02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਵੰਬਰ ਵਿਚ ਆਉਣਗੇ ਜਲੰਧਰ ਦੇ ਸਵੱਛਤਾ ਸਰਵੇਖਣ ਦੇ ਨਤੀਜੇ ਕੇਂਦਰੀ ਟੀਮ ਸ਼ਹਿਰ ਵਿਚ ਆ ਕੇ ਲੈ ਜਾ ਚੁੱਕੀਆਂ ਨੇ ਜਾਣਕਾਰੀ

ਜਲੰਧਰ, 2 ਅਗਸਤ (ਸ਼ਿਵ)- ਹਰ ਸਾਲ ਦੀ ਤਰਾਂ 2025-26 ਦੇ ਸ਼ਹਿਰ ਬਾਰੇ ਕੀਤੇ ਗਏ ਸਵੱਛਤਾ ਸਰਵੇਖਣ ਦੀ ਰਿਪੋਰਟ ਅਕਤੂਬਰ ਨਵੰਬਰ ਵਿਚ ਆਉਣ ਦੀ ਸੰਭਾਵਨਾ ਹੈ। ਕੇਂਦਰੀ ਟੀਮ ਦੀ ਏਜੰਸੀ ਵਲੋਂ ਹਰ ਸਾਲ ਸ਼ਹਿਰ ਵਿਚ ਆ ਕੇ ਸਫ਼ਾਈ ਤੇ ਹੋਰ ਸਹੂਲਤਾਂ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਹੀ ਸ਼ਹਿਰ ਦੀ ਸਰਵੇਖਣ ਬਾਰੇ ਦਰਜਾਬੰਦੀ ਕੀਤੀ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 03-08-2026
ਜਲੰਧਰ, 2 ਅਗਸਤ (ਸ਼ਿਵ)- ਹਰ ਸਾਲ ਦੀ ਤਰਾਂ 2025-26 ਦੇ ਸ਼ਹਿਰ ਬਾਰੇ ਕੀਤੇ ਗਏ ਸਵੱਛਤਾ ਸਰਵੇਖਣ ਦੀ ਰਿਪੋਰਟ ਅਕਤੂਬਰ ਨਵੰਬਰ ਵਿਚ ਆਉਣ ਦੀ ਸੰਭਾਵਨਾ ਹੈ। ਕੇਂਦਰੀ ਟੀਮ ਦੀ ਏਜੰਸੀ ਵਲੋਂ ਹਰ ਸਾਲ ਸ਼ਹਿਰ ਵਿਚ ਆ ਕੇ ਸਫ਼ਾਈ ਤੇ ਹੋਰ ਸਹੂਲਤਾਂ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਹੀ ਸ਼ਹਿਰ ਦੀ ਸਰਵੇਖਣ ਬਾਰੇ ਦਰਜਾਬੰਦੀ ਕੀਤੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਕੇਂਦਰੀ ਦੀ ਏਜੰਸੀ ਕੁਝ ਸਮਾਂ ਪਹਿਲਾਂ ਹੀ ਇਸ ਬਾਰੇ ਸਰਵੇਖਣ ਦਾ ਕੰਮ ਪੂਰਾ ਕਰ ਚੁੱਕੀਆਂ ਹਨ ਤੇ ਹੁਣ ਸਿਰਫ਼ ਨਤੀਜੇ ਦੀ ਰਿਪੋਰਟ ਦੇਣ ਦਾ ਕੰਮ ਬਾਕੀ ਰਹਿ ਗਿਆ ਹੈ। ਨਗਰ ਨਿਗਮ ਨੂੰ ਇਸ ਸਾਲ ਆਪਣੀ ਦਰਜਾਬੰਦੀ ਸੁਧਰਨ ਦੀ ਆਸ ਹੈ ਕਿਉਂਕਿ ਉਸ ਵਲੋਂ ਵਰਿਆਣਾ ਡੰਪ ’ਤੇ ਕੂੜਾ ਖ਼ਤਮ ਕਰਨ ਲਈ ਪ੍ਰਾਜੈਕਟ ਸ਼ੁਰੂ ਕਰਵਾਇਆ ਗਿਆ ਹੈ। ਚਾਹੇ ਅਜੇ ਇਹ ਕੰਮ ਕੁਝ ਧੀਮੀ ਗਤੀ ਨਾਲ ਚੱਲ ਰਿਹਾ ਹੈ ਪਰ ਆਉਂਦੇ ਸਮੇਂ ਵਿਚ ਇਸ ਵਿਚ ਸੁਧਾਰ ਹੋਣ ਦੀ ਆਸ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਸਫ਼ਾਈ ਨੂੰ ਲੈ ਕੇ ਸਿਹਤ ਸ਼ਾਖਾ ਵਲੋਂ ਕਈ ਕੰਮ ਕਰਵਾਏ ਜਾ ਰਹੇ ਹਨ। ਕੇਂਦਰ ਦੀ ਜਿਹੜੀ ਟੀਮ ਜਲੰਧਰ ਆਈ ਸੀ, ਉਸ ਵਲੋਂ ਲੋਕਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਤੋਂ ਇਲਾਵਾ ਕੂੜਾ ਚੁੱਕਣ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਗਈ ਸੀ। ਨਿਗਮ ਵਲੋਂ ਘਰਾਂ ਅਤੇ ਮਾਰਕੀਟਾਂ ਵਿਚੋਂ ਕੂੜਾ ਚੁੱ ਕਣ ਦੇ ਕੰਮ ਵਿਚ ਸੁਧਾਰ ਕੀਤਾ ਗਿਆ ਹੈ ਪਰ ਦੂਜੇ ਪਾਸੇ ਕੂੜਾ ਖ਼ਤਮ ਕਰਨ ਲਈ ਪ੍ਰਾਜੈਕਟਾਂ ਦੀ ਧੀਮੀ ਗਤੀ ਕਰਕੇ ਨਿਗਮ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਨਿਗਮ ਨੇ ਪਿਛਲੇ ਸਾਲ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿਚ ਕੇਂਦਰੀ ਦਰਜਾਬੰਦੀ ਵਿਚ 82ਵਾਂ ਸਥਾਨ ਹਾਸਲ ਕੀਤਾ ਸੀ। ਜਦਕਿ ਇਹ ਪ੍ਰਦਰਸ਼ਨ ਉਸ ਦੇ ਪਿਛਲੇ ਸਾਲ 239 ਤੋਂ ਕਾਫ਼ੀ ਵਧੀਆ ਰਿਹਾ ਸੀ। ਉਂਜ ਸੂਬੇ ਦੀ ਦਰਜਾਬੰਦੀ ਵਿਚ ਜਲੰਧਰ ਨਿਗਮ ਨੂੰ ਤੀਜਾ ਸਥਾਨ ਮਿਲਿਆ ਸੀ। ਕੇਂਦਰ ਤੋਂ ਇਲਾਵਾ ਐਨ. ਜੀ. ਟੀ. ਵੀ ਨਿਗਮਾਂ ਨੂੰ ਇਹੋ ਸਲਾਹ ਦਿੰਦਾ ਰਿਹਾ ਹੈ ਕਿ ਜੇਕਰ ਉਹ ਘਰੋਂ-ਘਰੀ ਸੁਕਾ ਗਿੱਲਾ ਕੂੜਾ ਅਲੱਗ-ਅਲੱਗ ਇਕੱਠਾ ਕਰਨ ਦਾ ਕੰਮ ਸ਼ੁਰੂ ਕਰਦਾ ਹੈ ਤਾਂ ਉਸ ਇਸ ਨਾਲ ਕਾਫ਼ੀ ਰਾਹਤ ਮਿਲ ਸਕਦੀ ਹੈ ਤਾਂ ਕੂੜੇ ਦੀ ਸਮੱਸਿਆ ਹੱਲ ਹੋ ਸਕਦੀ ਹੈ। ਨਿਗਮ ਵਲੋਂ ਕਈ ਬਾਰ ਸੁੱਕਾ ਗਿੱਲਾ ਕੂੜਾ ਅਲੱਗ-ਅਲੱਗ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਕਰਮਚਾਰੀ ਨਾ ਹੋਣ ਕਰਕੇ ਇਹ ਕੰਮ ਵਿਚਕਾਰ ਹੀ ਲਟਕ ਗਿਆ ਸੀ। ਸਾਬਕਾ ਸੰਯੁਕਤ ਕਮਿਸ਼ਨਰ ਆਸ਼ਿਕਾ ਜੈਨ ਨੇ ਆਪਣੇ ਕਾਰਜਕਾਲ ਵਿਚ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਪ੍ਰਭਾਵੀ ਮੁਹਿੰਮ ਸ਼ੁਰੂ ਕਰਵਾਈ ਸੀ ਤੇ ਇਕ ਬਾਰ ਬਾਬਾ ਸੋਢਲ ਮੇਲੇ ਵਿਚ ਉਨ੍ਹਾਂ ਨੂੰ ਪਲਾਸਟਿਕ ਕੂੜੇ ਦੀ ਵਰਤੋਂ ਬੰਦ ਕਰਵਾ ਦਿੱਤੀ ਸੀ ਜਿਸ ਨਾਲ ਸੈਂਕੜੇ ਟਨ ਪਲਾਸਟਿਕ ਕੂੜੇ ਦੇ ਡੰਪਾਂ ’ਤੇ ਨਹੀਂ ਆਇਆ ਸੀ। ਇਸੇ ਤਰਾਂ ਨਾਲ ਸਾਬਕਾ ਕਮਿਸ਼ਨਰ ਦੀਪਰਵਾ ਲਾਕੜਾ ਵਲੋਂ ਕੂੜੇ ਤੋਂ ਖਾਦ ਬਣਾਉਣ ਲਈ ਪਿੱਟਾਂ ਤਿਆਰ ਕਰਵਾਈਆਂ ਸੀ ਪਰ ਇਨ੍ਹਾਂ ’ਤੇ ਉਸ ਤੋਂ ਬਾਅਦ ਪ੍ਰਭਾਵੀ ਤਰੀਕੇ ਨਾਲ ਕੰਮ ਨਹੀਂ ਹੋ ਸਕਿਆ। ਸ਼ਹਿਰ ਵਿਚ ਪਹਿਲਾਂ ਨਾਲੋਂ ਪਲਾਸਟਿਕ ਕੂੜਾ ਕਈ ਗੁਣਾ ਵਧ ਗਿਆ ਹੈ। ਦੂਜੇ ਪਾਸੇ ਨਗਰ ਨਿਗਮ ਵਲੋਂ ਸ਼ਹਿਰ ਵਿਚ ਸਫ਼ਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਦੀ ਸਿਫਾਰਸ਼ ’ਤੇ ਘਰਾਂ ਤੋਂ ਕੂੜਾ ਚੁੱਕਣ ਤੋਂ ਲੈ ਕੇ ਕੂੜੇ ਦੀ ਖਾਦ ਬਣਾਉਣ ਲਈ 600 ਕਰੋੜ ਦਾ ਪ੍ਰਾਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਨਿਗਮ ਯੂਨੀਅਨਾਂ ਦੇ ਵਿਰੋਧ ਕਰਕੇ ਵਿੱਤ ਅਤੇ ਠੇਕਾ ਕਮੇਟੀ ਵਲੋਂ ਇਸ ਪ੍ਰਾਜੈਕਟ ਨੂੰ ਫ਼ਿਲਹਾਲ ਲੰਬਿਤ ਕੀਤਾ ਗਿਆ ਹੈ। ਸ਼ਹਿਰ ਵਿਚ ਚਾਹੇ ਸਫ਼ਾਈ ਵਿਵਸਥਾ ’ਤੇ ਕਰੋੜਾਂ ਰੁਪਏ ਖ਼ਰਚ ਕੀਤਾ ਜਾਂਦਾ ਹੈ ਪਰ ਅਜੇ ਵੀ ਸੁਧਾਰ ਲਈ ਵੱਡੇ ਕਦਮ ਉਠਾਉਣ ਦੀ ਲੋੜ ਹੈ। ਨਿਗਮ ਯੂਨੀਅਨਾਂ ਦੀ ਕਹਿਣਾ ਹੈ ਕਿ ਜੇਕਰ ਸਰਕਾਰ ਨਵੀਂ ਪੱਕੀ ਭਰਤੀ ਕਰਦੀ ਹੈ ਤਾਂ ਹੀ ਇਸ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਗਸ਼ਤ ਵਧਾਉਣ ਦੀ ਮੰਗ ਅਗਲੀ ਖ਼ਬਰ ਮੇਅਰ ਵਨੀਤ ਧੀਰ ਨੇ ਉੱਤਰੀ ਹਲਕੇ ਦਾ ਇੰਚਾਰਜ ਲਾਉਣ ’ ਤੇ ਕੱਢੀ ਸ਼ੁਕਰਾਨਾ ਯਾਤਰਾ , ਸ੍ਰੀ ਦੇਵੀ ਤਾਲਾਬ ’ ਚ ਹੋਇਆ ਹੰਗਾਮਾ...
Ad Position 24
No active advertisement