ਖਾਲਸਾ ਨੂੰ ਪ੍ਰਧਾਨ ਐਲਾਨਿਆ ਅਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਆੜ੍ਹਤੀ ਸੁਭਾਸ਼ ਢੱਲ ਅਤੇ ਡਿੰਪੀ ਸਚਦੇਵਾ ਨੇ ਕਿਹਾ ਕਿ ਪ੍ਰਧਾਨ ਗੋਲਡੀ ਖਾਲਸਾ ਦੀ ਅਗਵਾਈ ਹੇਠ ਮਕਸੂਦਾਂ ਨਵੀਂ ਸਬਜ਼ੀ ਮੰਡੀ ਦੇ ਵਿਕਾਸ ਨੂੰ ਹੋਰ ਤੇਜ਼ੀ ਮਿਲੇਗੀ ਅਤੇ ਮੰਡੀ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਆੜ੍ਹਤੀ ਜਿੰਮੀ ਸ਼ੇਖਰ ਕਾਲੀਆ ਨੇ ਕਿਹਾ ਕਿ ਗੋਲਡੀ ਖਾਲਸਾ ਦੀ ਅਗਵਾਈ ਵਿੱਚ ਵੱਖ-ਵੱਖ ਧੜਿਆਂ ਵਿੱਚ ਵੰਡੀਆਂ ਮੰਡੀ ਐਸੋਸੀਏਸ਼ਨਾਂ ਇੱਕ ਝੰਡੇ ਹੇਠ ਇਕਜੁੱਟ ਹੋਣਗੀਆਂ ਅਤੇ ਮੰਡੀ ਵਿੱਚ ਸਿਰਫ਼ ਇੱਕ ਹੀ ਐਸੋਸੀਏਸ਼ਨ ਕੰਮ ਕਰੇਗੀ। ਸਮੂਹ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਵਲਜੀਤ ਸਿੰਘ ਲਵਲੀ ਨੇ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਨਵ-ਨਿਯੁਕਤ ਪ੍ਰਧਾਨ ਗੋਲਡੀ ਖਾਲਸਾ ਦੀ ਅਗਵਾਈ ਹੇਠ ਕੰਮ ਕਰੇਗੀ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਗੋਲਡੀ ਖਾਲਸਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਨਵੀਂ ਸਬਜ਼ੀ ਅਤੇ ਫਲ ਮੰਡੀ ਮਕਸੂਦਾਂ ਦੇ ਸੀਨੀਅਰ ਆੜ੍ਹਤੀਆਂ ਨੂੰ ਨਾਲ ਲੈ ਕੇ ਇੱਕ ਵੱਡੀ ਕਮੇਟੀ ਦਾ ਗਠਨ ਕਰਨਗੇ, ਜੋ 24 ਘੰਟੇ ਮੰਡੀ ਦੇ ਕਾਰੋਬਾਰੀਆਂ ਦੀ ਸੇਵਾ ਲਈ ਹਾਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਮੰਡੀ ਦੇ ਸਾਰੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਮੰਡੀ ਦੇ ਕੰਮਕਾਜ ਵਿੱਚ ਸਿਆਸੀ ਦਖ਼ਲਅੰਦਾਜ਼ੀ ਨੂੰ ਖਤਮ ਕੀਤਾ ਜਾਵੇਗਾ। ਆੜ੍ਹਤੀ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਮੰਡੀ ਦੇ ਅੰਦਰ ਹੀ ਆਪਸੀ ਸਹਿਯੋਗ ਨਾਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਏਕਤਾ ਨਗਰ ਵਿਖੇ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ ਲੋਕ ਅਗਲੀ ਖ਼ਬਰ ਸਰਕਾਰ ਦੇ ਉਪਰਾਲਿਆਂ ਸਦਕਾ ਹਰ ਖੇਤਰ ’ਚ ਮੱਲਾਂ ਮਾਰ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ : ਮੋਹਿੰਦਰ ਭਗਤ
Ad Position 24