ਢਾਬੇ ਵਾਲੇ ਨੇ ਕੀਤੀ ਗਾਹਕ ਦੀ ਕੁੱਟਮਾਰ, ਹਿਰਾਸਤ ’ਚ ਲਿਆ
ਜਲੰਧਰ, 4 ਅਗਸਤ (ਜਤਿੰਦਰ ਪੰਮੀ)–ਬੱਸ ਸਟੈਂਡ ’ਤੇ ਮੰਗਲਵਾਰ ਸ਼ਾਮ ਉਸ ਵੇਲੇ ਨਾਨ ਦੀ ਰੇਹੜੀ ਲਾਉਣ ਵਾਲੇ ਨੇ ਗਾਹਕ ਦੀ ਕੁੱਟਮਾਰ ਕਰ ਦਿੱਤੀ, ਜਦੋਂ ਰੇਹੜੀ ਢਾਬੇ ਤੋਂ ਨਾਨ ਖਾਣ ਉਪਰੰਤ ਗਾਹਕ ਨੇ ਵੱਧ ਪੈਸੇ ਲੈਣ ’ਤੇ ਇਤਰਾਜ਼ ਕੀਤਾ। ਮਾਮਲਾ ਬੱਸ ਸਟੈਂਡ ਪੁਲਿਸ ਚੌਕੀ ਕੋਲ ਪੁੱਜ ਗਿਆ ਅਤੇ ਪੁਲਿਸ ਨੇ ਗਾਹਕ ਦੀ ਸ਼ਿਕਾਇਤ ’ਤੇ ਨਾਨ ਵਾਲੇ ਨੂੰ ਹਿਰਾਸਤ ’ਚ ਲੈ ਕੇ ਮਾਮਲਾ ਦਰਜ ਕਰ ਲਿਆ।
ਜਲੰਧਰ, 4 ਅਗਸਤ (ਜਤਿੰਦਰ ਪੰਮੀ)–ਬੱਸ ਸਟੈਂਡ ’ਤੇ ਮੰਗਲਵਾਰ ਸ਼ਾਮ ਉਸ ਵੇਲੇ ਨਾਨ ਦੀ ਰੇਹੜੀ ਲਾਉਣ ਵਾਲੇ ਨੇ ਗਾਹਕ ਦੀ ਕੁੱਟਮਾਰ ਕਰ ਦਿੱਤੀ, ਜਦੋਂ ਰੇਹੜੀ ਢਾਬੇ ਤੋਂ ਨਾਨ ਖਾਣ ਉਪਰੰਤ ਗਾਹਕ ਨੇ ਵੱਧ ਪੈਸੇ ਲੈਣ ’ਤੇ ਇਤਰਾਜ਼ ਕੀਤਾ। ਮਾਮਲਾ ਬੱਸ ਸਟੈਂਡ ਪੁਲਿਸ ਚੌਕੀ ਕੋਲ ਪੁੱਜ ਗਿਆ ਅਤੇ ਪੁਲਿਸ ਨੇ ਗਾਹਕ ਦੀ ਸ਼ਿਕਾਇਤ ’ਤੇ ਨਾਨ ਵਾਲੇ ਨੂੰ ਹਿਰਾਸਤ ’ਚ ਲੈ ਕੇ ਮਾਮਲਾ ਦਰਜ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ਸ਼ਹਿਰ ਤੋਂ ਜਲੰਧਰ ਪੁੱਜੇ ਵਿਕਾਸ ਨਾਂ ਨੇ ਵਿਅਕਤੀ ਨੇ ਬੱਸ ਸਟੈਂਡ ਨੇੜੇ ਰੇਹੜੀ-ਢਾਬੇ ਤੋਂ ਨਾਨ ਖਾਧਾ। ਜਦੋਂ ਉਸ ਨੇ ਪੈਸੇ ਪੁੱਛੇ ਤਾਂ ਢਾਬੇ ਵਾਲੇ ਨੇ ਵੱਧ ਪੈਸੇ ਮੰਗੇ, ਜਿਸ ’ਤੇ ਵਿਕਾਸ ਨੇ ਇਤਰਾਜ਼ ਕੀਤਾ। ਇਸ ’ਤੇ ਪਹਿਲਾਂ ਦੋਵਾਂ ਵਿਚਾਲੇ ਬਹਿਸ ਹੋ ਗਈ ਤੇ ਫਿਰ ਲੜਾਈ ਦਾ ਰੂਪ ਧਾਰ ਗਈ। ਇਸ ਦੌਰਾਨ ਢਾਬੇ ਵਾਲੇ ਨੇ ਗਾਹਕ ਵਿਕਾਸ ਦੀ ਕਾਫੀ ਕੁੱਟਮਾਰ ਕੀਤੀ, ਜਿਸ ’ਤੇ ਉਸ ਨੇ ਬੱਸ ਸਟੈਂਡੀ ਪੁਲਿਸ ਚੌਕੀ ਨੂੰ ਸ਼ਿਕਾਇਤ ਦਿੱਤੀ। ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਿਕਾਸ ਦੀ ਸ਼ਿਕਾਇਤ ’ਤੇ ਢਾਬਾ ਮਾਲਕ ਹਰਜਿੰਦਰ ਸਿੰਘ ਵਾਸੀ ਹਰਬੰਸ ਨਗਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਚੱਲ ਰਹੀ ਹੈ।