ਮੇਅਰ ਵਨੀਤ ਧੀਰ ਨੇ ਉੱਤਰੀ ਹਲਕੇ ਦਾ ਇੰਚਾਰਜ ਲਾਉਣ ’ ਤੇ ਕੱਢੀ ਸ਼ੁਕਰਾਨਾ ਯਾਤਰਾ , ਸ੍ਰੀ ਦੇਵੀ ਤਾਲਾਬ ’ ਚ ਹੋਇਆ ਹੰਗਾਮਾ
ਪਹਿਲਾਂ ਸ੍ਰੀ ਦੇਵੀ ਤਾਲਾਬ ਅਤੇ ਫਿਰ ਗੁਰਦੁਆਰਾ ਸਿੰਘ ਸਭਾ ਪ੍ਰੀਤ ਨਗਰ ਤੇ ਸ੍ਰੀ ਸਿੱਧ ਬਾਬਾ ਸੋਡਲ ਵਿਖੇ ਟੇਕਿਆ ਮੱਥਾ
ਜਲੰਧਰ, 2 ਅਗਸਤ (ਜਤਿੰਦਰ ਪੰਮੀ)–ਆਮ ਆਦਮੀ ਪਾਰਟੀ ਦੇ ਆਗੂ ਤੇ ਮੇਅਰ ਵਿਨੀਤ ਧੀਰ ਨੇ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਜਲੰਧਰ ਉੱਤਰੀ ਹਲਕੇ ਦਾ ਇੰਚਾਰਜ ਲਾਏ ਜਾਣ ’ਤੇ ਐਤਵਾਰ ਸ਼ਾਮ ਨੂੰ ਸ਼ੁਕਰਾਨਾ ਯਾਤਰਾ ਕੱਢੀ। ਹਾਲਾਂਕਿ ਇਸ ਯਾਤਰਾ ਦੇ ਸ਼ੁਰੂਆਤ ਹੀ ’ਚ ਸ਼੍ਰੀ ਦੇਵੀ ਤਾਲਾਬ ਅੰਦਰ ਦੋ ਧਿਰਾਂ ਵਿਚਾਲੇ ਹੋਈ ਝਪੜ ਕਾਰਨ ਹੰਗਾਮਾ ਹੋ ਗਿਆ।
ਛ
ਛੇਤੀ ਹੀ ਹਲਕੇ ਦੇ ਵੋਟਰਾਂ ਨਾਲ ਸੰਪਰਕ ਮੁਹਿੰਮ ਸ਼ੁਰੂ ਕਰਾਂਗਾ - ਧੀਰ
03-08-2026
ਜਲੰਧਰ, 2 ਅਗਸਤ (ਜਤਿੰਦਰ ਪੰਮੀ)–ਆਮ ਆਦਮੀ ਪਾਰਟੀ ਦੇ ਆਗੂ ਤੇ ਮੇਅਰ ਵਿਨੀਤ ਧੀਰ ਨੇ ਪਾਰਟੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਜਲੰਧਰ ਉੱਤਰੀ ਹਲਕੇ ਦਾ ਇੰਚਾਰਜ ਲਾਏ ਜਾਣ ’ਤੇ ਐਤਵਾਰ ਸ਼ਾਮ ਨੂੰ ਸ਼ੁਕਰਾਨਾ ਯਾਤਰਾ ਕੱਢੀ। ਹਾਲਾਂਕਿ ਇਸ ਯਾਤਰਾ ਦੇ ਸ਼ੁਰੂਆਤ ਹੀ ’ਚ ਸ਼੍ਰੀ ਦੇਵੀ ਤਾਲਾਬ ਅੰਦਰ ਦੋ ਧਿਰਾਂ ਵਿਚਾਲੇ ਹੋਈ ਝਪੜ ਕਾਰਨ ਹੰਗਾਮਾ ਹੋ ਗਿਆ। ਇਸ ਦੌਰਾਨ ਇੱਟਾਂ-ਪੱਥਰ ਵੀ ਚੱਲੇ। ਮੇਅਰ ਵਿਨੀਤ ਧੀਰ ਵਲੋਂ ਆਪਣੀ ਰਿਹਾਇਸ਼ ਤੋਂ ਵੱਡੀ ਗਿਣਤੀ ਹਮਾਇਤੀਆਂ ਨਾਲ ਸ਼ਾਮ ਨੂੰ ਨਿਰਧਾਰਤ ਸਮੇਂ ’ਤੇ 5 ਵਜੇ ਦੇ ਕਰੀਬ ਪੁੱਜੇ। ਇਸ ਮੌਕੇ ਮੇਅਰ ਨਾਲ ਉਨ੍ਹਾਂ ਦੀ ਪਤਨੀ ਸ਼ਵੇਤਾ ਧੀਰ, ਕੈਬਨਿਟ ਮੰਤਰੀ ਮੋਹਿੰਦਰ ਭਗਤ ਅਤੇ ਪਾਰਟੀ ਦੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ। ਹਲਕਾ ਇੰਚਾਰਜ ਨੇ ਸਭ ਤੋਂ ਪਹਿਲਾਂ ਸ਼੍ਰੀ ਦੇਵੀ ਤਾਲਾਬ ਮੰਦਰ ਵਿਖੇ ਮੱਥਾ ਟੇਕਿਆ ਅਤੇ ਹਲਕੇ ਦੀ ਨਿਸ਼ਕਾਮ ਸੇਵਾ ਕਰਨ ਲਈ ਮਾਤਾ ਦਾ ਅਸ਼ੀਰਵਾਦ ਹਾਸਲ ਕੀਤਾ। ਮੰਦਰ ਦੇ ਪੁਜਾਰੀ ਨੇ ਵਿਨੀਤ ਧੀਰ, ਉਨ੍ਹਾਂ ਦੀ ਪਤਨੀ ਸ਼ਵੇਤਾ ਧੀਰ ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਸਮੇਤ ਹੋਰ ਪਾਰਟੀਆ ਆਗੂਆਂ ਨੂੰ ਮਾਤਾ ਦੀ ਚੁੰਨਰੀ ਪਾ ਕੇ ਸਨਮਾਨਿਤ ਕੀਤਾ ਅਤੇ ਪ੍ਰਸ਼ਾਦ ਦਿੱਤਾ। ਇਸ ਉਪਰੰਤ ਉਨ੍ਹਾਂ ਦਾ ਕਾਫਲਾ ਗੁਰਦੁਆਰਾ ਪ੍ਰੀਤ ਨਗਰ ਸੋਡਲ ਵਿਖੇ ਨਤਮਸਤਕ ਹੋਣ ਲਈ ਪੁੱਜਾ, ਜਿੱਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ। ਗ੍ਰੰਥੀ ਸਿੰਘ ਨੇ ਮੇਅਰ ਵਿਨੀਤ ਧੀਰ ਨੂੰ ਮਿਲੀ ਨਵੀਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਰੱਬ ਦਾ ਓਟ ਆਸਰਾ ਲੈਂਦਿਆਂ ਅਰਦਾਸ ਕੀਤੀ। ਇਸ ਤੋਂ ਬਾਅਦ ਉਹ ਆਪਣੇ ਹਮਾਇਤੀਆਂ ਨਾਲ ਸ਼੍ਰੀ ਸਿੱਧ ਬਾਬਾ ਸੋਡਲ ਮੰਦਰ ਵਿਖੇ ਪੁੱਜੇ ਅਤੇ ਉਥੇ ਹੀ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਮੰਦਰ ਦੇ ਪੁਜਾਰੀ ਨੇ ਉਨ੍ਹਾਂ ਨੂੰ ਚੁੰਨੀ ਤੇ ਪ੍ਰਸ਼ਾਦ ਭੇਟ ਕੀਤਾ। ਅਖੀਰ ਵਿੱਚ ਉਨ੍ਹਾਂ ਨੇ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਸੋਡਲ ਵਿੱਚ ਵੀ ਮੱਥਾ ਟੇਕਿਆ ਅਤੇ ਪ੍ਰਮਾਤਮਾ ਅੱਗੇ ਨੇਕ ਕਾਰਜ ਦੀ ਸ਼ੁਰੂਆਤ ਕਰਨ ਲਈ ਅਰਦਾਸ ਕੀਤੀ। ਮੇਅਰ ਵਨੀਤ ਧੀਰ ਦੀ ਸ਼ੁਕਰਾਨਾ ਯਾਤਰਾ ਦੌਰਾਨ ਹੰਗਾਮਾ, ਸ਼੍ਰੀ ਦੇਵੀ ਤਲਾਬ ਮੰਦਰ ’ਚ ਇੱਟਾਂ-ਪੱਥਰ ਚੱਲੇ ਜਲੰਧਰ–ਉੱਤਰੀ ਹਲਕੇ ਦੇ ਇੰਚਾਰਜ ਬਣਨ ਤੋਂ ਬਾਅਦ ਮੇਅਰ ਵਨੀਤ ਧੀਰ ਵੱਲੋਂ ਐਤਵਾਰ ਨੂੰ ਕੱਢੀ ਗਈ ਸ਼ੁਕਰਾਨਾ ਯਾਤਰਾ ਦੌਰਾਨ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਉਸ ਵੇਲੇ ਜ਼ਬਦਸਤ ਹੰਗਾਮਾ ਹੋ ਗਿਆ ਜਦੋਂ ਉਥੇ ਮੌਜੂਦ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਸ਼੍ਰੀ ਦੇਵੀ ਤਾਲਾਬ ਦੀ ਉਸਾਰੀ ਅਧੀਨ ਇਮਾਰਤ ਦੇ ਬਾਹਰ ਦੋਵਾਂ ਧਿਰਾਂ ਵਿਚਾਲੇ ਇੱਟਾਂ-ਪੱਥਰ ਚੱਲਣੇ ਸ਼ੁਰੂ ਹੋ ਗਏ। ਇਸ ਨਾਲ ਉਥੇ ਮੌਜੂਦ ਸ਼ਰਧਾਲੂਆਂ ਤੇ ਪਾਰਟੀ ਦੇ ਵਰਕਰਾਂ ’ਚ ਹਫੜੀ-ਦਫੜੀ ਮਚ ਗਈ ਅਤੇ ਲੋਕ ਜਾਨ ਬਚਾਉਣ ਲਈ ਏਧਰ-ਓਧਰ ਭੱਜਣ ਲੱਗੇ। ਦੱਸਿਆ ਜਾ (ਬਾਕੀ ਸਫ਼ਾ 7 ’ਤੇ)