01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਸਮਾਪਤ

Ad Position 21
No active advertisement
ਅਜੀਤ ਡੈਸਕ 01-08-2026
ਆਦਮਪੁਰ, 30 ਜੁਲਾਈ (ਰਮਨ ਦਵੇਸਰ ) ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਖੇ ਭਾਰਤੀ ਸਮਾਜਿਕ ਵਿਗਿਆਨ ਖੋਜ ਪ੍ਰੀਸ਼ਦ ਦੁਆਰਾ ਸਪਾਂਸਰ ਕੀਤਾ ਗਿਆ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਸਫਲਤਾਪੂਰਵਕ ਸੰਪੰਨ ਹੋਇਆ। ਇਸ ਸੈਮੀਨਾਰ ਵਿੱਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਅਕਾਦਮਿਕ ਅਦਾਰਿਆਂ ਤੋਂ ਆਏ ਮਾਹਰਾਂ, ਅਧਿਆਪਕਾਂ ਅਤੇ ਖੋਜਾਰਥੀਆਂ ਨੇ ਵਿਸ਼ਵ ਇਤਿਹਾਸ ਵਿੱਚ ਪ੍ਰਵਾਸ ਅਤੇ ਸਰਹੱਦਾਂ, ਵਿਸ਼ਵ ਸ਼ਰਨਾਰਥੀ ਸੰਕਟ, ਪਰਵਾਸ ਯਾਦਾਂ ਅਤੇ ਪਛਾਣ, ਭਾਈਚਾਰਕ ਪੁਨਰ-ਨਿਰਮਾਣ ਅਤੇ ਸਮਾਜਿਕ ਇੱਕਜੁੱਟਤਾ, ਸਾਹਿਤ, ਸਿਨੇਮਾ ਅਤੇ ਕਲਾਤਮਕ ਪੇਸ਼ਕਾਰੀਆਂ, ਮੌਖਿਕ ਇਤਿਹਾਸ ਅਤੇ ਭਾਈਚਾਰਕ ਆਰਕਾਈਵਜ਼ ਵਰਗੇ ਗੰਭੀਰ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ । ਡਾ. ਪ੍ਰਮੋਦ ਕੁਮਾਰ ਅਗਰਵਾਲ (ਪ੍ਰੋਫੈਸਰ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਆਪਣੇ ਸੰਬੋਧਨ ਵਿੱਚ ਵੰਡ ਤੋਂ ਬਾਅਦ ਦੇ ਆਰਥਿਕ ਅਤੇ ਵਪਾਰਕ ਪ੍ਰਭਾਵਾਂ ‘ਤੇ ਚਾਨਣਾ ਪਾਇਆ। ਡਾ. ਸਰਲਾ ਨਿਰੰਕਾਰੀ (ਪ੍ਰਿੰਸੀਪਲ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ) ਨੇ ਵਿਸ਼ਵ ਵਿਆਪੀ ਸ਼ਰਨਾਰਥੀ ਸੰਕਟ ਅਤੇ ਸਰਹੱਦਾਂ ਦੇ ਆਮ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਪੈਂਦੇ ਸਮਾਜਿਕ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਹਰਪ੍ਰੀਤ ਸਿੰਘ (ਵਿਭਾਗ ਮੁਖੀ, ਪੰਜਾਬੀ ਵਿਭਾਗ, ਸਰਕਾਰੀ ਪੋਸਟ ਗ੍ਰੈਜੂਏਟ ਕਾਲਜ, ਪੰਚਕੂਲਾ) ਨੇ ਮਾਨਵਵਾਦੀ ਨਜ਼ਰੀਏ ਤੋਂ ਵੰਡ ਦੇ ਸਾਹਿਤ, ਸਿਨੇਮਾ ਅਤੇ ਕਲਾ ‘ਤੇ ਪਏ ਅਸਰ ਦੀ ਪੜਚੋਲ ਕੀਤੀ। ਉਨ੍ਹਾਂ ਮੰਟੋ, ਅਮ੍ਰਿਤਾ ਪ੍ਰੀਤਮ, ਅਤੇ ਖੁਸ਼ਵੰਤ ਸਿੰਘ ਦੀਆਂ ਰਚਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੰਡ ਨੇ ਸਿਰਫ਼ ਜ਼ਮੀਨ ਉੱਤੇ ਲਾਈਨਾਂ ਨਹੀਂ ਖਿੱਚੀਆਂ, ਸਗੋਂ ਸਾਡੀ ਸਾਂਝੀ ਰਹਿਤਲ ਨੂੰ ਜ਼ਖ਼ਮੀ ਕੀਤਾ ਹੈ। ਡਾ. ਅੰਮ੍ਰਿਤਪਾਲ ਸਿੰਘ (ਅਸਿਸਟੈਂਟ ਪ੍ਰੋਫੈਸਰ, ਇਤਿਹਾਸ ਵਿਭਾਗ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ) ਨੇ ਲੋਕ ਇਤਿਹਾਸ ਅਤੇ ਮਿਊਜ਼ੀਅਮ ਸਟੱਡੀਜ਼ ਦੀ ਮਹੱਤਤਾ ਸਮਝਾਈ। ਉਨ੍ਹਾਂ ਅਬੋਹਰ ਅਤੇ ਹੋਰ ਖੇਤਰਾਂ ਦੀਆਂ ਪੁਰਾਣੀਆਂ ਫੋਟੋਆਂ, ਪਾਸਪੋਰਟਾਂ ਅਤੇ ਚਿੱਠੀਆਂ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਆਮ ਲੋਕਾਂ ਦੀਆਂ ਨਿੱਜੀ ਯਾਦਾਂ ਅਤੇ ਵਸਤੂਆਂ ਇਤਿਹਾਸ ਦਾ ਵਧੇਰੇ ਸੱਚਾ ਰੂਪ ਪੇਸ਼ ਕਰਦੀਆਂ ਹਨ। ਡਾ. ਸਮੀਰ ਨੇ ਸਾਰੇ ਸੈਸ਼ਨਾਂ ਦੀਆਂ ਵਿਚਾਰ-ਚਰਚਾਵਾਂ ਦਾ ਨਿਚੋੜ ਪੇਸ਼ ਕੀਤਾ ਅਤੇ ਪੂਰੇ ਸੈਮੀਨਾਰ ਦਾ ਸਾਰਾਂਸ਼ ਸਾਂਝਾ ਕੀਤਾ। ਪ੍ਰੋ. ਪਾਲਵਿੰਦਰ ਸਿੰਘ (ਉਪ-ਕੁਲਪਤੀ )ਨੇ ਸਮਾਗਮ ਦੇ ਸਪਾਂਸਰ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਮਹੱਤਵਪੂਰਨ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਬੁਲਾਰਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਈ ਥਾਵਾਂ ’ਤੇ ਕੂੜੇ ਨਾਲ ਪਾਣੀ ਭਰਨ ਨਾਲ ਬਿਮਾਰੀਆਂ ਦੀ ਸ਼ੰਕਾ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
Ad Position 24
No active advertisement