ਡਰਾਈਵਿੰਗ ਟਰੈਕ ’ਤੇ ਕੰਮ ਬੰਦ ਰਹਿਣ ਨਾਲ ਲੋਕ ਰਹੇ ਪ੍ਰੇਸ਼ਾਨ
ਜਲੰਧਰ, 4 ਅਗਸਤ (ਸ਼ਿਵ)- ਡਰਾਈਵਿੰਗ ਟਰੈਕ ’ਤੇ ਲੋਕਾਂ ਨੂੰ ਆਏ ਦਿਨ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਬਾਰ ਕੰਮ ਨਾ ਹੋਣ ਕਰਕੇ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪੈਂਦਾ ਹੈ। ਅੱਜ ਵੀ ਲੋਕਾਂ ਨੂੰ ਕਾਫੀ ਸਮਾਂ ਖੜੇ ਰਹਿਣ ਤੋਂ ਬਾਅਦ ਵਾਪਸ ਪਰਤਣਾ ਪਿਆ।
ਜਲੰਧਰ, 4 ਅਗਸਤ (ਸ਼ਿਵ)- ਡਰਾਈਵਿੰਗ ਟਰੈਕ ’ਤੇ ਲੋਕਾਂ ਨੂੰ ਆਏ ਦਿਨ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਬਾਰ ਕੰਮ ਨਾ ਹੋਣ ਕਰਕੇ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪੈਂਦਾ ਹੈ। ਅੱਜ ਵੀ ਲੋਕਾਂ ਨੂੰ ਕਾਫੀ ਸਮਾਂ ਖੜੇ ਰਹਿਣ ਤੋਂ ਬਾਅਦ ਵਾਪਸ ਪਰਤਣਾ ਪਿਆ। ਟਰੈਕ ’ਤੇ ਏ. ਆਰ. ਟੀ.ਓ. ਵੀ ਇਕ ਘੰਟਾ ਦੇਰੀ ਨਾਲ ਪੁੱਜੇ ਸਨ ਲੋਕ ਵੀ ਕੰਮ ਕਰਵਾਉਣ ਲਈ ਇੰਤਜ਼ਾਰ ਕਰਦੇ ਰਹੇ। ਕੰਮ ਕਰਵਾਉਣ ਲਈ ਆਏ ਹੋਏ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਕਾਰਨ ਕਰਕੇ ਟਰੈਕ ’ਤੇ ਇਕ ਘੰਟੇ ਤੱਕ ਕੰਮ ਬੰਦ ਰਿਹਾ। ਦੱਸਿਆ ਜਾਂਦਾ ਹੈ ਕਿ ਬਾਰਸ਼ ਕਰਕੇ ਪਹਿਲਾਂ ਤਾਂ ਸਵੇਰੇ ਇਕ ਘੰਟਾ ਟਰੈਕ ’ਤੇ ਬਿਲਕੁਲ ਬੰਦ ਕੰਮ ਬੰਦ ਰਿਹਾ ਤੇ ਬਾਅਦ ਵਿਚ ਢਾਈ ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪੱਕੇ ਡਰਾਈਵਿੰਗ ਟੈੱਸਟਾਂ ਦੇ ਟੈੱਸਟ ਨਹੀਂ ਹੋਏ ਤਾਂ ਲੋਕਾਂ ਨੂੰ ਫਾਈਲਾਂ ਮੋੜ ਦਿੱਤੀਆਂ ਗਈਆਂ ਜਿਸ ਕਾਰਨ ਲੋਕ ਕਾਫੀ ਪੇ੍ਰਸ਼ਾਨ ਹੋਣ। ਹੁਣ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਕੈਫ਼ੇ ਤੋਂ ਆਨਲਾਈਨ ਅੁਪਾਇੰਟਮੈਂਟਾਂ ਚੁੱਕਣ ਲਈ ਫ਼ੀਸ ਦੇਣੀ ਪੈਂਦਾ ਹੈ।ਲੋਕਾਂ ਦਾ ਕਹਿਣਾ ਸੀ ਕਿ ਉਨਾਂ ’ਤੇ ਦੋਹਰੀ ਮਾਰ ਪੈ ਰਹੀ ਹੈ। ਜੇਕਰ ਉਹ ਆਪਣੀ ਦਿਹਾੜੀ ਖ਼ਰਾਬ ਕਰਕੇ ਆਏ ਹਨ ਤਾਂ ਉਨਾਂ ਨੂੰ ਬਾਅਦ ਵਿਚ ਬਿਨਾਂ ਕੰਮ ਕੀਤੇ ਵਾਪਸ ਮੋੜ ਦਿੱਤਾ ਜਾਂਦਾ ਹੈ। ਉਧਰ ਪਿਛਲੇ ਦੋ ਦਿਨ ਤੋਂ ਟੈਕਸਾਂ ਅੱਪਡੇਟ ਕਰਨ ਲਈ ਕੋਡ ਨਾ ਲੱਗਣ ਕਾਰਨ ਵੀ ਲੋਕ ਪੇ੍ਰਸ਼ਾਨ ਹੋ ਰਹੇ ਹਨ। ਲੋਕਾਂ ਦਾ ਕਹਿਣਾ ਸੀ ਕਿ ਆਰ. ਟੀ. ਓ. ਨੂੰ ਲੋਕਾਂ ਨੂੰ ਆ ਰਹੀ ਪੇ੍ਰਸ਼ਾਨੀਆਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣੀਆਂ ਚਾਹੀਦੀਆਂ ਹਨ।