ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ - ਸ਼ਾਹਕੋਟ ਵਲੋਂ 25 ਵੇਂ ਭੰਡਾਰੇ ਦੀਆਂ ਤਿਆਰੀਆਂ
ਸ਼ਾਹਕੋਟ, 2 ਅਗਸਤ (ਸੁਖਦੀਪ ਸਿੰਘ)— ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ-ਸ਼ਾਹਕੋਟ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ (ਮੇਲਾ ਮਈਆ ਦਾ) ਮੌਕੇ 25ਵਾਂ ਵਿਸ਼ਾਲ ਭੰਡਾਰਾ 16 ਅਗਸਤ ਦਿਨ ਐਤਵਾਰ ਨੂੰ ਚੌਹਾਲ ਡੈਮ (ਨਜ਼ਦੀਕ ਪਾਣੀ ਵਾਲੀ ਟੈਂਕੀ) ਚਿੰਤਪੁਰਨੀ ਰੋਡ, ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਰੋਹਿਤ ਗੋਇਲ ਸ਼ਾਹਕੋਟ ਨੇ ਦੱਸਿਆ ਕਿ ਭੰਡਾਰੇ ’ਚ ਸ਼ਰਧਾਲੂਆਂ ਲਈ ਪਾਪੜੀ ਚਾਟ, ਬੇਲ ਪੂਰੀ, ਗੋਲਗੱਪੇ, ਪੋਪਕਾਰਨ, ਗੁਲਾਬ ਜਾਮਣ, ਆਈਸਕਰੀਮ, ਪਾਪੜ, ਜੂਸ, ਕੋਲ ਡਰਿੰਕ, ਨਿੰਬੂ ਲੈਮਨ ਆਦਿ ਵਰਤਾਏ ਜਾਣਗੇ।
ਅਜੀਤ ਡੈਸਕ
03-08-2026