27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਿੱਖਿਆ ਵਿਭਾਗ ਆਦਮਪੁਰ ਦਾ ਜ਼ੋਨਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸ਼ੁਰੂ

Ad Position 21
No active advertisement
ਅਜੀਤ ਡੈਸਕ 29-07-2026
ਆਦਮਪੁਰ, 28 ਜੁਲਾਈ (ਹਰਪ੍ਰੀਤ ਸਿੰਘ)- ਆਦਮਪੁਰ ਦੇ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਦਾ ਜੋਨਲ ਟੂਰਨਾਮੈਂਟ ਅੱਜ ਆਰੰਭ ਹੋ ਗਿਆ, ਜਿਸ ਵਿਚ ਖੋ ਖੋ, ਕਬੱਡੀ, ਵਾਲੀਬਾਲ, ਫੁੱਟਬਾਲ,ਬੈਡਮਿੰਟਨ, ਕ੍ਰਿਕਟ, ਬਾਸਕਟਬਾਲ ਦੇ ਮੁਕਾਬਲੇ ਹੋਣਗੇ। ਇਸ ਟੂਰਨਾਮੈਂਟ ਦਾ ਉਦਘਾਟਨ ਅੱਜ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਰਾਮ ਆਸਰਾ ਸਟੇਟ ਐਵਾਰਡੀ ਤੇ ਜੋਨਲ ਟੂਰਨਾਮੈਂਟ ਕਮੇਟੀ ਪ੍ਰਧਾਨ ਪ੍ਰਿੰਸੀਪਲ ਸਰਬਜੀਤ ਸਿੰਘ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਤਿੰਦਰ ਕੌਰ, ਡੀ. ਟੀ. ਸੀ. ਸਕੱਤਰ ਬਲਜੀਤ ਸਿੰਘ ਢਿੱਲੋਂ, ਜੋਨਲ ਸੈਕਟਰੀ ਲੈਕਚਰਾਰ ਸੋਨੀਆ ਤੇ ਸਮੂਹ ਸਕੂਲਾਂ ਦੇ ਮੁਖੀ, ਸਮੂਹ ਸਕੂਲਾਂ ਦੇ ਸਰੀਰਿਕ ਸਿੱਖਿਆ ਤੇ ਖੇਡ ਅਧਿਆਪਕ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਗੁਰਿੰਦਰ ਸਿੰਘ ਤੇ ਲੈਕਚਰਾਰ ਕੁਲਵੀਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਕਬੱਡੀ ਦੇ ਜੂਨੀਅਰ ਗਰੁੱਪ ਵਿੱਚ ਸਰਕਾਰੀ ਸੈਕੰਡਰੀ ਸਕੂਲ ਮਸਾਣੀਆਂ ਤੇ ਸੀਨੀਅਰ ਵਰਗ ਵਿੱਚ ਡਰੋਲੀ ਕਲਾਂ ਜੇਤੂ ਰਹੇ। ਖੋ - ਖੋ ਦੇ 14 ਸਾਲਾ ਤੇ 19 ਸਾਲਾ ਉਮਰ ਗਰੁੱਪ ਵਿੱਚ ਖੁਰਦਪੁਰ ਸਕੂਲ ਜੇਤੂ ਰਿਹਾ।
Ad Position 22
No active advertisement
ਪਿਛਲੀ ਖ਼ਬਰ ਕੂੜੇ ਦਾ ਡੰਪ ਬਣਦੀਆਂ ਜਾ ਰਹੀਆਂ ਸ਼ਾਹਕੋਟ ਸ਼ਹਿਰ ਦੀਆਂ ਜਨਤਕ ਥਾਵਾਂ ਅਗਲੀ ਖ਼ਬਰ ਲੋਹੀਆਂ ’ਚ ਸਫ਼ਾਈ ਸੇਵਕਾਂ ਵਲੋਂ ਕੰਮ ਛੋੜ ਹੜਤਾਲ ਜਾਰੀ
Ad Position 24