05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜੈਦੀਪ ਸਿੰਘ ਸੈਣੀ ਨੇ ਜਿਮਖਾਨਾ ਕਲੱਬ ਦੇ ਸੈਕਟਰੀ ਵਜੋਂ ਅਹੁਦਾ ਸੰਭਾਲਿਆ ਐਡਹਾਕ ਕਮੇਟੀ ਮੈਂਬਰਾਂ ਨਾਲ ਕੀਤੀ ਪਹਿਲੀ ਮੀਟਿੰਗ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੇ ਪ੍ਰਸ਼ਾਸਕ-ਕਮ-ਸੈਕਟਰੀ ਜੈਦੀਪ ਸਿੰਘ ਸੈਣੀ ਨੇ ਅੱਜ ਕਲੱਬ ਦੇ ਸੈਕਟਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਐਡਹਾਕ ਕਮੇਟੀ ਦੇ ਮੈਂਬਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਜਲੰਧਰ, 4 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੇ ਪ੍ਰਸ਼ਾਸਕ-ਕਮ-ਸੈਕਟਰੀ ਜੈਦੀਪ ਸਿੰਘ ਸੈਣੀ ਨੇ ਅੱਜ ਕਲੱਬ ਦੇ ਸੈਕਟਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਐਡਹਾਕ ਕਮੇਟੀ ਦੇ ਮੈਂਬਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਕਲੱਬ ਦੈ ਸੈਕਟਰੀ ਜੈਦੀਪ ਸਿੰਘ ਸੈਣੀ ਵਲੋਂ ਐਡਹਾਕ ਕਮੇਟੀ ਦੇ ਮੈਂਬਰਾਂ ਅਮਰਜੀਤ ਸਿੰਘ ਰਾਣਾ, ਕਾਨਵ ਨੰਦਾ, ਪ੍ਰਵੀਨ ਗੁਪਤਾ, ਸਮੀਰ ਮਰਵਾਹਾ, ਸ਼ੁਭਾਸ਼ ਸ਼ਰਮਾ ਤੇ ਜਸਪ੍ਰੀਤ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕਰਕੇ ਚੋਣਾਂ ਦੀ ਰਣਨੀਤੀ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਚੋਣ ਪ੍ਰਕ੍ਰਿਆ ਦਾ ਐਲਾਨ ਨਹੀਂ ਕੀਤਾ ਗਿਆ ਤੇ ਇਸ ਸੰਬੰਧੀ ਸਮੁੱਚੀ ਤਸਵੀਰ ਵੀਰਵਾਰ ਤੱਕ ਸਾਹਮਣੇ ਆ ਜਾਣ ਦੀ ਸੰੰਭਾਵਨਾ ਹੈ। ਇੱਥੇ ਦੱਸਣਯੋਗ ਹੈ ਕਿ 4500 ਦੇ ਕਰੀਬ ਮੈਂਬਰਾਂ ਵਾਲੇ ਇਸ ਨਾਮਵਰ ਜਿਮਖਾਨਾ ਕਲੱਬ ਦੀ ਪ੍ਰਬੰਧਕ ਕਮੇਟੀ ਦੀ ਚੋਣ 23 ਅਗਸਤ ਨੂੰ ਹੋਣ ਜਾ ਰਹੀ ਹੈ, ਜਿਸ ਵਿਚ ਕਲੱਬ ਦੇ ਆਨਰੇਰੀ ਸੈਕਟਰੀ, ਜੂਨੀਅਰ ਮੀਤ ਪ੍ਰਧਾਨ, ਜੁਆਇੰਟ ਸੈਕਟਰੀ ਤੇ ਖਜ਼ਾਨਚੀ ਦੇ ਪ੍ਰਮੁੱਖ ਅਹੁਦਿਆਂ ਤੋਂ ਇਲਾਵਾ 10 ਮੈਂਬਰੀ ਐਗਜ਼ੈਕਟਿਵ ਕਮੇਟੀ ਦੀ ਵੀ ਚੋਣ ਕੀਤੀ ਜਾਣੀ ਹੈ। ਆਮ ਤੌਰ ’ਤੇ ਇਹ ਚੋਣਾਂ ਦੋ ਧੜਿਆਂ ਅਚੀਵਰਜ਼ ਗਰੁੱਪ ਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਹੀ ਲੜੀਆਂ ਜਾਂਦੀਆਂ ਰਹੀਆਂ ਹਨ ਪਰ ਇਸ ਵਾਰ ਸਮੀਕਰਨ ਬਿਲਕੁੱਲ ਵੱਖਰੇ ਬਣੇ ਹੋਏ ਹਨ ਤੇ ਅਚੀਵਰਜ਼ ਗਰੁੱਪ ਨੇ ਜਿੱਥੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਉੱਥੇ ਪ੍ਰੋਗਰੈਸਿਵ ਗਰੁੱਪ ਦੇ ਜ਼ਿਆਦਾਤਰ ਮੈਂਬਰਾਂ ਵਲੋਂ ਚੋਣਾਂ ਲੜਨ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ ਤੇ ਇਸ ਤਰ੍ਹਾਂ ਪ੍ਰੋਗਰੈਸਿਵ ਗਰੁੱਪ ਵਲੋਂ ਚੋਣ ਮੈਦਾਨ ਤੋਂ ਹੱਟਣ ਨਾਲ ਜਿੱਥੇ ਇਸ ਵਾਰ ਦੀਆਂ ਚੋਣਾਂ ਨੂੰ ਮਹਿਜ਼ ਇਕ ਖਾਨਾਪੂਰਤੀ ਸਮਝਿਆ ਜਾ ਰਿਹਾ ਹੈ ਉੱਥੇ ਇਨ੍ਹਾਂ ਚੋਣਾਂ ’ਚ ਅਚੀਵਰਜ਼ ਗਰੁੱਪ ਦਾ ਜਿੱਤਣਾ ਲਗਭਗ ਤੈਅ ਸਮਝਿਆ ਜਾ ਰਿਹਾ ਹੈ। ਅਚੀਵਰਜ਼ ਗਰੁੱਪ ਵਲੋਂ ਸੈਕਟਰੀ ਲਈ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ, ਜੁਆਇੰਟ ਸੈਕਟਰੀ ਲਈ ਹਰਪ੍ਰੀਤ ਸਿੰਘ ਗੋਲਡੀ ਅਤੇ ਖਜ਼ਾਨਚੀ ਲਈ ਸੌਰਭ ਖੁੱਲ੍ਹਰ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਐਗਜ਼ੈਕਟਿਵ ਕਮੇਟੀ ਲਈ ਵੀ ਉਮੀਦਵਾਰ ਲਗਭਗ ਤੈਅ ਦੱਸੇ ਜਾ ਰਹੇ ਹਨ ਪਰ ਉਨ੍ਹਾਂ ਦੇ ਨਾਂਵਾਂ ਦਾ ਐਲਾਨ ਹਾਲ ਦੀ ਘੜੀ ਨਹੀਂ ਕੀਤਾ ਗਿਆ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਐਗਜ਼ੈਕਟਿਵ ਕਮੇਟੀ ’ਚ ਲੋੜ ਪੈਣ ’ਤੇ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਨੂੰ ਚੋਣ ਸ਼ਾਮਿਲ ਕੀਤਾ ਜਾ ਸਕਦਾ ਹੈ। ਓਧਰ ਕਈ ਕਲੱਬ ਮੈਂਬਰਾਂ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਕੀਤੇ ਗਏ ਐਲਾਨ ਨਾਲ ਹਾਲ ਦੀ ਘੜੀ ਕਲੱਬ ਅੰਦਰ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਤੇ ਇਸ ਦੌਰਾਨ ਅਚੀਵਰਜ਼ ਗਰੁੱਪ ਵਲੋਂ ਆਪਣੇ ਵਿਰੋਧੀ ਧੜਿਆਂ ਤੇ ਮੈਂਬਰਾਂ ਨੂੰ ਚੋਣ ਨਾਲ ਲੜਨ ਲਈ ਮਨਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਅਚੀਵਰਜ਼ ਗਰੁੱਪ ਆਪਣੇ ਮਕਸਦ ’ਚ ਕਾਮਯਾਬ ਹੁੰਦਾ ਹੈ ਜਾਂ ਫਿਰ ਉਸ ਨੂੰ ਚੋਣ ਲੜਨੀ ਪੈ ਸਕਦੀ ਹੈ ਪਰ ਹਾਲ ਦੀ ਘੜੀ ਸਾਰੇ ਪਾਸੇ ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਚਰਚਾ ਚੱਲ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਕੰਮਾਂ ਦੇ ਮਾਮਲੇ ਵਿਚ ਉੱਤਰੀ ਹਲਕੇ ਦਾ ਬਜਟ ਵਧਾਏਗੀ ਨਗਰ ਨਿਗਮ ਉੱਤਰੀ ਹਲਕੇ ਦੀਆਂ ਵੀ ਜ਼ਿਆਦਾ ਨੇ ਸੀਵਰ ਜਾਮ... ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕੀਤੇ ਦਰਸ਼ਨ ਅਤੇ...
Ad Position 24
No active advertisement