02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਪ੍ਰਤਾਪੁਰਾ ਤੋਂ ਜਮਸ਼ੇਰ ਵੱਲ ਜਾਂਦੀ ਮੁੱਖ ਸੜਕ ਦੀ ਹਾਲਤ ਖਸਤਾ ਹਾਦਸਿਆਂ ਨੂੰ ਦੇ ਰਹੀ ਸੱਦਾ। ਪ੍ਰਤਾਪੁਰਾ ਤੋਂ ਜਮਸ਼ੇਰ ਵੱਲ ਜਾਂਦੀ ਮੁੱਖ ਸੜਕ ਦੀ ਹਾਲਤ ਖਸਤਾ

ਲਾਂਬੜਾ 2 ਅਗਸਤ (ਗੁਰਮੇਲ ਸਿੰਘ)- ਜਲੰਧਰ ਨਕੋਦਰ ਮੁੱਖ ਸੜਕ ’ਤੇ ਵਸੇ ਪਿੰਡ ਪ੍ਰਤਾਪਪੁਰਾ ਤੋਂ ਜਮਸ਼ੇਰ ਨੂੰ ਜਾਣ ਵਾਲੀ ਮੁੱਖ ਸੜਕ ਸੜਕ ਕਾਫ਼ੀ ਖਸਤਾ ਹਾਲਤ ਵਿੱਚ ਹੈ ਇਹ ਸੜਕ ਤੇ ਪਏ ਥਾਂ ਥਾਂ ਟੋਏ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿੱਚ ਹਨ। ਜ਼ਿਕਰਯੋਗ ਹੈ ਕਿ ਰੋਡ ਉੱਪਰ ਬਣੇ ਫਤਿਹਪੁਰ ਚੌਂਕੀ ਤੇ ਸਰਕਾਰੀ ਸਮਾਟ ਸਕੂਲ ਤੇ ਬਣੀ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਸੜਕ ਤੇ ਪਏ ਟੋਏ ਕਾਫੀ ਡੂੰਘੇ ਹਨ ਜਦੋਂ ਮੀ ਪੈਂਦਾ ਹਾਂ ਤਾਂ ਇਹ ਟੋਏ ਤਲਾਬ ਦਾ ਰੂਪ ਧਾਰਨ ਕਰ ਲੈਂਦੇ ਹਨ।

Ad Position 21
No active advertisement
ਅਜੀਤ ਡੈਸਕ 03-08-2026
ਲਾਂਬੜਾ 2 ਅਗਸਤ (ਗੁਰਮੇਲ ਸਿੰਘ)- ਜਲੰਧਰ ਨਕੋਦਰ ਮੁੱਖ ਸੜਕ ’ਤੇ ਵਸੇ ਪਿੰਡ ਪ੍ਰਤਾਪਪੁਰਾ ਤੋਂ ਜਮਸ਼ੇਰ ਨੂੰ ਜਾਣ ਵਾਲੀ ਮੁੱਖ ਸੜਕ ਸੜਕ ਕਾਫ਼ੀ ਖਸਤਾ ਹਾਲਤ ਵਿੱਚ ਹੈ ਇਹ ਸੜਕ ਤੇ ਪਏ ਥਾਂ ਥਾਂ ਟੋਏ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਵਿੱਚ ਹਨ। ਜ਼ਿਕਰਯੋਗ ਹੈ ਕਿ ਰੋਡ ਉੱਪਰ ਬਣੇ ਫਤਿਹਪੁਰ ਚੌਂਕੀ ਤੇ ਸਰਕਾਰੀ ਸਮਾਟ ਸਕੂਲ ਤੇ ਬਣੀ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਸੜਕ ਤੇ ਪਏ ਟੋਏ ਕਾਫੀ ਡੂੰਘੇ ਹਨ ਜਦੋਂ ਮੀ ਪੈਂਦਾ ਹਾਂ ਤਾਂ ਇਹ ਟੋਏ ਤਲਾਬ ਦਾ ਰੂਪ ਧਾਰਨ ਕਰ ਲੈਂਦੇ ਹਨ। ਮੀਹ ਤਾਂ ਭਾਵੇਂ ਥੋੜਾ ਪਵੇ ਪਰ ਇਹਨਾਂ ਟੋਇਆ ਚ ਇਕੱਠਾ ਹੋਇਆ ਬਰਸਾਤੀ ਪਾਣੀ ਕਾਫੀ ਕਈ ਦਿਨ ਖੜਾ ਰਹਿਣ ਕਰਕੇ ਕਿਸੇ ਵੇਲੇ ਵੀ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਇਨ੍ਹਾਂ ਟੋਇਆ ਰੂਪੀ ਸੜਕ ਚੋਂ ਔਖੇ ਸੌਖੇ ਹੋ ਕੇ ਗੁਜਰਨਾ ਪੈਂਦਾ ਹੈ ਇੱਥੇ ਇਹ ਵੀ ਦੱਸਣ ਯੋਗ ਹੈ ਕੀ ਟੋਇਆ ਚ ਭਰੇ ਪਾਣੀ ਕਰਕੇ ਕਈ ਵਾਰ ਵਾਹਨ ਚਾਲਕ ਆਪਣਾ ਸੰਤੁਲਨ ਗੋਆ ਬੈਠਦੇ ਹਨ ਤੇ ਸੱਟਾਂ ਲਗਵਾ ਲੈਂਦੇ ਹਨ ।ਪਿੰਡ ਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕੀ ਇਸ ਸੜਕ ਵੱਲ ਸਵੱਲੀ ਨਜ਼ਰ ਮਾਰਦਿਆਂ ਇਸ ਦਾ ਹੱਲ ਕੀਤਾ ਜਾਵੇ ਕਿਉਂਕਿ ਇਹ ਸੜਕ ਪ੍ਰਤਾਪਰਾ ਤੋ ਜਮਸ਼ੇਰ ਮੁੱਖ ਮਾਰਗ ਹੈ ਇਹ ਸੜਕ ਕਸਬੇ ਦੇ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੋਈ ਅੱਗੇ ਸਿਟੀ ਕਾਲਜ ਹਮੀਰੀ ਖੇੜਾ ਉਦੋਪੁਰ ਜਗਰਾਲ ਫਤਿਹਪੁਰ ਸੜਕਾਂ ਹੋਰ ਅਨੇਕਾਂ ਪਿੰਡਾਂ ਨੂੰ ਵੀ ਜਾਂਦੀ ਹੈ ਜਿਸ ਕਰਕੇ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਵੀ ਇਸੇ ਸੜਕ ਤੋਂ ਗੁਜਰਨਾ ਪੈਂਦਾ ਹੈ ਇਲਾਕਾ ਨਿਵਾਸੀਆਂ ਦੀ ਸਰਕਾਰ ਤੋਂ ਇਹ ਮੰਗ ਹੈ ਕੀ ਇਸ ਮੁੱਖ ਮਾਰਗ ਨੂੰ ਜਲਦੀ ਤੋਂ ਜਲਦੀ ਇਸ ਦੀ ਦਸ਼ਾ ਸੁਧਾਰੀ ਜਾਵੇ ਤਾਂ ਜੋ ਆ ਰਹੀਆਂ ਪਰੇਸ਼ਾਨੀਆਂ ਤੋ ਲੋਕਾਂ ਨੂੰ ਛੁਟਕਾਰਾ ਦਵਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਤਾਈਪੇਈ ਓਪਨ ਬੈਡਮਿੰਟਨਪੰਜਾਬ ਦੀ ਧੀ ਤਨਵੀ ਸ਼ਰਮਾ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਜੈ ਮਾਂ ਚਿੰਤਪੁਰਨੀ ਸੇਵਾ ਸੰਘ ਮਲਸੀਆਂ - ਸ਼ਾਹਕੋਟ ਵਲੋਂ 25 ਵੇਂ ਭੰਡਾਰੇ ਦੀਆਂ ਤਿਆਰੀਆਂ
Ad Position 24
No active advertisement