27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਲੋਹੀਆਂ ’ਚ ਸਫ਼ਾਈ ਸੇਵਕਾਂ ਵਲੋਂ ਕੰਮ ਛੋੜ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 29-07-2026
ਲੋਹੀਆਂ ਖਾਸ, 28 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਉੱਤੇ ਸੰਗਰੂਰ ਤੋਂ ਬਾਅਦ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉੱਪਰ ਪੁਲਿਸ ਦੁਆਰਾ ਅੰਨ੍ਹੇਵਾਹ ਲਾਠੀਚਾਰਜ ਕਰਨ ’ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਤਿੱਖੇ ਵਿਰੋਧ ਦਰਜ ਕਰਵਾਏ ਜਾ ਰਹੇ ਹਨ ਉਥੇ ਹੁਣ 30 ਜੁਲਾਈ ਨੂੰ ਪੰਜਾਬ ਬੰਦ ਦਾ ਜਿਹੜੀਆਂ ਵੀ ਜਥੇਬੰਦੀਆਂ ਨੇ ਐਲਾਨ ਕੀਤਾ ਹੈ, ਉਸਦਾ ਅਸੀਂ ਭਰਪੂਰ ਸਮਰਥਨ ਕਰਾਂਗੇ, ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ‘ਨਗਰ ਪੰਚਾਇਤ ਲੋਹੀਆਂ ਵਿਖੇ ਚੱਲ ਰਹੀ ਸਫਾਈ ਸੇਵਕਾਂ ਦੀ ਕੰਮ ਛੋੜ ਹੜਤਾਲ ਮੌਕੇ ਬੋਲਦਿਆਂ ਸਫ਼ਾਈ ਸੇਵਕ ਯੂਨੀਅਨ ਲੋਹੀਆਂ ਦੇ ਪ੍ਰਧਾਨ ਸੰਦੀਪ ਸਿੰਘ ਸੋਨੂੰ ਨੇ ਹਾਜਰੀਨ ਨਾਲ ਸਾਂਝੇ ਕੀਤੇ| ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਬਰਨਾਲਾ ਵਿੱਚ 8 ਜੁਲਾਈ ਤੋਂ ਹੜਤਾਲ ਤੇ ਚਲੇ ਆ ਰਹੇ ਸਫਾਈ ਮਜ਼ਦੂਰਾਂ ਉੱਪਰ ਕੀਤੇ ਤਸ਼ੱਦਦ ਵਿਰੁੱਧ ਕੀਤੇ ਜਾ ਰਹੇ ਬੰਦ ਦਾ ਅਸੀਂ ਗੱਜ ਵੱਜ ਕੇ ਸਮਰਥਨ ਕਰਾਂਗੇ| ਇਸ ਮੌਕੇ ਸੰਦੀਪ ਸਿੰਘ, ਰਕੇਸ਼ ਕੁਮਾਰ, ਰਾਜ ਕੁਮਾਰ, ਰਸ਼ਪਾਲ ਸਿੰਘ, ਸੰਦੀਪ ਕੁਮਾਰ ਸਮੇਤ ਵੱਡੀ ਗਿਣਤੀ ’ਚ ਸਫਾਈ ਸੇਵਕ ਵੀ ਹਾਜਰ ਸਨ|
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਆਦਮਪੁਰ ਦਾ ਜ਼ੋਨਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ ਅਗਲੀ ਖ਼ਬਰ ਲੋਹੀਆਂ ਦੇ ਪਿੰਡ ਟੁਰਨਾ ’ਚ ‘ਮੇਰਾ ਪਿੰਡ 360 ਸੈਂਟਰ’ ਦੀ ‘ਸ਼ੁੱਭ ਆਰੰਭਤਾ’
Ad Position 24