ਟਰੱਸਟ ਚੋਣਾਂ ਸੰਬੰਧੀ ਅਲੀ ਮੁਹੱਲੇ ਦੀਆਂ ਮਹਿਲਾਵਾਂ ਵਲੋਂ ਵਿਪਨ ਸੱਭਰਵਾਲ ਨੂੰ ਭਰਵਾਂ ਸਮਰਥਨ
ਜਲੰਧਰ, 2 ਅਗਸਤ (ਸ਼ਿਵ)- ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਜਲੰਧਰ ਵਿਚ ਸਥਾਪਿਤ ਵਾਲਮੀਕਿ ਵੈਲਫੇਅਰ ਟਰੱਸਟ (ਰਜਿ.) ਨੂੰ ਕੁਝ ਦਿਨ ਪਹਿਲਾਂ ਸਰਬਸੰਮਤੀ ਨਾਲ ਭੰਗ ਕਰ ਦਿੱਤਾ ਗਿਆ ਸੀ।
ਜਲੰਧਰ, 2 ਅਗਸਤ (ਸ਼ਿਵ)- ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਜਲੰਧਰ ਵਿਚ ਸਥਾਪਿਤ ਵਾਲਮੀਕਿ ਵੈਲਫੇਅਰ ਟਰੱਸਟ (ਰਜਿ.) ਨੂੰ ਕੁਝ ਦਿਨ ਪਹਿਲਾਂ ਸਰਬਸੰਮਤੀ ਨਾਲ ਭੰਗ ਕਰ ਦਿੱਤਾ ਗਿਆ ਸੀ। ਟਰੱਸਟ ਦੇ ਸੰਵਿਧਾਨ ਅਨੁਸਾਰ ਹਰ ਪੰਜ ਸਾਲਾਂ ਬਾਅਦ ਟਰੱਸਟ ਦੀਆਂ ਚੋਣਾਂ ਜਲੰਧਰ ਸ਼ਹਿਰ ਦੇ ਪੁਲਿਸ ਪ੍ਰਸ਼ਾਸਨ ਅਤੇ ਵਾਲਮੀਕਿ ਮਜ਼੍ਹਬੀ ਸਿੱਖ ਐਜੂਕੇਸ਼ਨਲ ਟਰੱਸਟ (ਰਜਿ.) ਪੰਜਾਬ ਦੀ ਦੇਖ-ਰੇਖ ਹੇਠ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਂਦੀਆਂ ਹਨ। ਟਰੱਸਟ ਦਾ ਪੰਜ ਸਾਲ ਦਾ ਕਾਰਜਕਾਲ 18 ਜੁਲਾਈ 2026 ਨੂੰ ਪੂਰਾ ਹੋਣ ਤੋਂ ਬਾਅਦ ਹੁਣ ਟਰੱਸਟ ਦੀਆਂ ਚੋਣਾਂ 9 ਅਗਸਤ ਦਿਨ ਐਤਵਾਰ ਨੂੰ ਸਰਬਸੰਮਤੀ ਨਾਲ ਕਰਵਾਈਆਂ ਜਾ ਰਹੀਆਂ ਹਨ। ਟਰੱਸਟ ਦੇ ਕਾਰਜਕਾਰੀ ਚੇਅਰਮੈਨ ਵਿਪਨ ਸਭਰਵਾਲ ਨੇ ਦੱਸਿਆ ਕਿ ਚੋਣ ਕਰਵਾਉਣ ਵਾਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਚੋਣ ਨਿਸ਼ਾਨ ਨੰਬਰ 1 ਅਲਾਟ ਕੀਤਾ ਗਿਆ ਹੈ, ਜਿਸ ’ਤੇ ਉਹ ਚੇਅਰਮੈਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਇਸੇ ਕੜੀ ਤਹਿਤ ਅੱਜ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਪਹਿਲੀ ਮੀਟਿੰਗ ਅਲੀ ਮੁਹੱਲੇ ਵਿਚ ਕੀਤੀ ਗਈ, ਜਿੱਥੇ ਉਨ੍ਹਾਂ ਨੂੰ ਮੁਹੱਲੇ ਦੀਆਂ ਮਹਿਲਾਵਾਂ ਵੱਲੋਂ ਭਰਵਾਂ ਸਮਰਥਨ ਮਿਲਿਆ। ਮੀਟਿੰਗ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਵਿਪਨ ਸਭਰਵਾਲ ਨੇ ਪਿਛਲੇ ਪੰਜ ਸਾਲਾਂ ਵਿਚ ਭਗਵਾਨ ਵਾਲਮੀਕਿ ਆਸ਼ਰਮ ਵਿਚ ਕਈ ਮਿਸਾਲੀ ਕੰਮ ਕਰਵਾਏ ਗਏ ਹਨ। ਮੀਟਿੰਗ ਵਿਚ ਹਾਜ਼ਰ ਮਹਿਲਾਵਾਂ ਨੇ ਇਨ੍ਹਾਂ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਪਨ ਸਭਰਵਾਲ ਨੂੰ ਮੁੜ ਵਾਲਮੀਕਿ ਆਸ਼ਰਮ ਦਾ ਚੇਅਰਮੈਨ ਬਣਾਉਣ ਦੇ ਨਾਅਰੇ ਲਗਾਏ। ਵਿਪਨ (ਬਾਕੀ ਸਫ਼ਾ 7 ’ਤੇ)