02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜਲੰਧਰ ਦੇ ਸੀਨੀਅਰ ਆਗੂਆਂ ਨੂੰ ਪੰਜਾਬ ਟੀਮ ਵਿਚ ਜਗ੍ਹਾ ਮਿਲਣ ਨਾਲ ਪਾਰਟੀ ਨੂੰ ਮਿਲੇਗੀ ਮਜ਼ਬੂਤੀ

ਜਲੰਧਰ, 2 ਅਗਸਤ (ਸ਼ਿਵ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਜਲੰਧਰ ਦੇ ਸੀਨੀਅਰ ਆਗੂਆਂ ਨੂੰ ਪੰਜਾਬ ਟੀਮ ਵਿਚ ਸ਼ਾਮਿਲ ਕਰਨ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ ਤੇ ਉੱਥੇ ਹੀ ਪਾਰਟੀ ਵਰਕਰਾਂ ਵਿਚ ਉਕਤ ਆਗੂਆਂ ਨੂੰ ਜ਼ਿੰਮੇਵਾਰੀ ਮਿਲਣ ਨਾਲ ਕਾਫ਼ੀ ਖ਼ੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਸੁਸ਼ੀਲ ਰਿੰਕੂ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਤੇ ਇਸ ਤਰਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਤਜਿੰਦਰ ਸਿੰਘ ਬਿੱਟੂ ਤੇ ਰਾਕੇਸ਼ ਰਾਠੌਰ ਨੂੰ ਪੰਜਾਬ ਭਾਜਪਾ ਦੀ ਟੀਮ ਵਿਚ ਸੂਬਾ ਮੀਤ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।

Ad Position 21
No active advertisement
ਰਾਕੇਸ਼ ਰਾਠੌਰ, ਅਮਰਜੀਤ ਸਿੰਘ ਅਮਰੀ, ਸ਼ੀਤਲ ਅੰਗੁਰਾਲ, ਰਾਜੇਸ਼ ਬਾਘਾ ਤੇ ਸੁਸ਼ੀਲ ਰਿੰਕੂ, ਤਜਿੰਦਰ ਬਿੱਟੂ, ਕਰਮਜੀਤ ਕੌਰ ਚੌਧਰੀ ਹਨ। 03-08-2026
ਜਲੰਧਰ, 2 ਅਗਸਤ (ਸ਼ਿਵ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਜਲੰਧਰ ਦੇ ਸੀਨੀਅਰ ਆਗੂਆਂ ਨੂੰ ਪੰਜਾਬ ਟੀਮ ਵਿਚ ਸ਼ਾਮਿਲ ਕਰਨ ਨਾਲ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ ਤੇ ਉੱਥੇ ਹੀ ਪਾਰਟੀ ਵਰਕਰਾਂ ਵਿਚ ਉਕਤ ਆਗੂਆਂ ਨੂੰ ਜ਼ਿੰਮੇਵਾਰੀ ਮਿਲਣ ਨਾਲ ਕਾਫ਼ੀ ਖ਼ੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਸੁਸ਼ੀਲ ਰਿੰਕੂ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਤੇ ਇਸ ਤਰਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਤਜਿੰਦਰ ਸਿੰਘ ਬਿੱਟੂ ਤੇ ਰਾਕੇਸ਼ ਰਾਠੌਰ ਨੂੰ ਪੰਜਾਬ ਭਾਜਪਾ ਦੀ ਟੀਮ ਵਿਚ ਸੂਬਾ ਮੀਤ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਦੇ ਹੋਰ ਜਿਨ੍ਹਾਂ ਆਗੂਆਂ ਨੂੰ ਪੰਜਾਬ ਟੀਮ ਵਿਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਵਿਚ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਧੱਕੜ ਆਗੂਆਂ ਵਿਚੋਂ ਗਿਣੇ ਜਾਂਦੇ ਸ਼ੀਤਲ ਅੰਗੁਰਾਲ ਨੂੰ ਐਸ. ਸੀ. ਮੋਰਚਾ ਦੇ ਸੂਬਾ ਪ੍ਰਧਾਨ ਲਗਾਇਆ ਗਿਆ ਹੈ। ਰਾਜੇਸ਼ ਬਾਘਾ ਨੂੰ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਹੈ ਜਦਕਿ ਸ੍ਰੀਮਤੀ ਕਰਮਜੀਤ ਕੌਰ ਚੌਧਰੀ ਤੇ ਅਮਰਜੀਤ ਸਿੰਘ ਅਮਰੀ ਨੂੰ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਵਲੋਂ ਉਕਤ ਆਗੂਆਂ ਨੂੰ ਪੰਜਾਬ ਟੀਮ ਵਿਚ ਜਗਾ ਦੇ ਕੇ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਮਿਸ਼ਨ-2027 ਕਾਫ਼ੀ ਅਹਿਮ ਹੈ ਤੇ ਇਸ ਨੂੰ ਲੈ ਕੇ ਹੀ ਪਾਰਟੀ ਵਿਚ ਅਹੁਦੇ ਦਿੱਤੇ ਗਏ ਹਨ। ਸ. ਢਿੱਲੋਂ ਵੀ ਟੀਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਚੋਣ ਸਰਗਰਮੀਆਂ ਵੀ ਤੇਜ਼ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਪਾਰਟੀ ਵਲੋਂ ਉਕਤ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੇ ਜਾਣ ਨਾਲ ਸਮਰਥਕ ਕਾਫ਼ੀ ਉਤਸ਼ਾਹਿਤ ਦੱਸੇ ਜਾਂਦੇ ਹਨ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਅਗਲੇ ਸਾਲ ਉਹ ਭਾਜਪਾ ਦੀ ਸਰਕਾਰ ਲਿਆਉਣ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ। ਪੰਜਾਬ ਪ੍ਰਧਾਨ ਵਲੋਂ ਜਿਨ੍ਹਾਂ ਆਗੂਆਂ ਨੂੰ ਟੀਮ ਵਿਚ ਜਗਾ ਦਿੱਤੀ ਗਈ ਹੈ, ਉਨ੍ਹਾਂ ਦਾ ਪਾਰਟੀ ਨੂੰ ਵੱਡਾ ਫ਼ਾਇਦਾ ਮਿਲੇਗਾ ਕਿਉਂਕਿ ਉਕਤ ਆਗੂ ਪਾਰਟੀ ਲਈ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਨ ਸਗੋਂ ਸਮੇਂ-ਸਮੇਂ ’ਤੇ ਕਈ ਅਹਿਮ ਅਹੁਦਿਆਂ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਟਰੱਸਟ ਚੋਣਾਂ ਸੰਬੰਧੀ ਅਲੀ ਮੁਹੱਲੇ ਦੀਆਂ ਮਹਿਲਾਵਾਂ ਵਲੋਂ ਵਿਪਨ ਸੱਭਰਵਾਲ ਨੂੰ ਭਰਵਾਂ ਸਮਰਥਨ ਅਗਲੀ ਖ਼ਬਰ ਵਿਕਾਸ ਪੁਰੀ ਤੇ ਟੀ . ਵੀ . ਸੈਂਟਰ ਸਾਹਮਣੇ ਬੰਦ ਹੋਣਗੇ ਕੂੜੇ ਦੇ ਡੰਪ ਡੰਪ ਬੰਦ ਹੋਣ ਨਾਲ ਸੈਂਕੜੇ ਲੋਕਾਂ, ਬੱਚਿਆਂ ਨੂੰ...
Ad Position 24
No active advertisement