02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪੀ.ਕੇ.ਐੱਫ. ਫਾਈਨਾਂਸ ਲਿਮਟਿਡ ਦਾ ਕਾਰੋਬਾਰ 682 ਕਰੋੜ ਤੋਂ ਪਾਰ

Ad Position 21
No active advertisement
ਅਜੀਤ ਡੈਸਕ 01-08-2026
ਜਲੰਧਰ, 31 ਜੁਲਾਈ (ਸ਼ਿਵ)-ਪੀ.ਕੇ.ਐੱਫ. ਫਾਈਨਾਂਸ ਲਿਮਿਟੇਡ ਦੀ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐੱਮ.) ਕੰਪਨੀ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਵਿੱਤੀ ਸਾਲ 2025–26 ਲਈ ਕੰਪਨੀ ਵੱਲੋਂ 12 ਫੀਸਦੀ ਲਾਭਅੰਸ਼ ਦਾ ਐਲਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ੍ਰੀ ਅਲੋਕ ਸੋਂਧੀ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ 2025–26 ਦੌਰਾਨ ਪੀ.ਕੇ.ਐੱਫ. ਗਰੁੱਪ ਦਾ ਸਲਾਨਾ ਕਾਰੋਬਾਰ 682 ਕਰੋੜ ਤੋਂ ਪਾਰ ਹੋ ਗਿਆ ਅਤੇ ਕੰਪਨੀ ਨੇ 17.50 ਕਰੋੜ ਦਾ ਸ਼ੁੱਧ ਮੁਨਾਫ਼ਾ ਕਮਾਇਆ। ਉਨ੍ਹਾਂ ਕਿਹਾ ਕਿ ਪੀ.ਕੇ.ਐੱਫ. ਫਾਈਨਾਂਸ ਗਰੁੱਪ ਉੱਤਰੀ ਭਾਰਤ ਦੀਆਂ ਮੋਹਰੀ ਵਿੱਤੀ ਕੰਪਨੀਆਂ ਵਿਚੋਂ ਇੱਕ ਹੈ, ਜੋ ਭਾਰਤੀ ਰਿਜ਼ਰਵ ਬੈਂਕ ਨਾਲ ਰਜਿਸਟਰਡ ਹੈ ਅਤੇ 1958 ਵਿਚ ਸਥਾਪਨਾ ਤੋਂ ਲੈ ਕੇ ਲਗਾਤਾਰ ਤਰੱਕੀ ਕਰ ਰਹੀ ਹੈ। ਪ੍ਰਬੰਧ ਨਿਰਦੇਸ਼ਕ ਸ੍ਰੀ ਵਿਵੇਕ ਸੋਂਧੀ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਪੀ.ਕੇ.ਐੱਫ. ਨੂੰ ਸ਼੍ਰੇਣੀ ‘ਏ’ ਐਸੈੱਟ ਫਾਈਨਾਂਸ ਕੰਪਨੀ (ਐਨ.ਬੀ.ਐੱਫ.ਸੀ.) ਵਜੋਂ ਪ੍ਰਮਾਣਿਤ ਕੀਤਾ ਹੈ ਅਤੇ ਇਸ ਨੂੰ ਆਮ ਲੋਕਾਂ ਤੋਂ ਫਿਕਸਡ ਡਿਪਾਜ਼ਿਟ ਸਵੀਕਾਰ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕੰਪਨੀ ਨੂੰ ਕ੍ਰਿਸਲ ਵੱਲੋਂ ਉਚਿੱਤ ਸੁਰੱਖਿਆ ਕਰੈਡਿਟ ਰੇਟਿੰਗ ਵੀ ਪ੍ਰਾਪਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2026 ਪੀ.ਕੇ.ਐੱਫ. ਗਰੁੱਪ ਦੇ ਸੰਸਥਾਪਕ ਸਵਰਗੀ ਸ਼੍ਰੀ ਬਲਬੀਰ ਰਾਜ ਸੋਧੀ ਜੀ ਦੀ 100ਵੀਂ ਜਨਮ ਸ਼ਤਾਬਦੀ ਦਾ ਸਾਲ ਹੈ। ਸਾਲ 1958 ਵਿੱਚ ਉਨ੍ਹਾਂ ਵਲੋਂ ਸਥਾਪਿਤ ਪੀ.ਕੇ.ਐੱਫ. ਗਰੁੱਪ ਅੱਜ ਦੇਸ਼ ਦੀਆਂ ਉਨ੍ਹਾਂ ਚੋਣਵੀਆਂ 14 ਵਿੱਤੀ ਕੰਪਨੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਬੈਂਕਾਂ ਦੀ ਤਰ੍ਹਾਂ ਜਨਤਾ ਤੋਂ ਫਿਕਸਡ ਡਿਪਾਜ਼ਿਟ ਸਵੀਕਾਰ ਕਰਨ ਦੀ ਮਨਜ਼ੂਰੀ ਪ੍ਰਾਪਤ ਹੈ। ਸੰਯੁਕਤ ਪ੍ਰਬੰਧ ਨਿਰਦੇਸ਼ਕ ਸ੍ਰੀ ਅਸ਼ੀਮ ਸੋਂਧੀ ਨੇ ਦੱਸਿਆ ਕਿ ਪੀ.ਕੇ.ਐੱਫ. ਦਾ ਨੈੱਟਵਰਕ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ ਅਤੇ ਦਿੱਲੀ ਐਨ.ਸੀ.ਆਰ. ਸਮੇਤ ਕਈ ਰਾਜਾਂ ਵਿਚ ਫੈਲਿਆ ਹੋਇਆ ਹੈ। ਪਿਛਲੇ ਛੇ ਦਹਾਕਿਆਂ ਤੋਂ ਵੱਧ ਦੇ ਸਫਲ ਇਤਿਹਾਸ ਨਾਲ ਪੀ.ਕੇ.ਐੱਫ. ਉੱਚ ਵਪਾਰਕ ਮਿਆਰਾਂ ਨੂੰ ਕਾਇਮ ਰੱਖਣ ਦੇ ਨਾਲ-ਨਾਲ ਸਮਾਜ ਸੇਵਾ ਲਈ ਵੀ ਵਚਨਬੱਧ ਹੈ। ਸਰਕਾਰੀ ਖ਼ਜ਼ਾਨੇ ਵਿਚ ਯੋਗਦਾਨ ਦੇਣ ਦੇ ਨਾਲ-ਨਾਲ ਕੰਪਨੀ ਵਾਤਾਵਰਨ ਸੰਭਾਲ, ਸਭਿਆਚਾਰ ਅਤੇ ਸਿੱਖਿਆ ਦੇ ਵਿਕਾਸ ਲਈ ਵੀ ਮੋਹਰੀ ਹੋ ਕੇ ਕੰਮ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਰਸਾਤ ਦੇ ਮੌਸਮ ਨੇ ਸਤਾਏ ਲੰਮਾ ਪਿੰਡ ਖੇਤਰ ਦੇ ਵਸਨੀਕ-ਢੀਂਡਸਾ, ਰਾਣਾ ਅਗਲੀ ਖ਼ਬਰ ਡਾ. ਸ਼ੈਲ ਕੌਰ ਨੇ ਨੀਮਾ ਦੀਆਂ ਮਹਿਲਾ ਡਾਕਟਰਾਂ ਨੂੰ ਔਰਤਾਂ ਦੀਆਂ ਬਿਮਾਰੀਆਂ ਦੇ ਆਧੁਿਨਕ ਇਲਾਜ ਪ੍ਰਤੀ ਕੀਤਾ ਜਾਗਰੂਕ
Ad Position 24
No active advertisement