08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

706 ਪੇਟੀਆਂ ਸ਼ਰਾਬ ਦੇ ਮਾਮਲੇ ਵਿਚ ਸ਼ਰਾਬ ਗਰੁੱਪ ਦੇ ਲੋਕ ਡੀ. ਈ. ਟੀ. ਸੀ. ਕੋਲ ਹੋਏ ਪੇਸ਼

ਜਲੰਧਰ , 7 ਅਗਸਤ ( ਸ਼ਿਵ )- ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਤੇ ਹੋਰ ਥਾਵਾਂ ਤੋਂ ਆਬਕਾਰੀ ਵਿਭਾਗ ਵਲੋਂ ਜ਼ਬਤ ਕੀਤੀ ਗਈ ਸ਼ਰਾਬ ਦੀਆਂ 706 ਪੇਟੀਆਂ ਦੇ ਮਾਮਲੇ ਵਿਚ ਠੇਕੇਦਾਰਾਂ ਦੇ ਪ੍ਰਤੀਨਿਧ ਅੱਜ ਆਬਕਾਰੀ ਵਿਭਾਗ ਦੇ ਡੀ . ਈ .

Ad Position 21
No active advertisement
ਅਜੀਤ ਡੈਸਕ 08-08-2026
ਜਲੰਧਰ , 7 ਅਗਸਤ ( ਸ਼ਿਵ )- ਸ੍ਰੀ ਗੁਰੂ ਰਵਿਦਾਸ ਚੌਕ ਦੇ ਕੋਲ ਤੇ ਹੋਰ ਥਾਵਾਂ ਤੋਂ ਆਬਕਾਰੀ ਵਿਭਾਗ ਵਲੋਂ ਜ਼ਬਤ ਕੀਤੀ ਗਈ ਸ਼ਰਾਬ ਦੀਆਂ 706 ਪੇਟੀਆਂ ਦੇ ਮਾਮਲੇ ਵਿਚ ਠੇਕੇਦਾਰਾਂ ਦੇ ਪ੍ਰਤੀਨਿਧ ਅੱਜ ਆਬਕਾਰੀ ਵਿਭਾਗ ਦੇ ਡੀ . ਈ . ਟੀ . ਸੀ . ਰਣਜੀਤ ਸਿੰਘ ਕੋਲ ਪੇਸ਼ ਹੋਏ ਤੇ ਇਸ ਮਾਮਲੇ ਵਿਚ ਆਪਣਾ ਪੱਖ ਪੇਸ਼ ਕੀਤਾ । ਠੇਕੇਦਾਰਾਂ ਨੂੰ 30 ਲੱਖ ਦੇ ਕਰੀਬ ਜ਼ੁਰਮਾਨਾ ਲੱਗਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ । ਮਾਡਲ ਟਾਊਨ ਗਰੁੱਪ ਦੇ ਠੇਕੇਦਾਰਾਂ ਨੂੰ ਆਬਕਾਰੀ ਵਿਭਾਗ ਵਲੋਂ ਇਸ ਜ਼ਬਤ ਕੀਤੀ ਗਈ ਸ਼ਰਾਬ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤਾ ਗਿਆ ਸੀ । ਆਬਕਾਰੀ ਵਿਭਾਗ ਨੇ ਜਿਹੜੀ ਨਾਜਾਇਜ ਸ਼ਰਾਬ ਜ਼ਬਤ ਕੀਤੀ ਸੀ , ਉਸ ਬਾਰੇ ਉਨਾਂ ਨੇ ਸਬੰਧਿਤ ਸ਼ਰਾਬ ਗਰੁੱਪ ਨੂੰ ਅੱਜ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ ਤਾਂ ਅੱਜ ਨੋਟਿਸ ਤੋਂ ਬਾਅਦ ਸ਼ਾਮ ਨੂੰ ਉਨਾਂ ਦੇ ਪ੍ਰਤੀਨਿਧ ਪੇਸ਼ ਹੋਏ । ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਆਬਕਾਰੀ ਵਿਭਾਗ ਵਲੋਂ ਸ਼ਰਾਬ ਗਰੁੱਪ ਦੀ ਫੜੀ ਗਈ ਨਾਜਾਇਜ ਸ਼ਰਾਬ ਦੇ ਮਾਮਲੇ ਵਿਚ ਲੱਖਾਂ ਰੁਪਏ ਜੁਰਮਾਨਾ ਲੱਗਣ ਦੀ ਸੰਭਾਵਨਾ ਹੈ । ਆਬਕਾਰੀ ਵਿਭਾਗ ਵਲੋਂ ਇਸ ਮਾਮਲੇ ਵਿਚ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਾਜਾਇਜ ਸ਼ਰਾਬ ਕਿਸ ਜਗਾ ਤੋਂ ਲਿਆਂਦੀ ਗਈ ਹੈ । ਜਿਹੜੀ ਸ਼ਰਾਬ ਜ਼ਬਤ ਕੀਤੀ ਗਈ ਹੈ । ਉਸ ਵਿਚ ਚੰਡੀਗੜ੍ਹ ਦੀ ਵੀ ਜ਼ਿਆਦਾ ਸ਼ਰਾਬ ਸ਼ਾਮਿਲ ਹੈ ਤੇ ਇਸ ਤੋਂ ਇਲਾਵਾ ਅਲੱਗ - ਅਲੱਗ ਬਰਾਂਡ ਦੀ ਸ਼ਰਾਬ ਸ਼ਾਮਿਲ ਹੈ । ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਬਕਾਰੀ ਵਿਭਾਗ ਵੀ ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਨ ਜਾ ਰਿਹਾ ਹੈ । ਜੇਕਰ ਇਸ ਸ਼ਰਾਬ ਬਾਰੇ ਨਾ ਪਤਾ ਲੱਗਦਾ ਤਾਂ ਆਬਕਾਰੀ ਵਿਭਾਗ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੀ ਤਿਆਰੀ ਕਰ ਲਈ ਗਈ ਸੀ । ਚਾਹੇ ਆਬਕਾਰੀ ਵਿਭਾਗ ਨੇ ਵੱਡੀ ਮਾਤਰਾ ਵਿਚ ਸ਼ਰਾਬ ਨੂੰ ਜ਼ਬਤ ਕਰ ਲਿਆ ਹੈ ਪਰ ਇਹ ਮਾਮਲਾ ਅਜੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਬਕਾਰੀ ਵਿਭਾਗ ਵਲੋਂ ਪਹਿਲੀ ਬਾਰ ਵੱਡੀ ਮਾਤਰਾ ਵਿਚ ਸ਼ਰਾਬ ਜ਼ਬਤ ਕੀਤੀ ਗਈ ਹੈ ।
Ad Position 22
No active advertisement
ਪਿਛਲੀ ਖ਼ਬਰ ਜਿਮਖਾਨਾ ਕਲੱਬ ਦੀਆਂ ਚੋਣਾਂ : 13 ਤੱਕ ਮੈਂਬਰ ਕਰਵਾ ਸਕਣਗੇ ਆਪਣੇ ਬਕਾਏ ਜਮ੍ਹਾਂ ਮਿੱਥੇ ਸਮੇਂ ’ਤੇ ਕਰਵਾਈਆਂ ਜਾਣਗੀਆਂ ਚ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਏ ਵਿਸ਼ੇਸ਼ ਸਮਾਗਮ
Ad Position 24